02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਮਾਖਾ ਚਹਿਲਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ

ਜੋਗਾ, 1 ਅਕਤੂਬਰ (ਘੜੈਲੀ)- ਡੀ. ਸੀ.

ਅਜੀਤ ਡੈਸਕ 02-10-2026
ਜੋਗਾ, 1 ਅਕਤੂਬਰ (ਘੜੈਲੀ)- ਡੀ.ਸੀ.ਯੂ. ਮਾਨਸਾ ਵਲੋਂ ਪਨਕੋਫੈੱਡ ਦੇ ਸਹਿਯੋਗ ਨਾਲ ਮਾਖਾ ਚਹਿਲਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਸਭਾ ਦੇ ਪ੍ਰਧਾਨ ਮਨਜੀਤ ਸਿੰਘ ਨੇ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ’ਤੇ ਚਾਨਣਾ ਪਾਉਂਦਿਆਂ ਕਿਸਾਨਾਂ ਨੂੰ ਸਹਿਕਾਰਤਾ ਨਾਲ ਜੁੜਨ ਦੀ ਅਪੀਲ ਕੀਤੀ। ਪਨਕੋਫੈੱਡ ਦੇ ਏ.ਈ.ਓ. ਗੁਰਪ੍ਰਕਾਸ਼ ਸਿੰਘ ਨੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ। ਇਫਕੋ ਜ਼ਿਲ੍ਹਾ ਪ੍ਰਤੀਨਿਧੀ ਹਿਤੇਸ਼ ਗੁਪਤਾ ਨੇ ਕਿਹਾ ਕਿ ਇਫਕੋ ਖਾਦ ਦੀ ਦੁਨੀ ਆ ’ਚ ਸਭ ਤੋਂ ਵੱਡੀ ਸੰਸਥਾ ਹੈ ਜੋ ਪੂਰਨ ਤੌਰ ’ਤੇ ਸਹਿਕਾਰੀ ਹੈ। ਉਨ੍ਹਾਂ ਫ਼ਸਲਾਂ ਲਈ ਲੋੜੀਂਦੇ ਤੱਤਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮੈਨੇਜਰ ਗੁਰਮੀਤ ਸਿੰਘ ਗਾਗੋਵਾਲ, ਜੀਤ ਸਿੰਘ, ਰਣਜੀਤ ਸਿੰਘ, ਗੁਰਦੀਪ ਸਿੰਘ, ਇਕਬਾਲ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਪੰਜ ਦਿਨਾ ਹਫ਼ਤੇ ਤਹਿਤ ਹਰ ਸ਼ਨੀਵਾਰ ‘ਨੋ ਵਰਕ ਡੇਅ’ ਦਾ ਐਲਾਨ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਲੋਕ ਹਿੱਤ ’ਚ ਵੱਡੀਆਂ ਸਕੀਮਾਂ ਲਿਆਂਦੀਆਂ- ਵਿਧਾਇਕ ਮਾਸਟਰ ਜਗਸੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।