12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਭਾਰਤੀ ਕਿਸਾਨ ਸੰਘ ਨੇ ਕਿਸਾਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਨਥਾਣਾ, 11 ਅਕਤੂਬਰ (ਗੁਰਦਰਸ਼ਨ ਲੁੁੱਧੜ)- ਭਾਰਤੀ ਕਿਸਾਨ ਸੰਘ ਵਲੋਂ ਬਲਾਕ ਨਥਾਣਾ ਦੇ ਪਿੰਡ ਗੰਗਾ ਵਿਖੇ ਨੌਜਵਾਨ ਕਿਸਾਨਾਂ ਦੇ ਰੂਬਰੂ ਹੋਣ ਦੇ ਮੰਤਵ ਨਾਲ ਕਿਸਾਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ । ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਭਾਰਤੀ ਕਿਸਾਨ ਸੰਘ ਦੇ ਸੂਬਾਈ ਜਨਰਲ ਸਕੱਤਰ ਬਲਵੀਰ ਸਿੰਘ ਨੇ ਕਿਸਾਨਾਂ ਨੂੰ ਜ਼ਹਿਰ ਮੁਕਤ ਸਬਜ਼ੀਆਂ ਅਤੇ ਦਾਲਾਂ ਪੈਦਾ ਕਰਨ ਦਾ ਸੱਦਾ ਦਿੱਤਾ।

ਅਜੀਤ ਡੈਸਕ 12-10-2026
ਨਥਾਣਾ, 11 ਅਕਤੂਬਰ (ਗੁਰਦਰਸ਼ਨ ਲੁੁੱਧੜ)- ਭਾਰਤੀ ਕਿਸਾਨ ਸੰਘ ਵਲੋਂ ਬਲਾਕ ਨਥਾਣਾ ਦੇ ਪਿੰਡ ਗੰਗਾ ਵਿਖੇ ਨੌਜਵਾਨ ਕਿਸਾਨਾਂ ਦੇ ਰੂਬਰੂ ਹੋਣ ਦੇ ਮੰਤਵ ਨਾਲ ਕਿਸਾਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ । ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਭਾਰਤੀ ਕਿਸਾਨ ਸੰਘ ਦੇ ਸੂਬਾਈ ਜਨਰਲ ਸਕੱਤਰ ਬਲਵੀਰ ਸਿੰਘ ਨੇ ਕਿਸਾਨਾਂ ਨੂੰ ਜ਼ਹਿਰ ਮੁਕਤ ਸਬਜ਼ੀਆਂ ਅਤੇ ਦਾਲਾਂ ਪੈਦਾ ਕਰਨ ਦਾ ਸੱਦਾ ਦਿੱਤਾ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਬੀਜਣ ਉਪਰੰਤ ਪੈਦਾ ਹੋਣ ਵਾਲੀ ਖੁਰਾਕੀ ਜਿਣਸ ਮਨੁੱਖੀ ਸਿਹਤ ਲਈ ਵਰਤੋਂ ਦੇ ਮੱਦੇਨਜ਼ਰ ਰੱਖ ਕੇ ਖਾਦਾਂ ਅਤੇ ਸਪਰੇਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੌਣ, ਪਾਣੀ ਅਤੇ ਮਿੱਟੀ ਨੂੰ ਸਵੱਛ ਰੱਖਣਾ ਮਨੁੱਖੀ ਫ਼ਰਜ਼ ਹੈ। ਇਸ ਮੌਕੇ ਖੇਤੀ ਦੇ ਨਾਲ ਨਾਲ ਡੇਅਰੀ, ਪੋਲਟਰੀ, ਬੱਕਰੀ ਪਾਲਣ, ਮਧੂ ਮੱਖੀ ਪਾਲਣ ਅਤੇ ਹੋਰਨਾਂ ਸਹਾਇਕ ਧੰਦਿਆਂ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ। ਆਗੂਆਂ ਵਲੋਂ ਸਹਾਇਕ ਧੰਦੇ ਤੋਰਨ ਵਾਲੇ ਨੌਜਵਾਨ ਕਿਸਾਨਾਂ ਨਾਲ ਰੂਬਰੂ ਹੋ ਕੇ ਸਹਾਇਕ ਧੰਦਿਆਂ ਦੀ ਸ਼ੁਰੂਆਤ ਲਈ ਜ਼ਮੀਨੀ ਸਥਿਤੀਆਂ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਬਾਰੇ ਨੁਕਤਿਆਂ ’ਤੇ ਗੱਲਬਾਤ ਕਰਕੇ ਲੋੜੀਦੇ ਸੁਝਾਅ ਦਿੱਤੇ ਗਏ। ਇਸ ਮੌਕੇ ਬੈਂਕਿੰਗ ਮਾਹਿਰ ਮਨਦੀਪ ਸਿੰਘ ਧਾਲੀਵਾਲ, ਜਤਿੰਦਰ ਸ਼ਰਮਾ ਸੇਮਾ ਅਤੇ ਇਸ਼ਮੀਤ ਸਿੰਘ ਵਲੋਂ ਆਪਣੇ ਵਿਚਾਰ ਰੱਖੇ ਗਏ। ਇਸ ਪ੍ਰੋਗਰਾਮ ਵਿਚ ਪਿੰਡ ਦੇ ਸਾਬਕਾ ਸਰਪੰਚ ਤਰਲੋਚਨ ਸਿੰਘ, ਨੌਜਵਾਨ ਆਗੂ ਕੁਲਵਿੰਦਰ ਸਿੰਘ ਸੀਰਾ, ਸ ੁਖਮਨ ਚੰਨੀ, ਨਵਦੀਪ ਕਾਕਾ, ਮਨਦੀਪ ਸਿੰਘ, ਗੁਰਜੰਟ ਸਿੰਘ, ਗੁਰਸੇਵਕ ਸਿੰਘ ਸੇਬੀ, ਜਗਦੀਸ਼ ਸਿੰਘ, ਗੁਰਧਿਆਨ ਸਿੰਘ, ਗੁਰ ਗੰਗਾ, ਰਣਧੀਰ ਸਿੰਘ ਨਾਥਪੁਰਾ, ਗੁਰਸੇਵਕ ਸਿੰਘ ਢੇਲਵਾਂ, ਪਿਆਰਾ ਸਿੰਘ ਸਿੱਧੂ ਅਤੇ ਹੋਰਨਾਂ ਨੌਜਵਾਨਾਂ ਵਲੋਂ ਭਾਗ ਲਿਆ ਗਿਆ।
ਪਿਛਲੀ ਖ਼ਬਰ ਮਾਵਾਂ-ਧੀਆਂ ਦੀ ਲਲਕਾਰ ਮੁਹਿੰਮ ਤਹਿਤ ਬਠਿੰਡਾ ’ਚ ਅੱਜ ਤਿਆਰ ਹੋਵੇਗੀ ‘ਮਾਈ ਭਾਗੋ ਦੀ ਫ਼ੌਜ’ ਅਗਲੀ ਖ਼ਬਰ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਮਾਨਸਿਕ ਸਿਹਤ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।