ਜ਼ੀਰਾ, 21 ਸਤੰਬਰ(ਪ੍ਰਤਾਪ ਸਿੰਘ ਹੀਰਾ)- ਐਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਬਲਾਕ ਜੀਰਾ ਵਲੋਂ ਤਾਰਾ ਚੰਦ ਅਗਰਵਾਲ ਸ਼ਿਕਸ਼ਾ ਸਦਨ ਜ਼ੀਰਾ ਵਿਖੇ ਵਿਸ਼ਵ ਸ਼ਾਂਤੀ ਦਿਵਸ ਮੌਕੇ ਇਕ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਅਲਕ ਨੰਦਾ ਦੀ ਪ੍ਰਧਾਨਗੀ ਹੇਠ ਲਗਾਏ ਗਏ ਸੈਮੀਨਾਰ ਦੌਰਾਨ ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਸ਼ਾਂਤੀ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਸ਼ਾਂਤੀ ਤੇ ਸਦਭਾਵਨਾ ਕਿਸੇ ਦੇਸ਼ ਦੀ ਬੁਨਿਆਦੀ ਲੋੜ ਹੁੰਦੀ ਹੈ ਸ਼ਾਂਤੀ ਤੇ ਸਦਭਾਵਨਾ ਤੋਂ ਮਾਨਵਤਾ ਦਾ ਸੰਦੇਸ਼ ਮਿਲਦਾ ਹੈ। ਸੈਮੀਨਾਰ ਵਿਚ ਅਸ਼ੋਕ ਕੁਮਾਰ ਪਲਤਾ ਰਿਟਾਇਰਡ ਐਸ.ਡੀ.ਓ., ਬਲਵੀਰ ਸਿੰਘ ਜੇ.ਈ., ਸਕੂਲ ਸਟਾਫ ’ਚ ਰਜਨੀ ਬਾਲਾ, ਗੀਤਾ ਗਰੋਵਰ, ਸਰਬਜੀਤ, ਨੀਲੂ ਅਗਰਵਾਲ, ਗੁਰਪ੍ਰੀਤ ਸਿੰਘ, ਮਧੂ ਪਲਤਾ ਆਦਿ ਹਾਜ਼ਰ ਸਨ।