ਗੋਪਾਲ ਸਿੰਘ ਕੋਟਫੱਤਾ ਨੇ ਕੋਟਸ਼ਮੀਰ ਵਿਚ 2200 ਸਿਹਤ ਬੀਮਾ ਕਾਰਡ ਵੰਡੇ
ਕੋਟਫੱਤਾ, 24 ਸਤੰਬਰ (ਰਣਜੀਤ ਸਿੰਘ ਬੁੱਟਰ)- ਬਠਿੰਡਾ ਦਿਹਾਤੀ ਹਲਕੇ ਦੇ ਨਗਰ ਕੋਟਸ਼ਮੀਰ ਵਿਚ 10 ਲੱਖ ਤੱਕ ਦੇ ਮੁਫ਼ਤ ਇਲਾਜ ਵਾਲੇ 2200 ਦੇ ਲਗਭਗ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵਾਲੇ ਕਾਰਡ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਨੇ ਵੰਡੇ। ਕਾਰਡ ਵੰਡ ਸਮਾਰੋਹ ਚਹਿਲ ਪੱਤੀ ਅਤੇ ਮਾਖਾ ਪੱਤੀ ਦੇ ਸਾਂਝੇ ਲੰਗਰ ਘਰ ਵਿਖੇ ਰੱਖਿਆ ਗਿਆ।
ਅਜੀਤ ਡੈਸਕ
25-09-2026