26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

‘ਆਪ’ ਛੱਡ ਕੇ ਕਈ ਪਰਿਵਾਰ ਕਾਂਗਰਸ ਪਾਰਟੀ ’ਚ ਹੋਏ ਸ਼ਾਮਿਲ

ਫ਼ਿਰੋਜ਼ਪੁਰ,27 ਨਵੰਬਰ (ਸੁਖਵਿੰਦਰ ਸਿੰਘ)-ਕਾਂਗਰਸ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਕਈ ਮੈਂਬਰ ਆਪ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਏ । ਪਿੰਡ ਕੋਠੀ ਰਾਏ ਸਾਹਿਬ ਬਿੰਦਰ ਸਿੰਘ ਦੇ ਸੀ.

ਅਜੀਤ ਡੈਸਕ 27-11-2026
ਫ਼ਿਰੋਜ਼ਪੁਰ,27 ਨਵੰਬਰ (ਸੁਖਵਿੰਦਰ ਸਿੰਘ)-ਕਾਂਗਰਸ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਕਈ ਮੈਂਬਰ ਆਪ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਏ । ਪਿੰਡ ਕੋਠੀ ਰਾਏ ਸਾਹਿਬ ਬਿੰਦਰ ਸਿੰਘ ਦੇ ਸੀ.ਈ.ਓ ਗ੍ਰਹਿ ਵਿਖੇ ਜਨ ਸਭਾ ਦੌਰਾਨ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਕੋਲੋਂ ਕਾਂਗਰਸ ਪਾਰਟੀ ਦੇ ਸਿਰੋਪੇ ਪੁਆ ਕੇ ਸਾਬਕਾ ਸਰਪੰਚ ਸਮੇਤ 35 ਪਰਿਵਾਰਾਂ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ। ਸ਼ਾਮਿਲ ਹੋਏ ਪਰਿਵਾਰ ਸਾਬਕਾ ਸਰਪੰਚ ਤਰਸੇਮ ਸਿੰਘ , ਬਿੰਦਰ ਸਿੰਘ , ਹੇਮੂ , ਹੈਪੀ , ਰਮਨ , ਸੂਰਜ , ਪਵਨ , ਪ੍ਰਕਾਸ਼ , ਸ਼ਾਇਦ , ਬੋਸੂ ਭੱਟੀ , ਗੱਬਰ , ਸ਼ਿੰਗਾਰਾ ਸਿੰਘ , ਲਾਲ ਸਿੰਘ , ਜੋਰਜ , ਮੇਜਰ , ਕੈਸ ਸੋਨੀ , ਮੋੜਾ , ਜੋਹਿਨਾ , ਲੱਖਵਿੰਦਰ , ਸੋਮਪਾਲ ਪਠਾਣ ,ਜਗਜੀਤ , ਗੋਬਿੰਦਾ , ਚਾਂਦ ਤੇਜੀ , ਅਜੀਤ , ਜੋਬਨ , ਦੀਪੂ , ਮਸੀਰ , ਜਗਦੀਸ਼ ਮਸੀਹ , ਵਿਸ਼ੂ , ਮਾਈਕਲ , ਸੱਸੀ , ਸਿਮਰ ਕੌਰ , ਵਿਦਿਆ , ਜੀਜਾਵਤੀ , ਸੋਨੀਆ ਆਦਿ ਪਰਿਵਾਰਾਂ ਨੇ ਪਰਮਿੰਦਰ ਸਿੰਘ ਪਿੰਕੀ ਜੀ ਕੋਲੋਂ ਸਿਰੋਪੇ ਪਵਾ ਕੇ ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਿਲ ਅਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਿਹਾ। ਤਰਸੇਮ ਸਿੰਘ ਸਾਬਕਾ ਸਰਪੰਚ ਅਤੇ ਬਿੰਦਰ ਸਿੰਘ ਨਾਲ ਗੱਲਬਾਤ ਕਰਦੇ ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਸਾਲ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਪਰਮਿੰਦਰ ਸਿੰਘ ਪਿੰਕੀ ਨੇ ਸਾਡੇ ਪਿੰਡ ਦੀ ਨੁਹਾਰ ਬਦਲ ਦਿੱਤੀ ਸਾਡਾ ਪਿੰਡ ਕੀ ਫ਼ਿਰੋਜਪੁਰ ਸ਼ਹਿਰੀ ਹਲਕੇ ਤੇ ਸਾਰੇ ਪਿੰਡਾਂ ਵਿਚ ਬਹੁਤ ਵਿਕਾਸ ਕਰਵਾਇਆ ਅਤੇ ਫ਼ਿਰੋਜਪੁਰ ਸ਼ਹਿਰ ਦੀ ਤਾਂ ਨੁਹਾਰ ਹੀ ਬਦਲ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਵੋਟਾਂ ਲੈਣ ਸਮੇਂ ਬਹੁਤ ਵਾਅਦੇ ਕੀਤੇ ਸੀ, ਪਰ ਆਮ ਆਦਮੀ ਪਾਰਟੀ ਕਿਸੇ ਵੀ ਵਾਅਦੇ ’ਤੇ ਖਰੀ ਨਹੀਂ ਉੱਤਰੀ। ਪਰਮਿੰਦਰ ਸਿੰਘ ਪਿੰਕੀ ਦਾ ਦੋ ਸਾਲਾਂ ਵਿਚ ਵਿਕਾਸ ਦੇਖ ਕੇ ਅਤੇ ਹੋਰਨਾਂ ਪਾਰਟੀਆਂ ਦਾ ਵਿਕਾਸ ਦੇਖ ਕੇ ਪਤਾ ਲੱਗਦਾ ਹੈ ਕਿ ਪਰਮਿੰਦਰ ਸਿੰਘ ਪਿੰਕੀ ਹੀ ਵਿਕਾਸ ਪੁਰਸ਼ ਹਨ ਕਿਉਂਕਿ ਕੋਵਿਡ ਕਰਕੇ ਉਨ੍ਹਾਂ ਨੂੰ ਪੂਰੇ ਪੰਜ ਸਾਲ ਨਹੀਂ ਮਿਲੇ ਸਨ। ਜੇਕਰ ਉਨ੍ਹਾਂ ਨੂੰ ਪੂਰੇ ਪੰਜ ਸਾਲ ਮਿਲਦੇ ਤਾਂ ਫ਼ਿਰੋਜ਼ਪੁਰ ਸ਼ਹਿਰ ਵਿਚ ਕੋਈ ਐਸੀ ਥਾਂ ਨਹੀਂ ਸੀ ਹੋਣੀ, ਜਿੱਥੇ ਪੈਸਾ ਲੱਗ ਸਕੇ ਅਤੇ ਆਮ ਆਦਮੀ ਪਾਰਟੀ ਵਲੋਂ ਕਿਤੇ ਵੀ ਵਿਕਾਸ ਨਹੀਂ ਕਰਵਾਇਆ। ਦੂਜੇ ਪਾਸੇ ਪਰਮਿੰਦਰ ਸਿੰਘ ਪਿੰਕੀ ਜਿਸ ਦੀ ਨਾ ਹੇਠਾਂ ਸਰਕਾਰ ਹੈ ਅਤੇ ਨਾ ਉੱਪਰ ਸਰਕਾਰ ਹੈ, ਫਿਰ ਵੀ ਵਿਕਾਸ ਕਰਵਾਈ ਜਾਂਦੇ ਨੇ ਫ਼ਿਰੋਜਪੁਰ ਸ਼ਹਿਰੀ ਹਲਕੇ ਦੀ ਨਾ ਤਾਂ ਮੌਜੂਦਾ ਸਰਕਾਰ ਵਾਲਿਆਂ ਅਤੇ ਨਾ ਹੀ ਸੈਂਟਰ ਸਰਕਾਰ ਵਾਲਿਆਂ ਨੇ ਸਾਰ ਲਈ ਹੈ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਫ਼ਿਰੋਜਪੁਰ ਦੀ ਨੁਹਾਰ ਕਾਂਗਰਸ ਪਾਰਟੀ ਹੀ ਬਦਲੇਗੀ। ਬਿੰਦਰ ਸਿੰਘ ਅਤੇ ਸਾਬਕਾ ਸਰਪੰਚ ਨੇ ਦੱਸਿਆਂ ਹੈ ਕਿ ਕਿਸ ਤਰ੍ਹਾਂ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਲੋਕ ਵੱਖ-ਵੱਖ ਪਾਰਟੀਆਂ ਨਾਲੋਂ ਟੁੱਟ ਕੇ ਕਾਂਗਰਸ ਪਾਰਟੀ ਨਾਲ ਜੁੜ ਰਹੇ ਹਨ। ਪਰਮਿੰਦਰ ਸਿੰਘ ਪਿੰਕੀ ਨੂੰ ਫ਼ਿਰੋਜਪੁਰ ਸ਼ਹਿਰੀ ਹਲਕੇ ਦੇ ਲੋਕ ਬਹੁਤ ਵੱਡੇ ਮਾਰਜਨ ਨਾਲ ਜਿਤਾਉਣਗੇ । ਇਸ ਮੌਕੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ , ਬਲਾਕ ਪ੍ਰਧਾਨ ਸ਼੍ਰੀ ਰਜਨੀਸ਼ ਗੋਇਲ, ਨਗਰ ਕੌਂਸਲ ਪ੍ਰਧਾਨ ਸ੍ਰੀ ਅਸ਼ੋਕ ਸੰਚਦੇਵਾ , ਸਾਬਕਾ ਨਗਰ ਕੌਂਸਲ ਪ੍ਰਧਾਨ ਸ੍ਰੀ ਰੋਹਿਤ ਗਰੋਵਰ , ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਬਾਠ, ਐਮ.ਸੀ ਰਿਸ਼ੀ ਸ਼ਰਮਾ, ਮਨਿੰਦਰ ਹਾਂਡਾ , ਸਰਪੰਚ ਗੋਰਾ , ਮਾਨਕ ਸੋਈ , ਸਾਬਕਾ ਐਮਸੀ ਸੁੱਖਾ , ਯਾਕੂਬ ਭੱਟੀ , ਵਿਜੇ ਗੋਰੀਆ,ਪੁਨੀਤ ਜੈਸਵਾਲ , ਜਸਕਰਨ ਸਿੰਘ , ਸਰਵਨ ਸਿੰਘ ਨੰਬਰਦਾਰ , ਸਰਪੰਚ ਜਿੰਦਰ ਸਿੰਘ , ਸਰਪੰਚ ਪਿੱਪਲ ਸਿੰਘ , ਬਿੱਟੂ ਕਰੀਆਂ ਪਹਿਲਵਾਨ , ਯਾਦਵਿੰਦਰ ਗਿੱਲ ਸਮੇਤ ਕਈ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਮਿਸਲ ਸਤਲੁਜ ਵਲੋਂ ਗੁਰਦੁਆਰਾ ਜ਼ਾਹਰਾ ਪੀਰ ਸਨੇਰ ਵਿਖੇ ਬਾਬਾ ਜੀ ਨਾਲ ਮੁਲਾਕਾਤ, ਅਸ਼ੀਰਵਾਦ ਪ੍ਰਾਪਤ ਕੀਤਾ ਅਗਲੀ ਖ਼ਬਰ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਕਮਾਲਗੜ੍ਹ ਦੀ ਅਗਵਾਈ ਹੇਠ ‘ਆਪ’ ਦੀ ਰੈਲੀ ’ਚ ਸ਼ਾਮਿਲ ਹੋਣ ਲਈ ਵੱਡਾ ਕਾਫ਼ਲਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।