ਯਾਦਗਾਰੀ ਹੋ ਨਿੱਬੜਿਆ ਡਾ: ਬਲਬੀਰ ਸਿੰਘ ਇੰਸਟੀਚਿਊਟ ਆਫ਼ ਨਰਸਿੰਗ ਵਿਖੇ ਸੱਭਿਆਚਾਰਕ ਸਮਾਗਮ
ਭਗਤਾ ਭਾਈਕਾ, 22 ਨਵੰਬਰ (ਸੁਖਪਾਲ ਸਿੰਘ ਸੋਨੀ)-ਡਾ. ਬਲਬੀਰ ਸਿੰਘ ਇੰਸਟੀਚਿਊਟ ਆਫ਼ ਨਰਸਿੰਗ ਵਿਖੇਏਐਨਐਮ ਅਤੇ ਜੀਐਨਐਮ ਨਰਸਿੰਗ ਦੇ ਆਊਟਗੋਇੰਗ ਬੈਚ ਲਈ ਯਾਦਗਾਰੀ ਵਿਦਾਇਗੀ ਸਮਾਰੋਹ ਬੜੇਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ।
ਭਗਤਾ ਭਾਈਕਾ, 22 ਨਵੰਬਰ (ਸੁਖਪਾਲ ਸਿੰਘ ਸੋਨੀ)-ਡਾ. ਬਲਬੀਰ ਸਿੰਘ ਇੰਸਟੀਚਿਊਟ ਆਫ਼ ਨਰਸਿੰਗ ਵਿਖੇਏਐਨਐਮ ਅਤੇ ਜੀਐਨਐਮ ਨਰਸਿੰਗ ਦੇ ਆਊਟਗੋਇੰਗ ਬੈਚ ਲਈ ਯਾਦਗਾਰੀ ਵਿਦਾਇਗੀ ਸਮਾਰੋਹ ਬੜੇਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ’ਤੇ ਸੰਸਥਾ ਦੇ ਚੇਅਰਪਰਸਨ ਡਾ. ਪਰਨੀਤ ਕੌਰ ਦਿਉਲ, ਡਾ. ਬਲਜੀਤ ਸਿੰਘ ਦਿਉਲ, ਡਾਇਰੈਕਟਰ ਗੁਰਦਿਆਲ ਸਿੰਘ ਬੁੱਟਰ (ਪ੍ਰਧਾਨ, ਨਰਸਿੰਗ ਟਰੇਨਿੰਗ ਇੰਸਟੀਚਿਊਸ਼ਨਜ਼ ਐਸੋਸੀਏਸ਼ਨ ਪੰਜਾਬ) ਅਤੇ ਜਸਮੀਨ ਬੁੱਟਰ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਸੰਸਥਾ ਦੀ ਪ੍ਰਿੰਸੀਪਲ ਅਮਨਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ, ਮਨੋਰੰਜਕ ਗਤੀਵਿਧੀਆਂ ਅਤੇ ਆਕਰਸ਼ਕ ਰੈਂਪ ਵਾਕ ਪੇਸ਼ ਕੀਤੀ ਗਈ। ਇਸ ਦੇ ਨਾਲ ਹੀ ਸਭ ਦੀਉਡੀਕ ਵਾਲੇ ਮਿਸਟਰ ਫੇਅਰਵੈਲ ਅਤੇ ਮਿਸ ਫੇਅਰਵੈਲ ਦੇ ਖਿਤਾਬਾਂ ਦਾ ਐਲਾਨ ਵੀ ਕੀਤਾ ਗਿਆ। ਸਮਾਰੋਹ ਨੇਹਾਸੇ, ਖੁਸ਼ੀਆਂ, ਪਿਆਰ ਅਤੇ ਅਣਗਿਣਤ ਯਾਦਾਂ ਦੇ ਰੂਪ ਵਿਚ ਇਕ ਖੂਬਸੂਰਤ ਛਾਪ ਛੱਡੀ। ਸਮਾਗਮ ਦੌਰਾਨ ਚੇਅਰਪਰਸਨ ਡਾ. ਪਰਨੀਤ ਕੌਰ ਦਿਉਲ, ਡਾਇਰੈਕਟਰ ਗੁਰਦਿਆਲ ਸਿੰਘ ਬੁੱਟਰ (ਪ੍ਰਧਾਨ, ਨਰਸਿੰਗ ਟਰੇਨਿੰਗ ਇੰਸਟੀਚਿਊਸ਼ਨਜ਼ ਐਸੋਸੀਏਸ਼ਨ ਪੰਜਾਬ) ਨੇ ਏਐਨਐਮ ਅਤੇ ਜੀਐਨਐਮ ਵਿਦਿਆਰਥੀਆਂ ਨੂੰਸੁਨਹਿਰੀ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਸਿੱਖਿਆਰਥੀਆਂ ਨੂੰ ਆਪਣੇ ਮਾਤਾ ਪਿਤਾ ਸਮੇਤ ਘਰ ਦੇ ਬਜੁਰਗਾਂ ਨੂੰ ਪਿਆਰ ਕਰਨ, ਉਨ੍ਹਾਂ ਦੀ ਆਗਿਆ ਵਿਚ ਰਹਿਣ ਅਤੇ ਉਨ੍ਹਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਿੱਖਿਆਰਥੀਆਂ ਨੂੰ ਜ਼ਿੰਦਗੀ ਵਿੱਚ ਹਰ ਮੁਕਾਮ ’ਤੇ ਸਫਲਤਾ ਮਿਲਣ ਅਤੇ ਨਰਸਿੰਗ ਦੇ ਪਵਿੱਤਰ ਕਿੱਤੇ ਰਾਹੀਂ ਮਨੁੱਖਤਾਦੀ ਸੇਵਾ ਲਈ ਬਲ ਬਖਸ਼ਣ ਲਈ ਅਰਦਾਸ ਕੀਤੀ। ਇਸ ਸਮਾਗਮ ਵਾਈਸ ਪ੍ਰਿੰਸੀਪਲ ਨਵਕਿਰਨ ਕੌਰ, ਸਟਾਫ਼ ਮੈਂਬਰ ਅਮਨਦੀਪ ਕੌਰ, ਸਰਬਜੀਤ ਕੌਰ, ਸੰਦੀਪ ਕੌਰ, ਰਮਨਦੀਪ ਕੌਰ, ਹਰਪ੍ਰੀਤ ਕੌਰ, ਸ਼ਰੂਤੀ ਅਤੇ ਪਰਮਜੀਤ ਕੌਰ ਅਤੇ ਕਲੈਰੀਕਲ ਸਟਾਫ਼ ਹਰਵਿੰਦਰ ਸਿੰਘ ਅਤੇ ਰਜਵੰਤਕੌਰ ਦੇ ਸਾਂਝੇ ਯਤਨਾਂ, ਸਮਰਪਣ ਅਤੇ ਮਿਹਨਤ ਸਦਕਾ ਸਮਾਗਮ ਬਹੁਤ ਹੀ ਸਫਲ ਰਿਹਾ।