22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਗੁਰੂ ਨਾਨਕ ਦੇਵ ਜੀ ਯੁਵਕ ਭਲਾਈ ਕਲੱਬ ਕੋਟਸ਼ਮੀਰ ਨੂੰ ਐਪਲੀਕੇਸ਼ਨ ਨੰਬਰ ਅਲਾਟ ਕਰਨ ਦੀ ਮੰਗ

ਕੋਟਫੱਤਾ, 22 ਨਵੰਬਰ (ਰਣਜੀਤ ਸਿੰਘ ਬੁੱਟਰ)- ਨਗਰ ਕੋਟਸ਼ਮੀਰ ਵਿਚ ਨਵੇਂ ਬਣੇ ਗੁਰੂ ਨਾਨਕ ਦੇਵ ਜੀ ਯੁਵਕ ਭਲਾਈ ਕਲੱਬ ਵਾਰਡ ਨੰਬਰ 10 ਕੋਟਸ਼ਮੀਰ ਦੇ ਪ੍ਰਧਾਨ ਜਸਕਰਨ ਸਿੰਘ, ਸਕੱਤਰ ਗੁਰਸੇਵਕ ਸਿੰਘ ਤੇ ਖ਼ਜ਼ਾਨਚੀ ਪਲਵਿੰਦਰ ਸਿੰਘ ਨੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਲੱਬ ਨੂੰ ਜਲਦ ਤੋਂ ਜਲਦ ਐਪਲੀਕੇਸ਼ਨ ਨੰਬਰ ਅਲਾਟ ਕੀਤਾ ਜਾਵੇ। ਕਲੱਬ ਦੇ ਨੁਮਾਇੰਦਿਆਂ ਨੇ ਕਿਹਾ ਕਿ ਕਲੱਬ ਵਲੋਂ ਲੋੜੀਂਦੀ ਅਰਜ਼ੀ ਅਤੇ ਦਸਤਾਵੇਜ਼ ਵਿਭਾਗ ਕੋਲ ਜਮਾਂ ਕਰਵਾਏ ਜਾ ਚੁੱਕੇ ਹਨ, ਪਰ ਅਜੇ ਤੱਕ ਐਪਲੀਕੇਸ਼ਨ ਨੰਬਰ ਜਾਰੀ ਨਹੀਂ ਕੀਤਾ ਗਿਆ।

ਅਜੀਤ ਡੈਸਕ 23-11-2026
ਕੋਟਫੱਤਾ, 22 ਨਵੰਬਰ (ਰਣਜੀਤ ਸਿੰਘ ਬੁੱਟਰ)- ਨਗਰ ਕੋਟਸ਼ਮੀਰ ਵਿਚ ਨਵੇਂ ਬਣੇ ਗੁਰੂ ਨਾਨਕ ਦੇਵ ਜੀ ਯੁਵਕ ਭਲਾਈ ਕਲੱਬ ਵਾਰਡ ਨੰਬਰ 10 ਕੋਟਸ਼ਮੀਰ ਦੇ ਪ੍ਰਧਾਨ ਜਸਕਰਨ ਸਿੰਘ, ਸਕੱਤਰ ਗੁਰਸੇਵਕ ਸਿੰਘ ਤੇ ਖ਼ਜ਼ਾਨਚੀ ਪਲਵਿੰਦਰ ਸਿੰਘ ਨੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਲੱਬ ਨੂੰ ਜਲਦ ਤੋਂ ਜਲਦ ਐਪਲੀਕੇਸ਼ਨ ਨੰਬਰ ਅਲਾਟ ਕੀਤਾ ਜਾਵੇ। ਕਲੱਬ ਦੇ ਨੁਮਾਇੰਦਿਆਂ ਨੇ ਕਿਹਾ ਕਿ ਕਲੱਬ ਵਲੋਂ ਲੋੜੀਂਦੀ ਅਰਜ਼ੀ ਅਤੇ ਦਸਤਾਵੇਜ਼ ਵਿਭਾਗ ਕੋਲ ਜਮਾਂ ਕਰਵਾਏ ਜਾ ਚੁੱਕੇ ਹਨ, ਪਰ ਅਜੇ ਤੱਕ ਐਪਲੀਕੇਸ਼ਨ ਨੰਬਰ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਐਪਲੀਕੇਸ਼ਨ ਨੰਬਰ ਨਾਂ ਮਿਲਣ ਕਾਰਨ ਕਲੱਬ ਨੂੰ ਆਪਣੀ ਅਰਜ਼ੀ ਦੀ ਸਥਿਤੀ ਜਾਣਨ ਅਤੇ ਅਗਲੀ ਕਾਰਵਾਈ ਕਰਨ ਵਿਚ ਮੁਸ਼ਕਲ ਆ ਰਹੀ ਹੈ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਗੁਰੂ ਨਾਨਕ ਦੇਵ ਜੀ ਯੁਵਕ ਕਲੱਬ ਕੋਟਸ਼ਮੀਰ ਨੂੰ ਜਲਦ ਐਪਲੀਕੇਸ਼ਨ ਨੰਬਰ ਅਲਾਟ ਕੀਤਾ ਜਾਵੇ, ਤਾਂ ਜੋ ਕਲੱਬ ਦੀ ਅਗਲੀ ਪ੍ਰਕਿਰਿਆ ਪੂਰੀ ਹੋ ਸਕੇ। ਇਸ ਮੌਕੇ ‘ਤੇ ਆਪ ਦੇ ਯੂਥ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ, ਹਰਜੀਤ ਸਿੰਘ ਚਹਿਲ, ਜਗਰੂਪ ਸਿੰਘ ਗਿੱਲ, ਬਲਾਕ ਪ੍ਰਧਾਨ ਪਰਮਜੀਤ ਸਿੰਘ ਪੰਮਾ, ਬੀ.ਸੀ. ਵਿੰਗ ਦੇ ਪ੍ਰਧਾਨ ਗੋਰਾ ਸਿੰਘ ਕੱਬੇ, ਪ੍ਰਧਾਨ ਹਰਪ੍ਰੀਤ ਸਿੰਘ ਰੱਤੜਾ, ਪ੍ਰਗਟ ਸਿੰਘ, ਸੋਨੀ ਝੱਬਰ, ਬਲਜਿੰਦਰ ਸਿੰਘ, ਜਗਸੀਰ ਸਿੰਘ, ਨਰਦੇਵ ਸਿੰਘ ਕਾਲਾ, ਕੁਲਦੀਪ ਸਿੰਘ, ਦਲਵੀਰ ਸਿੰਘ ਪੱਪੀ, ਸਾਬਕਾ ਕੌਂਸਲਰ ਜਲੰਧਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਬਠਿੰਡਾ (ਦਿਹਾਤੀ) ਹਲਕਾ ਇੰਚਾਰਜ ਬਣਾਏ ਹਰਮੰਦਰ ਸਿੰਘ ਤਖਤ ਸਾਹਿਬ ਹੋਏ ਨਤਮਸਤਕ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਨਾਲ ਪੰਜਾਬ ਦੇ ਹਾਲਾਤ ਮੁੜ ਬਦਲਣਗੇ-ਗਗਨਦੀਪ ਗਰੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।