19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

13 ਸਾਲ ਦੀ ਉਮਰ ’ਚ ਪਿਤਾ ਦਾ ਕਿੱਤਾ ਸੰਭਾਲਣ ਵਾਲੇ 80 ਸਾਲਾ ਹੀਰਾ ਲਾਲ ਅੱਜ ਵੀ ਜਗਾਈ ਬੈਠੇ ਹਨ ਪੁਰਖਿਆਂ ਦੇ ਹੁਨਰ ਦੀ ਜੋਤ

ਫ਼ਿਰੋਜ਼ਪੁਰ, 18 ਨਵੰਬਰ (ਸੁਖਵਿੰਦਰ ਸਿੰਘ)-ਆਧੁਨਿਕਤਾ ਦੀ ਦੌੜ ਵਿਚ ਪਲਾਸਟਿਕ ਦੀਆਂ ਵਸਤਾਂ ਨੇ ਭਾਵੇਂ ਬਾਜ਼ਾਰਾਂ ’ਤੇ ਆਪਣਾ ਕਬਜ਼ਾ ਜਮਾ ਲਿਆ ਹੈ, ਪਰ ਇਸ ਦੀ ਚਮਕ ਨੇ ਹੱਥਾਂ ਦੇ ਹੁਨਰ ਅਤੇ ਪੁਰਖਿਆਂ ਤੋਂ ਮਿਲੀਆਂ ਵਿਰਾਸਤਾਂ ਨੂੰ ਧੁੰਦਲਾ ਕਰ ਦਿੱਤਾ ਹੈ। ਬਸਤੀ ਮਹਿਰਿਆਂ ਵਾਲੀ ਦੇ ਟੋਕਰੀ ਬਾਜ਼ਾਰ ਵਿਚ ਰਹਿਣ ਵਾਲੇ 80 ਸਾਲਾ ਹੀਰਾ ਲਾਲ ਅਜਿਹੇ ਹੀ ਇਕ 100 ਸਾਲ ਪੁਰਾਣੇ ਪਰਿਵਾਰਕ ਕਿੱਤੇ ਨੂੰ ਅੱਜ ਵੀ ਸੰਭਾਲ ਰਹੇ ਹਨ।

