18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਕ੍ਰਿਕਟ ਖਿਡਾਰਨ ਰਹਿਮਤ ਕੌਰ ਦਾ ਅੰਡਰ-15 ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ

ਮਲੋਟ, 17 ਸਤੰਬਰ (ਪਾਟਿਲ)-ਪਿੰਡ ਦਾਨੇਵਾਲਾ (ਮਲੋਟ) ਦੀ ਰਹਿਣ ਵਾਲੀ ਰਹਿਮਤ ਕੌਰ ਪੁੱਤਰੀ ਡਾ. ਕੁਲਵੀਰ ਸਿੰਘ ਅਸਿਸਟੈਂਟ ਪ੍ਰੋਫ਼ੈਸਰ ਮਿਮਿਟ ਮਲੋਟ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.

ਅਜੀਤ ਡੈਸਕ 18-09-2026
ਮਲੋਟ, 17 ਸਤੰਬਰ (ਪਾਟਿਲ)-ਪਿੰਡ ਦਾਨੇਵਾਲਾ (ਮਲੋਟ) ਦੀ ਰਹਿਣ ਵਾਲੀ ਰਹਿਮਤ ਕੌਰ ਪੁੱਤਰੀ ਡਾ. ਕੁਲਵੀਰ ਸਿੰਘ ਅਸਿਸਟੈਂਟ ਪ੍ਰੋਫ਼ੈਸਰ ਮਿਮਿਟ ਮਲੋਟ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਯੂ.) ਅੰਡਰ-15 ਗਰਲਜ਼ 35 ਓਵਰ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਦੀਆਂ ਲਗਾਤਾਰ ਪੰਜ ਜਿੱਤਾਂ ਵਿਚ ਅਹਿਮ ਭੂਮਿਕਾ ਨਿਭਾਈ। ਰਹਿਮਤ ਕੌਰ ਨੇ ਟੂਰਨਾਮੈਂਟ ਦੌਰਾਨ ਮੋਗਾ ਖ਼ਿਲਾਫ਼ 43 ਦੌੜਾਂ, ਫ਼ਿਰੋਜ਼ਪੁਰ ਖ਼ਿਲਾਫ਼ 47, ਬਠਿੰਡਾ ਖ਼ਿਲਾਫ਼ 25, ਫ਼ਾਜ਼ਿਲਕਾ ਖ਼ਿਲਾਫ਼ 40 ਤੇ ਪਟਿਆਲਾ ਖ਼ਿਲਾਫ਼ 58 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ। ਇਸ ਤੋਂ ਇਲਾਵਾ ਉਸ ਨੇ ਗੇਂਦਬਾਜ਼ੀ ’ਚ ਵੀ ਵਧੀਆ ਪ੍ਰਦਰਸ਼ਨ ਕਰਦਿਆਂ ਕੁੱਲ 5 ਵਿਕਟਾਂ ਹਾਸਿਲ ਕੀਤੀਆਂ। ਰਹਿਮਤ ਕੌਰ ਦੇ ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ ਸਦਕਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਟੂਰਨਾਮੈਂਟ ਵਿਚ ਲਗਾਤਾਰ ਪੰਜ ਜਿੱਤਾਂ ਦਰਜ ਕੀਤੀਆਂ। ਉਸ ਦੀ ਇਸ ਪ੍ਰਾਪਤੀ ਵਿਚ ਕੋਚ ਗਗਨਦੀਪ ਲੰਬੀ ਤੇ ਹਰਸ਼ਪਿੰਦਰ ਗਿੱਲ ਦੀ ਰਹਿਨੁਮਾਈ ਅਤੇ ਸਿਖਲਾਈ ਦਾ ਵੀ ਅਹਿਮ ਯੋਗਦਾਨ ਰਿਹਾ। ਇਸ ਮੌਕੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵਲੋਂ ਰਹਿਮਤ ਕੌਰ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ ਗਈ। ਡਾ. ਕੁਲਵੀਰ ਸਿੰਘ ਨੇ ਰਹਿਮਤ ਕੌਰ ਦੀ ਇਸ ਪ੍ਰਾਪਤੀ ’ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਸ ਦੀ ਸਫ਼ਲਤਾ ਪਿੱਛੇ ਮਿਹਨਤ, ਅਨੁਸ਼ਾਸਨ ਤੇ ਕੋਚਾਂ ਦੀ ਸਹੀ ਰਹਿਨੁਮਾਈ ਦਾ ਵੱਡਾ ਯੋਗਦਾਨ ਹੈ।
ਪਿਛਲੀ ਖ਼ਬਰ ਕਲੱਸਟਰ ਗੁੜੱਦੀ ਵਿਖੇ 12 ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਨੂੰ ਸਿਖਲਾਈ ਦਿੱਤੀ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਇਕਾਈ ਪਿੰਡ ਵੜਿੰਗ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।