21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਤੁੰਗਵਾਲੀ ਦੇ ਮਨੀਸ਼ ਦੀ 400 ਅਤੇ 600 ਮੀਟਰ ਦੌੜ ’ਚ ਕੌਮੀ ਮੁਕਾਬਲਿਆਂ ਲਈ ਚੋਣ

ਭੁੱਚੋ ਮੰਡੀ, 20 ਅਕਤੂਬਰ (ਪਰਵਿੰਦਰ ਸਿੰਘ ਜੌੜਾ)-ਸਕੂਲੀ ਖੇਡਾਂ ਦੇ 400 ਅਤੇ 600 ਮੀਟਰ ਦੌੜ ਮੁਕਾਬਲਿਆਂ ਵਿਚ ਜ਼ਿਲ੍ਹਾ ਬਠਿੰਡਾ ਦੇ ਪਿੰਡ ਤੁੰਗਵਾਲੀ ਦੇ ਮਨੀਸ਼ ਨੇ ਕੌਮੀ ਪੱਧਰੀ ਮੁਕਾਬਲਿਆਂ ਲਈ ਥਾਂ ਬਣਾਈ ਹੈ। ਸਿੱਖਿਆ ਵਿਭਾਗ ਪੰਜਾਬ ਵਲੋਂ ਲੁਧਿਆਣਾ ਵਿਖੇ ਕਰਵਾਈ ਗਈ 70ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਅਥਲੈਟਿਕਸ ਮੀਟ-2026 ‘ਚੋਂ ਪੀ.

ਜੇਤੂ ਅਥਲੀਟਾਂ ਨੂੰ ਸਨਮਾਨਿਤ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਡਿੰਪਲ ਮਦਾਨ, ਜ਼ਿਲ੍ਹਾ ਖੇਡ ਕੋ-ਆਰਡੀਨੇਟਰ ਲੁਧਿਆਣਾ ਕੁਲਵੀਰ ਸਿੰਘ, ਸਟੇਟ ਕਮੇਟੀ ਮੈਂਬਰ ਅਜੀਤਪਾਲ ਸਿੰਘ ਅਤੇ ਲੈਕਚਰਾਰ ਜਗਦੀਸ਼ ਕੁਮਾਰ। 21-10-2026
ਭੁੱਚੋ ਮੰਡੀ, 20 ਅਕਤੂਬਰ (ਪਰਵਿੰਦਰ ਸਿੰਘ ਜੌੜਾ)-ਸਕੂਲੀ ਖੇਡਾਂ ਦੇ 400 ਅਤੇ 600 ਮੀਟਰ ਦੌੜ ਮੁਕਾਬਲਿਆਂ ਵਿਚ ਜ਼ਿਲ੍ਹਾ ਬਠਿੰਡਾ ਦੇ ਪਿੰਡ ਤੁੰਗਵਾਲੀ ਦੇ ਮਨੀਸ਼ ਨੇ ਕੌਮੀ ਪੱਧਰੀ ਮੁਕਾਬਲਿਆਂ ਲਈ ਥਾਂ ਬਣਾਈ ਹੈ। ਸਿੱਖਿਆ ਵਿਭਾਗ ਪੰਜਾਬ ਵਲੋਂ ਲੁਧਿਆਣਾ ਵਿਖੇ ਕਰਵਾਈ ਗਈ 70ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਅਥਲੈਟਿਕਸ ਮੀਟ-2026 ‘ਚੋਂ ਪੀ. ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਦੇ ਮਨੀਸ਼ ਨੇ 2 ਸੋਨ ਤਗ਼ਮੇ ਆਪਣੇ ਨਾਂਅ ਕਰਦਿਆਂ ਸਕੂਲ, ਮਾਪਿਆਂ ਅਤੇ ਬਠਿੰਡਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਵਿਖੇ ਪ੍ਰਿੰਸੀਪਲ ਪ੍ਰਦੀਪ ਕੁਮਾਰ ਵਲੋਂ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਇੰਚਾਰਜ ਜਗਦੀਸ਼ ਕੁਮਾਰ ਲੈਕਚਰਾਰ, ਰਜਿੰਦਰ ਕੁਮਾਰ ਪੀਟੀਆਈ ਅਤੇ ਅਥਲੀਟ ਮਨੀਸ਼ ਨੂੰ ਵਧਾਈ ਦਿੰਦੀਆਂ ਹੋਰ ਮਿਹਨਤ ਕਰਕੇ ਵੱਡੀਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ। ਜਗਦੀਸ਼ ਕੁਮਾਰ ਲੈਕਚਰਾਰ ਫਿਜ਼ੀਕਲ ਅੇਜ਼ੂਕੇਸ਼ਨ ਨੇ ਦੱਸਿਆ ਕਿ ਪੀ. ਐਮ. ਸ਼੍ਰੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਦੇ ਅਥਲੀਟ ਮਨੀਸ਼ ਨੇ ਲੜਕਿਆਂ ਦੇ ਅੰਡਰ-14 ਉਮਰ ਵਰਗ ਵਿਚ ਭਾਗ ਲੈਦਿਆਂ 400 ਮੀਟਰ ਦੌੜ 54.62 ਸੈਕਿੰਡ ਵਿਚ ਪੂਰੀ ਕਰਦਿਆ ਸੂਬੇ ਭਰ ਦੇ ਅਥਲੀਟਾਂ ਨੂੰ ਪਛਾੜ ਕੇ ਸੋਨ ਤਗ਼ਮਾ ਆਪਣੇ ਨਾਂਅ ਕੀਤਾ ਅਤੇ 600 ਮੀਟਰ ਦੌੜ 1 ਮਿੰਟ 30.45 ਸੈਕਿੰਡ ਵਿਚ ਪੂਰੀ ਕਰਦਿਆਂ ਸੂਬੇ ਭਰ ’ਚੋਂ ਪਹਿਲਾ ਸਥਾਨ ਹਾਸਲ ਕਰਦਿਆਂ ਦੂਜਾ ਸੋਨ ਤਗ਼ਮਾ ਪ੍ਰਾਪਤ ਕੀਤਾ। ਮਨੀਸ਼ ਦੀ 400 ਮੀਟਰ ਅਤੇ 600 ਮੀਟਰ ਦੌੜ ਵਿਚ 70ਵੀਂ ਨੈਸ਼ਨਲ ਅਥਲੈਟਿਕਸ ਮੀਟ-2026 ਜੋ ਕਿ ਮਹਾਂਰਾਸਟਰ ਦੇ ਦੇਰਵਾਨ ਰਤਨਾਗਿਰੀ ਵਿਖੇ ਹੋਵੇਗੀ, ਲਈ ਚੋਣ ਹੋਈ ਹੈ। ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਵਲੋਂ ਇਸ ਹੋਣਹਾਰ ਖਿਡਾਰੀ ਨੂੰ ਵਧਾਈ ਦਿੱਤੀ ਗਈ।
ਪਿਛਲੀ ਖ਼ਬਰ ਗਿਆਨੇਸ਼ ਕੁਮਾਰ ਨੂੰ ਬਰਖ਼ਾਸਤ ਕਰ ਚੋਣ ਕਮਿਸ਼ਨ ਦੀ ਸੁਤੰਤਰਤਾ ਬਹਾਲ ਕਰੋ - ਜਮਹੂਰੀ ਅਧਿਕਾਰ ਸਭਾ ਅਗਲੀ ਖ਼ਬਰ ਮੁਰੰਮਤ ਅਧੀਨ ਮੁੱਖ ਸੜਕ ’ਤੇ ਚਿਤਾਵਨੀ ਬੋਰਡ ਨਾ ਲਾਉਣ ਵਿਰੁੱਧ ਸ਼ਿਕਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।