25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

50 ਘੰਟਿਆਂ ਬਾਅਦ ਵੀ ਸਰਹਿੰਦ ਨਹਿਰ ‘ਚ ਰੁੜ੍ਹੇ ਭੈਣ-ਭਰਾ ਦਾ ਕੋਈ ਸੁਰਾਗ ਨਹੀਂ

ਬਠਿੰਡਾ, 24 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸਰਹਿੰਦ ਨਹਿਰ ਦੇ ਤੇਜ਼ ਵਹਾਅ ਵਿਚ ਰੁੜ੍ਹੇ 6 ਸਾਲਾ ਅੰਜਨਾ ਅਤੇ ਉਸ ਦੇ 11 ਸਾਲਾ ਭਰਾ ਰਿਸ਼ੂ ਦਾ 50 ਘੰਟਿਆਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲ ਸਕਿਆ। ਬੱਚਿਆਂ ਦੀ ਭਾਲ ਲਈ ਐੱਨ.

ਅਜੀਤ ਡੈਸਕ 25-09-2026
ਬਠਿੰਡਾ, 24 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਸਰਹਿੰਦ ਨਹਿਰ ਦੇ ਤੇਜ਼ ਵਹਾਅ ਵਿਚ ਰੁੜ੍ਹੇ 6 ਸਾਲਾ ਅੰਜਨਾ ਅਤੇ ਉਸ ਦੇ 11 ਸਾਲਾ ਭਰਾ ਰਿਸ਼ੂ ਦਾ 50 ਘੰਟਿਆਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲ ਸਕਿਆ। ਬੱਚਿਆਂ ਦੀ ਭਾਲ ਲਈ ਐੱਨ.ਡੀ.ਆਰ.ਐੱਫ. ਦੇ 14 ਤੋਂ 15 ਜਵਾਨ ਜਿਨ੍ਹਾਂ ਵਿਚ 4 ਔਰਤਾਂ ਅਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੀਆਂ ਟੀਮਾਂ ਵਲੋਂ ਕਿਸ਼ਤੀਆਂ ਰਾਹੀਂ ਵੀ ਲਗਾਤਾਰ ਸਰਚ ਆਪ੍ਰੇਸ਼ਨ ਚਲਾਇਆ ਗਿਆ ਹੈ। ਇਸ ਦਰਮਿਆਨ ਬੱਚਿਆਂ ਨੂੰ ਲੱਭਣ ਦੀ ਬੇਚੈਨੀ ਵਿਚ ਉਨ੍ਹਾਂ ਦਾ ਪਿਤਾ ਸੁਨੀਲ ਸਾਹਨੀ ਵੀ ਨਹਿਰ ਵਿਚ ਉਤਰ ਕੇ ਭਾਲ ਕਰਦਾ ਰਿਹਾ। ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਅਨੁਸਾਰ ਉਨ੍ਹਾਂ ਦੀਆਂ ਟੀਮਾਂ ਅਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਵਲੋਂ ਲਗਾਤਾਰ ਬਠਿੰਡਾ ਤੋਂ ਲੈ ਕੇ ਪਿੰਡ ਤਿਉਣਾ ਅਤੇ ਘੁੱਦਾ ਝਾਲਾ ਤੱਕ ਨਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਦਿਨ-ਰਾਤ ਭਾਲ ਕੀਤੀ ਜਾ ਰਹੀ ਹੈ। ਪਰ ਪਾਣੀ ਦੇ ਤੇਜ਼ ਵਹਾਅ ਅਤੇ ਨਹਿਰ ਦੀ ਡੂੰਘਾਈ ਕਾਰਨ ਸਰਚ ਆਪ੍ਰੇਸ਼ਨ ਦੌਰਾਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਆ ਰਹੀਆਂ ਹਨ, ਪਰ ਟੀਮਾਂ ਵਲੋਂ ਲਗਾਤਾਰ ਯਤਨ ਜਾਰੀ ਹਨ।
ਪਿਛਲੀ ਖ਼ਬਰ ਗਹਿਣੇ ਲਈ ਜ਼ਮੀਨ ਦੇ ਮਾਮਲੇ ’ਚ ਇਨਸਾਫ਼ ਲਈ ਸਾਬਕਾ ਫ਼ੌਜੀ ਵਾਟਰ-ਵਰਕਸ ਟੈਂਕੀ ’ਤੇ ਚੜ੍ਹਿਆ ਅਗਲੀ ਖ਼ਬਰ ਟਰੇਡ ਯੂਨੀਅਨ ਕੌਂਸਲ ਜ਼ੀਰਾ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਸਮਾਗਮ 28 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।