20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਨਗਰ ਨਿਗਮ ਦੇ ਸਫਾਈ ਸੇਵਕਾਂ ਤੇ ਸੀਵਰੇਜ ਕਰਮਚਾਰੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ

ਬਠਿੰਡਾ, 19 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਨਗਰ ਨਿਗਮ ਬਠਿੰਡਾ ਦੇ ਸਫਾਈ ਸੇਵਕ ਅਤੇ ਸੀਵਰੇਜ ਕਰਮਚਾਰੀ ਮੁੜ ਅਣਮਿੱਥੇ ਸਮੇਂ ਦੀ ਹੜਤਾਲ ‘ਤੇ ਚਲੇ ਗਏ ਹਨ, ਜਿਸ ਕਾਰਨ ਬਠਿੰਡਾ ਵਿਚ ਮੁੜ ਸਫਾਈ ਅਤੇ ਸੀਵਰੇਜ ਸਮੱਸਿਆ ਖੜੀ ਹੋ ਸਕਦੀ ਹੈ ਤੇ ਸ਼ਹਿਰ ਵਾਸੀਆਂ ਨੂੰ ਮੁੜ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ। ਨਗਰ ਨਿਗਮ ਮੂਹਰੇ ਲਗਾਏ ਗਏ ਪੱਕੇ ਧਰਨੇ ਦੀ ਅਗਵਾਈ ਕਰਦਿਆਂ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਨੋਦ ਕੁਮਾਰ ਮਾਲੀ ਅਤੇ ਸੀਵਰੇਜ ਵਰਕਰ ਯੂਨੀਅਨ ਦੇ ਪ੍ਰਧਾਨ ਰਵੀ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਮੁੱਚੇ ਸਫਾਈ ਅਤੇ ਸੀਵਰੇਜ ਆਊਟਸੋਰਸ ਕਰਮੀਆਂ ਨੂੰ ਵਿਭਾਗ ਅਧੀਨ ਲੈਣ (ਇਨਸੋਰਸ) ਦੇ ਹੁਕਮ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਨਗਰ ਨਿਗਮ ਬਠਿੰਡਾ ਦੇ ਅਧਿਕਾਰੀਆਂ ਵਲੋਂ ਇੰਨਾਂ ਵਰਗਾਂ ਨੂੰ ਇਨਸੋਰਸ ਕਰਨ ਸਬੰਧੀ ਪਾਸ ਕਰਕੇ ਮੁੱਖ ਦਫਤਰ ਨਹੀਂ ਭੇਜਿਆ ਜਾ ਰਿਹਾ ਹੈ।

ਅਜੀਤ ਡੈਸਕ 20-09-2026
ਬਠਿੰਡਾ, 19 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਨਗਰ ਨਿਗਮ ਬਠਿੰਡਾ ਦੇ ਸਫਾਈ ਸੇਵਕ ਅਤੇ ਸੀਵਰੇਜ ਕਰਮਚਾਰੀ ਮੁੜ ਅਣਮਿੱਥੇ ਸਮੇਂ ਦੀ ਹੜਤਾਲ ‘ਤੇ ਚਲੇ ਗਏ ਹਨ, ਜਿਸ ਕਾਰਨ ਬਠਿੰਡਾ ਵਿਚ ਮੁੜ ਸਫਾਈ ਅਤੇ ਸੀਵਰੇਜ ਸਮੱਸਿਆ ਖੜੀ ਹੋ ਸਕਦੀ ਹੈ ਤੇ ਸ਼ਹਿਰ ਵਾਸੀਆਂ ਨੂੰ ਮੁੜ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ। ਨਗਰ ਨਿਗਮ ਮੂਹਰੇ ਲਗਾਏ ਗਏ ਪੱਕੇ ਧਰਨੇ ਦੀ ਅਗਵਾਈ ਕਰਦਿਆਂ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਨੋਦ ਕੁਮਾਰ ਮਾਲੀ ਅਤੇ ਸੀਵਰੇਜ ਵਰਕਰ ਯੂਨੀਅਨ ਦੇ ਪ੍ਰਧਾਨ ਰਵੀ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਮੁੱਚੇ ਸਫਾਈ ਅਤੇ ਸੀਵਰੇਜ ਆਊਟਸੋਰਸ ਕਰਮੀਆਂ ਨੂੰ ਵਿਭਾਗ ਅਧੀਨ ਲੈਣ (ਇਨਸੋਰਸ) ਦੇ ਹੁਕਮ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਨਗਰ ਨਿਗਮ ਬਠਿੰਡਾ ਦੇ ਅਧਿਕਾਰੀਆਂ ਵਲੋਂ ਇੰਨਾਂ ਵਰਗਾਂ ਨੂੰ ਇਨਸੋਰਸ ਕਰਨ ਸਬੰਧੀ ਪਾਸ ਕਰਕੇ ਮੁੱਖ ਦਫਤਰ ਨਹੀਂ ਭੇਜਿਆ ਜਾ ਰਿਹਾ ਹੈ। ਇਸ ਮੰਗ ਨੂੰ ਲੈ ਕੇ ਉਹ ਪਿਛਲੇ 5ਵੇਂ ਅਤੇ 7ਵੇਂ ਮਹੀਨੇ ਵਿਚ ਵੀ ਹੜਤਾਲ ‘ਤੇ ਗਏ ਸਨ ਤਾਂ ਉੱਦੋਂ ਸਰਕਾਰ ਨੇ ਉਨ੍ਹਾਂ ਨੂੰ ਠੇਕੇਦਾਰੀ ਸਿਸਟਮ ‘ਚੋਂ ਕੱਢ ਕੇ ਵਿਭਾਗ ਅਧੀਨ ਲੈਣ ਦਾ ਭਰੋਸਾ ਦਿੱਤਾ ਸੀ ਪਰ ਹੁਣ ਨਿਗਮ ਦੇ ਸਥਾਨਕ ਅਧਿਕਾਰੀ ਜਾਨਬੁਝ ਕੇ ਉਨ੍ਹਾਂ ਦਾ ਰੁਜਗਾਰ ਪੱਕਾ ਹੋਣ ਵਿਚ ਅੜਿੱਕੇ ਢਾਹ ਰਹੇ ਹਨ। ਇਸੇ ਰੋਸ ਵਜੋਂ ਸਮੁੱਚੇ ਸਫਾਈ ਅਤੇ ਸੀਵਰੇਜ ਕਰਮਚਾਰੀ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਲਈ ਮਜਬੂਰ ਹੋਏ ਹਨ। ਸਫਾਈ ਸੇਵਕਾਂ ਅਤੇ ਸੀਵਰੇਜ ਵਰਕਰਾਂ ਦੇ ਆਗੂਆਂ ਨੇ ਮੰਗ ਕੀਤੀ ਕਿ ਤੁਰੰਤ ਨਿਗਮ ਦਾ ਜਨਰਲ ਹਾਊਸ ਸੱਦ ਕੇ ਸਫਾਈ ਸੇਵਕਾਂ ਅਤੇ ਸੀਵਰੇਜ ਕਾਮਿਆਂ ਨੂੰ ਇਨਸੋਰਸ ਕਰਨ ਦਾ ਪਤਾ ਪਾਸ ਕਰਕੇ ਮੁੱਖ ਦਫਤਰ ਚੰਡੀਗੜ ਭੇਜਿਆ ਜਾਵੇ। ਉਨ੍ਹਾਂ ਚੇਤਾਵਨੀ ਦਿੰਦੇ ਕਿਹਾ ਕਿ ਮਾਤਾ ਪਾਸ ਕਰਕੇ ਮੁੱਖ ਦਫਤਰ ਭੇਜੇ ਜਾਣ ਤੱਕ ਇਹ ਅਣਮਿੱਥੇ ਸਮੇਂ ਦੀ ਹੜਤਾਲ ਜਾਰੀ ਰਹੇਗੀ, ਜਿਸ ਨੂੰ ਸੁਣਵਾਈ ਨਾ ਹੋਣ ‘ਤੇ ਪਹਿਲਾਂ ਜਿਲ੍ਹਾ ਪੱਧਰੀ ਅਤੇ ਫੇਰ ਸੂਬਾ ਪੱਧਰੀ ਵੀ ਬਣਾਇਆ ਜਾ ਸਕਦਾ।
ਪਿਛਲੀ ਖ਼ਬਰ ਭਾਕਿਯੂ ਸਿੱਧੂਪੁਰ ਨੇ ਪੁਲਿਸ ਜਬਰ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕਰਕੇ ਕੇਂਦਰ ਤੇ ਸੂਬਾ ਸਰਕਾਰ ਦੇ ਪੁਤਲੇ ਸਾੜੇ ਅਗਲੀ ਖ਼ਬਰ ਸੜਕ ’ਤੇ ਕੰਧ ਕੱਢ ਕੇ ਕਬਜ਼ੇ ਦੀ ਕੋਸ਼ਿਸ਼, ਸਥਾਨਕ ਲੋਕਾਂ ’ਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।