ਸੁਖਜੀਤ ਸਿੰਘ ਰਾਏਖਾਨਾ ਨੇ ਜ਼ਿਲ੍ਹਾ ਸਪੋਰਟਸ ਸੈਕ੍ਰੇਟਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ
ਮੌੜ ਮੰਡੀ, 16 ਅਕਤੂਬਰ (ਗੁਰਜੀਤ ਸਿੰਘ ਕਮਾਲੂ)- ਮਾਨਸਾ ਵਿਖੇ ਇਕ ਕੈਮਿਸਟ ਵਲੋਂ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਆਮ ਆਦਮੀ ਪਾਰਟੀ ਅੰਦਰ ਅਸਤੀਫ਼ਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਹਲਕਾ ਮੌੜ ਦੇ ਆਗੂ ਤੇ ਜ਼ਿਲ੍ਹਾ ਸਪੋਰਟਸ ਸੈਕ੍ਰੇਟਰੀ ਸੁਖਜੀਤ ਸਿੰਘ ਰਾਏਖਾਨਾ ਨੇ ਆਮ ਆਦਮੀ ਪਾਰਟੀ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਅਜੀਤ ਡੈਸਕ
17-10-2026