18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਵਿਧਵਾ ਮਾਤਾ ਦੇ ਮਕਾਨ ਦੀ ਛੱਤ ਉਸਾਰਨ ਲਈ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਨੇ ਦਿੱਤੀ ਮਾਲੀ ਸਹਾਇਤਾ

ਫ਼ਿਰੋਜ਼ਪੁਰ, 18 ਨਵੰਬਰ (ਗੁਰਿੰਦਰ ਸਿੰਘ)-ਸ੍ਰ ਜੱਸਾ ਸਿੰਘ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ (ਰਜਿ. ਨੰਬਰ 140) ਪੰਜਾਬ ਵਲੋਂ ਸਮਾਜ ਸੇਵਾ ਦੀ ਭਾਵਨਾ ਤਹਿਤ ਇਕ ਸ਼ਲਾਘਾਯੋਗ ਉਪਰਾਲਾ ਕਰਦਿਆਂ ਪਿੰਡ ਨਿੱਕਾ ਸੋਢੇ ਵਾਲਾ ਦੀ ਰਹਿਣ ਵਾਲੀ ਲੋੜਵੰਦ ਵਿਧਵਾ ਮਾਤਾ ਅਨੂਪ ਕੌਰ ਪਤਨੀ ਸਵਰਗੀ ਹਰਜੀਤ ਸਿੰਘ ਕਲਸੀ ਦੀ ਮਕਾਨ ਦੀ ਛੱਤ ਉਸਾਰਨ ਲਈ 18 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ।

ਵਿਧਵਾ ਮਾਤਾ ਨੂੰ ਮਾਲੀ ਸਹਾਇਤਾ ਦੀ ਰਾਸ਼ੀ ਭੇਟ ਕਰਦੇ ਸ੍ਰ ਜੱਸਾ ਸਿੰਘ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦੇ ਪੰਜਾਬ ਚੇਅਰਮੈਨ ਭਗਵਾਨ ਸਿੰਘ ਦੜਿਆਲਾ, ਕਾਰਜਕਾਰੀ ਪ੍ਰਧਾਨ ਸੁਖਮਿੰਦਰ ਸਿੰਘ ਜੱਬਲ ਅਤੇ ਹੋਰ ਅਹੁਦੇਦਾਰ। 19-11-2026
ਫ਼ਿਰੋਜ਼ਪੁਰ, 18 ਨਵੰਬਰ (ਗੁਰਿੰਦਰ ਸਿੰਘ)-ਸ੍ਰ ਜੱਸਾ ਸਿੰਘ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ (ਰਜਿ. ਨੰਬਰ 140) ਪੰਜਾਬ ਵਲੋਂ ਸਮਾਜ ਸੇਵਾ ਦੀ ਭਾਵਨਾ ਤਹਿਤ ਇਕ ਸ਼ਲਾਘਾਯੋਗ ਉਪਰਾਲਾ ਕਰਦਿਆਂ ਪਿੰਡ ਨਿੱਕਾ ਸੋਢੇ ਵਾਲਾ ਦੀ ਰਹਿਣ ਵਾਲੀ ਲੋੜਵੰਦ ਵਿਧਵਾ ਮਾਤਾ ਅਨੂਪ ਕੌਰ ਪਤਨੀ ਸਵਰਗੀ ਹਰਜੀਤ ਸਿੰਘ ਕਲਸੀ ਦੀ ਮਕਾਨ ਦੀ ਛੱਤ ਉਸਾਰਨ ਲਈ 18 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ। ਜਾਣਕਾਰੀ ਅਨੁਸਾਰ ਮਾਤਾ ਅਨੂਪ ਕੌਰ ਲਈ ਆਪਣੇ ਮਕਾਨ ਦੀ ਛੱਤ ਦੀ ਉਸਾਰੀ ਕਰਵਾਉਣਾ ਆਰਥਿਕ ਤੰਗੀ ਕਾਰਨ ਬੇਹੱਦ ਮੁਸ਼ਕਲ ਹੋ ਰਿਹਾ ਸੀ। ਜਦੋਂ ਇਸ ਲੋੜਵੰਦ ਪਰਿਵਾਰ ਦੀ ਮਾੜੀ ਆਰਥਿਕ ਸਥਿਤੀ ਬਾਰੇ ਸੋਸਾਇਟੀ ਦੇ ਅਹੁਦੇਦਾਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਪਰਿਵਾਰ ਦੀ ਮਦਦ ਕਰਨ ਦਾ ਫ਼ੈਸਲਾ ਲਿਆ ਅਤੇ ਛੱਤ ਦੀ ਉਸਾਰੀ ਲਈ ਨਕਦ ਸਹਾਇਤਾ ਰਾਸ਼ੀ ਭੇਟ ਕੀਤੀ। ਇਸ ਮੌਕੇ ਸੋਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਸੰਸਥਾ ਦਾ ਮੁੱਖ ਮੰਤਵ ਗੁਰੂ ਸਾਹਿਬਾਨ ਵਲੋਂ ਦਰਸਾਏ ਦਸਵੰਧ ਅਤੇ ਸਰਬੱਤ ਦੇ ਭਲੇ ਦੇ ਸਿਧਾਂਤ ’ਤੇ ਪਹਿਰਾ ਦਿੰਦਿਆਂ ਲੋੜਵੰਦ ਪਰਿਵਾਰਾਂ ਦਾ ਸਹਾਰਾ ਬਣਨਾ ਹੈ। ਉਨ੍ਹਾਂ ਕਿਹਾ ਕਿ ਰਾਮਗੜ੍ਹੀਆ ਭਾਈਚਾਰਾ ਹਮੇਸ਼ਾ ਹੀ ਆਪਸੀ ਸਹਿਯੋਗ, ਏਕਤਾ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕਰਦਾ ਆਇਆ ਹੈ। ਅਜਿਹੇ ਸੇਵਾ ਕਾਰਜਾਂ ਰਾਹੀਂ ਨਾ ਸਿਰਫ਼ ਲੋੜਵੰਦਾਂ ਦੀਆਂ ਮੁਸ਼ਕਲਾਂ ਘਟਾਉਣ ਦਾ ਯਤਨ ਕੀਤਾ ਜਾਂਦਾ ਹੈ, ਸਗੋਂ ਸਮਾਜ ਵਿਚ ਸਾਂਝ ਅਤੇ ਮਨੁੱਖਤਾ ਦੀ ਭਾਵਨਾ ਨੂੰ ਵੀ ਮਜ਼ਬੂਤੀ ਮਿਲਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿਚ ਵੀ ਬਰਾਦਰੀ ਦੇ ਲੋੜਵੰਦ ਪਰਿਵਾਰਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵਿਚ ਸਹਾਰਾ ਬਣਨ ਲਈ ਸੋਸਾਇਟੀ ਵਲੋਂ ਅਜਿਹੇ ਉਪਰਾਲੇ ਲਗਾਤਾਰ ਜਾਰੀ ਰੱਖੇ ਜਾਣਗੇ। ਇਸ ਨੇਕ ਕਾਰਜ ਲਈ ਮਾਤਾ ਅਨੂਪ ਕੌਰ ਅਤੇ ਪਿੰਡ ਵਾਸੀਆਂ ਨੇ ਸੋਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਸਹਿਯੋਗੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਵਲੋਂ ਔਖੇ ਸਮੇਂ ਵਿਚ ਦਿੱਤਾ ਗਿਆ ਇਹ ਸਹਿਯੋਗ ਪਰਿਵਾਰ ਲਈ ਵੱਡਾ ਆਸਰਾ ਹੈ। ਇਸ ਮੌਕੇ ਭਗਵਾਨ ਸਿੰਘ ਦੜਿਆਲਾ ਚੇਅਰਮੈਨ ਪੰਜਾਬ, ਸੁਖਮਿੰਦਰ ਸਿੰਘ ਜੱਬਲ ਕਾਰਜਕਾਰੀ ਪ੍ਰਧਾਨ ਪੰਜਾਬ, ਜਸਬੀਰ ਸਿੰਘ ਕਲਸੀ ਜਨਰਲ ਸਕੱਤਰ ਪੰਜਾਬ, ਪ੍ਰਮਜੀਤ ਸਿੰਘ ਕਲਸੀ ਮੁੱਖ ਸਲਾਹਕਾਰ ਪੰਜਾਬ, ਦਵਿੰਦਰ ਸਿੰਘ ਕਲਸੀ ਸਲਾਹਕਾਰ ਪੰਜਾਬ, ਅਮਰਜੀਤ ਸਿੰਘ ਜੱਬਲ ਮੀਤ ਪ੍ਰਧਾਨ ਪੰਜਾਬ, ਜਸਵਿੰਦਰ ਸਿੰਘ ਸੰਧੂ ਵਾਈਸ ਚੇਅਰਮੈਨ ਪੰਜਾਬ, ਅਮਨਪ੍ਰੀਤ ਸਿੰਘ ਕਲਸੀ ਅਤੇ ਗੁਰਵਿੰਦਰ ਸਿੰਘ ਕਲਸੀ ਸਮੇਤ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਬਲਾਕ ਪੱਧਰੀ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਚਾਹ ਬੋਹੜੀਆਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਕਬੱਡੀ ਨੈਸ਼ਨਲ ਸਟਾ... ਅਗਲੀ ਖ਼ਬਰ ਕਾਰ ਦੀ ਲਪੇਟ ’ਚ ਆਉਣ ਨਾਲ ਪੁੱਤਰ ਦੀ ਮੌਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।