ਪੁਲਿਸ ਨੇ ਚੋਰੀ ਹੋਈ ਇਲੈਕਟ੍ਰਿਕ ਸਕੂਟਰੀ ਲੱਭ ਕੇ ਮਾਲਕ ਦੇ ਹਵਾਲੇ ਕੀਤੀ ਦਾਣਾ ਮੰਡੀ ਵਿਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਲਾਵਾਰਸ ਖੜ੍ਹੀ ਸੀ ਸਕੂਟਰੀ, ਪੁਲਿਸ ਦੀ ਜਾਂਚ ਮਗਰੋਂ ਹੋਈ ਪਛਾਣ
ਬਠਿੰਡਾ 18 ਨਵੰਬਰ (ਵੀਰਪਾਲ ਸਿੰਘ)- ਬਠਿੰਡਾ ਪੁਲਿਸ ਵਲੋਂ ਲੋਕਾਂ ਦੀ ਸੁਰੱਖਿਆ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਇਕ ਹੋਰ ਸ਼ਲਾਘਾਯੋਗ ਕਾਰਵਾਈ ਸਾਹਮਣੇ ਆਈ ਹੈ। ਪੁਲਿਸ ਨੇ ਚੋਰੀ ਹੋਈ ਇਕ ਇਲੈਕਟ੍ਰਿਕ ਸਕੂਟਰੀ ਲੱਭ ਕੇ ਉਸ ਦੇ ਅਸਲ ਮਾਲਕ ਦੇ ਹਵਾਲੇ ਕਰ ਦਿੱਤੀ।
ਗੁੰਮ ਹੋਈ ਸਕੂਟਰੀ ਪੁਲਿਸ ਪਾਰਟੀ ਵਲੋਂ ਮਾਲਕ ਦੇ ਹਵਾਲੇ ਕਰਨ ਮੌਕੇ ਦੀ ਤਸਵੀਰ। ਅਜੀਤ ਤਸਵੀਰ
19-11-2026