ਸਮਾਜ ਸੇਵੀ ਸਸੰਥਾ ਫ਼ਿਰੋਜ਼ਪੁਰ ਫਾਊਂਡੇਸ਼ਨ ਤੇ ਰੇਲਵੇ ਵਲੋਂ ਸਾਂਝੀ ਸਫ਼ਾਈ ਮੁਹਿੰਮ ਦੀ ਸ਼ੁਰੂਆਤ
ਫ਼ਿਰੋਜ਼ਪੁਰ,4 ਅਕਤੂਬਰ (ਕੁਲਬੀਰ ਸਿੰਘ ਸੋਢੀ)-ਸਵੱਛਤਾ ਹੀ ਸੇਵਾ-2026 ਮੁਹਿੰਮ ਤਹਿਤ ਫ਼ਿਰੋਜ਼ਪੁਰ ਫਾਊਂਡੇਸ਼ਨ ਵਲੋਂ ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਿਵੀਜ਼ਨ ਦੇ ਸਹਿਯੋਗ ਨਾਲ ਸੂਰਿਆਵਾਟਿਕਾ ਗਾਰਡਨ ਵਿਖੇ ‘ਇਕ ਦਿਨ, ਇਕ ਘੰਟਾ, ਇਕ ਸਾਥ’ ਦੇ ਨਾਅਰੇ ਹੇਠ ਸਾਂਝੀ ਸਫ਼ਾਈ ਮੁਹਿੰਮ ਚਲਾਈ ਗਈ। ਇਸ ਦੌਰਾਨ ਫ਼ਿਰੋਜ਼ਪੁਰ ਫਾਊਂਡੇਸ਼ਨ ਦੇ ਮੈਂਬਰਾਂ ਅਤੇ ਰੇਲਵੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਸਫ਼ਾਈ ਪ੍ਰਤੀ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਈ।
ਫ਼ਿਰੋਜ਼ਪੁਰ,4 ਅਕਤੂਬਰ (ਕੁਲਬੀਰ ਸਿੰਘ ਸੋਢੀ)-ਸਵੱਛਤਾ ਹੀ ਸੇਵਾ-2026 ਮੁਹਿੰਮ ਤਹਿਤ ਫ਼ਿਰੋਜ਼ਪੁਰ ਫਾਊਂਡੇਸ਼ਨ ਵਲੋਂ ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਿਵੀਜ਼ਨ ਦੇ ਸਹਿਯੋਗ ਨਾਲ ਸੂਰਿਆਵਾਟਿਕਾ ਗਾਰਡਨ ਵਿਖੇ ‘ਇਕ ਦਿਨ, ਇਕ ਘੰਟਾ, ਇਕ ਸਾਥ’ ਦੇ ਨਾਅਰੇ ਹੇਠ ਸਾਂਝੀ ਸਫ਼ਾਈ ਮੁਹਿੰਮ ਚਲਾਈ ਗਈ। ਇਸ ਦੌਰਾਨ ਫ਼ਿਰੋਜ਼ਪੁਰ ਫਾਊਂਡੇਸ਼ਨ ਦੇ ਮੈਂਬਰਾਂ ਅਤੇ ਰੇਲਵੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਸਫ਼ਾਈ ਪ੍ਰਤੀ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਈ। ਡੀ.ਆਰ.ਐੱਮ. ਦਫ਼ਤਰ ਦੇ ਸਾਹਮਣੇ ਸਥਿਤ ਸੂਰਿਆਵਾਟਿਕਾ ਗਾਰਡਨ ਵਿਖੇ ਸਵੇਰੇ 8 ਵਜੇ ਸ਼ੁਰੂ ਹੋਈ ਇਸ ਮੁਹਿੰਮ ਦੀ ਅਗਵਾਈ ਫਿਰੋਜ਼ਪੁਰ ਫਾਊਂਡੇਸ਼ਨ ਦੇ ਸੰਸਥਾਪਕ ਸ਼ਲਿੰਦਰ ਕੁਮਾਰ ਨੇ ਕੀਤੀ। ਇਸ ਮੌਕੇ ਫਾਊਂਡੇਸ਼ਨ ਦੇ ਕੁਲਦੀਪ ਬਜਾਜ, ਮੁਨੀਸ਼ ਸਚਦੇਵਾ, ਕਮਲ ਸੰਧੂ, ਜਿੰਮੀ ਕੱਕੜ, ਰਤਨ ਸਿੰਘ, ਸੰਜੀਵ ਕੁਮਾਰ, ਸੰਜੀਵ ਜੰਜੀ, ਗ਼ੌਰੀ ਸ਼ੰਕਰ ਤੇ ਦੀਪਕ ਸ਼ਰਮਾ ਸਮੇਤ ਹੋਰ ਮੈਂਬਰਾਂ ਨੇ ਸ਼੍ਰਮਦਾਨ ਕੀਤਾ। ਇਸ ਸਾਂਝੀ ਮੁਹਿੰਮ ’ਚ ਰੇਲਵੇ ਵਲੋਂ ਏ.ਡੀ.ਆਰ.ਐੱਮ. ਨਿਤਿਨ ਗਰਗ, ਡੀ.ਸੀ.ਐੱਮ. ਪਾਇਲ, ਸੀ.ਐੱਮ.ਐੱਸ. ਡਾ.ਰੰਜਨਾ ਸਹਿਗਲ ਤੇ ਈ.ਐੱਨ.ਐੱਚ.ਐੱਮ. ਸੰਤੋਸ਼ ਕੁਮਾਰ ਸਮੇਤ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਸਾਂਝੇ ਤੌਰ ’ਤੇ ਸਫ਼ਾਈ ਮੁਹਿੰਮ ਵਿਚ ਹਿੱਸਾ ਲੈ ਕੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਲਈ ਪ੍ਰੇਰਿਤ ਕਰਨ ਦਾ ਯਤਨ ਕੀਤਾ ਗਿਆ। ਫ਼ਿਰੋਜ਼ਪੁਰ ਫਾਊਂਡੇਸ਼ਨ ਤੇ ਰੇਲਵੇ ਦੀ ਇਸ ਸਾਂਝੀ ਪਹਿਲ ਦਾ ਮੁੱਖ ਉਦੇਸ਼ ਸਵੱਛਤਾ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਤੇ ਸਾਫ਼-ਸੁਥਰੇ ਵਾਤਾਵਰਨ ਦੀ ਮਹੱਤਤਾ ਦਾ ਸੰਦੇਸ਼ ਦੇਣਾ ਰਿਹਾ।