ਅਜੀਤ ਡੈਸਕ 19-11-2026
ਫ਼ਿਰੋਜ਼ਪੁਰ, 18 ਨਵੰਬਰ (ਸੁਖਵਿੰਦਰ ਸਿੰਘ)-ਆਧੁਨਿਕਤਾ ਦੀ ਦੌੜ ਵਿਚ ਪਲਾਸਟਿਕ ਦੀਆਂ ਵਸਤਾਂ ਨੇ ਭਾਵੇਂ ਬਾਜ਼ਾਰਾਂ ’ਤੇ ਆਪਣਾ ਕਬਜ਼ਾ ਜਮਾ ਲਿਆ ਹੈ, ਪਰ ਇਸ ਦੀ ਚਮਕ ਨੇ ਹੱਥਾਂ ਦੇ ਹੁਨਰ ਅਤੇ ਪੁਰਖਿਆਂ ਤੋਂ ਮਿਲੀਆਂ ਵਿਰਾਸਤਾਂ ਨੂੰ ਧੁੰਦਲਾ ਕਰ ਦਿੱਤਾ ਹੈ। ਬਸਤੀ ਮਹਿਰਿਆਂ ਵਾਲੀ ਦੇ ਟੋਕਰੀ ਬਾਜ਼ਾਰ ਵਿਚ ਰਹਿਣ ਵਾਲੇ 80 ਸਾਲਾ ਹੀਰਾ ਲਾਲ ਅਜਿਹੇ ਹੀ ਇਕ 100 ਸਾਲ ਪੁਰਾਣੇ ਪਰਿਵਾਰਕ ਕਿੱਤੇ ਨੂੰ ਅੱਜ ਵੀ ਸੰਭਾਲ ਰਹੇ ਹਨ। ਉਨ੍ਹਾਂ ਦੀ ਜ਼ਿੰਦਗੀ ਇਕ ਅਜਿਹੀ ਕਾਰੀਗਰੀ ਦੀ ਕਹਾਣੀ ਹੈ, ਜਿਸ ਦੀ ਕਦੇ ਦਿੱਲੀ ਅਤੇ ਕਲਕੱਤਾ ਤੱਕ ਪਛਾਣ ਸੀ। ਹੀਰਾ ਲਾਲ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਹਰੀ ਰਾਮ ਨੇ ਇਸ ਕਿੱਤੇ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਮਹਿਜ਼ 13 ਸਾਲ ਦੀ ਉਮਰ ਵਿਚ ਹੀ ਪਿਤਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਲ 1954 ਵਿਚ ਇਕ ਟੋਕਰਾ ਸਿਰਫ਼ ਦੋ ਰੁਪਏ ਵਿਚ ਵਿਕਦਾ ਸੀ ਅਤੇ ਹੱਥੀਂ ਬਣੀਆਂ ਟੋਕਰੀਆਂ ਦੀ ਦੂਰ-ਦੂਰ ਤੱਕ ਮੰਗ ਹੁੰਦੀ ਸੀ। ਉਨ੍ਹਾਂ ਦੀ ਕਾਰੀਗਰੀ ਦਿੱਲੀ ਅਤੇ ਕਲਕੱਤਾ ਤੱਕ ਜਾਂਦੀ ਸੀ। ਦੀਵਾਲੀ ਅਤੇ ਦੁਸਹਿਰੇ ਵਰਗੇ ਤਿਉਹਾਰਾਂ ਮੌਕੇ ਹਲਵਾਈ ਇਕ ਮਹੀਨਾ ਪਹਿਲਾਂ ਹੀ ਹਜ਼ਾਰਾਂ ਟੋਕਰੀਆਂ ਦੇ ਆਰਡਰ ਦੇ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਪਹਿਲਾਂ ਟੋਕਰੀਆਂ ਬਣਾਉਣ ਲਈ ਤੁਲਸੀ ਦੀ ਲੱਕੜ ਵਰਤੀ ਜਾਂਦੀ ਸੀ, ਜੋ ਦਰਿਆਵਾਂ ਦੇ ਕੰਢਿਆਂ ਤੋਂ ਆਸਾਨੀ ਨਾਲ ਮਿਲ ਜਾਂਦੀ ਸੀ,ਪਰ ਇਸ ਦੀ ਉਪਲਬਧਤਾ ਘਟਣ ਕਾਰਨ ਸਾਲ 1965 ਦੇ ਆਸ-ਪਾਸ ਤੂਤ ਦੀ ਲੱਕੜ ਨਾਲ ਟੋਕਰੇ ਬਣਾਉਣੇ ਸ਼ੁਰੂ ਕਰ ਦਿੱਤੇ ਗਏ। ਸਮੇਂ ਦੇ ਬਦਲਾਅ ਨਾਲ ਕੱਚੇ ਮਾਲ ਦੀ ਘਾਟ ਅਤੇ ਪਲਾਸਟਿਕ ਦੀਆਂ ਟੋਕਰੀਆਂ ਦੀ ਆਮਦ ਨੇ ਇਸ ਵਿਰਾਸਤੀ ਕਿੱਤੇ ਨੂੰ ਵੱਡੀ ਸੱਟ ਮਾਰੀ। ਅੱਜ ਇਕ ਹੱਥੀਂ ਬਣਿਆ ਟੋਕਰਾ ਲਗਭਗ 200 ਰੁਪਏ ਵਿਚ ਵਿਕਦਾ ਹੈ, ਪਰ ਪਹਿਲਾਂ ਵਰਗੀ ਮੰਗ ਨਹੀਂ ਰਹੀ। ਸਸਤੇ ਅਤੇ ਮਸ਼ੀਨਾਂ ਨਾਲ ਤਿਆਰ ਹੋਣ ਵਾਲੇ ਪਲਾਸਟਿਕ ਦੇ ਟੋਕਰਿਆਂ ਕਾਰਨ ਹੱਥਾਂ ਦੀ ਮਿਹਨਤ ਦਾ ਮੁੱਲ ਵੀ ਘੱਟਦਾ ਜਾ ਰਿਹਾ ਹੈ। ਹੀਰਾ ਲਾਲ ਨੇ ਦੇਵ ਸਮਾਜ ਮਾਡਲ ਸਕੂਲ ਤੋਂ ਅੱਠਵੀਂ ਜਮਾਤ ਤੱਕ ਪੜ੍ਹਾਈ ਕੀਤੀ ਅਤੇ ਮਸ਼ੀਨਰੀ ਸਬੰਧੀ ਆਈ.ਟੀ.ਆਈ. ਦਾ ਡਿਪਲੋਮਾ ਵੀ ਹਾਸਲ ਕੀਤਾ। ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਪਿਤਾ ਤੋਂ ਮਿਲੇ ਹੁਨਰ ਦਾ ਸਾਥ ਨਹੀਂ ਛੱਡਿਆ। 80 ਸਾਲ ਦੀ ਉਮਰ ਵਿਚ ਵੀ ਉਹ ਆਪਣੇ ਹੱਥਾਂ ਨਾਲ ਟੋਕਰੇ ਤਿਆਰ ਕਰਕੇ ਪਰਿਵਾਰਕ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਦੀ ਕਹਾਣੀ ਸਿਰਫ਼ ਇਕ ਕਿੱਤੇ ਦੀ ਨਹੀਂ, ਸਗੋਂ ਉਸ ਪੀੜ੍ਹੀ ਦੀ ਮਿਹਨਤ ਅਤੇ ਸਬਰ ਦੀ ਗਵਾਹ ਹੈ। ਜਿਸ ਨੇ ਆਪਣੇ ਹੱਥਾਂ ਦੇ ਹੁਨਰ ਨਾਲ ਕਦੇ ਬਾਜ਼ਾਰਾਂ ਵਿਚ ਆਪਣੀ ਵੱਖਰੀ ਪਛਾਣ ਬਣਾਈ ਸੀ।
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਦੀ ਮੰਗ ਲਈ ਪ੍ਰਧਾਨ ਮੰਤਰੀ ਦੇ ਨਾਂਅ 20 ਨੂੰ ਸੌਂਪਿਆ ਜਾਵੇਗਾ ਮੰਗ ਪੱਤਰ- ਕਰ... ਅਗਲੀ ਖ਼ਬਰ ਵਾਹਨ ਚਾਲਕ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਦੇਣ ਪਹਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।