15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ-ਮਾਨ ਸਿੰਘ ਕਿਲੀ

ਫ਼ਿਰੋਜ਼ਪੁਰ, 14 ਸਤੰਬਰ (ਕੁਲਬੀਰ ਸਿੰਘ ਸੋਢੀ)-ਰੇਲਵੇ ਕਾਲੋਨੀ, ਫ਼ਿਰੋਜ਼ਪੁਰ ਵਿਖੇ ਸਥਿਤ ਗਰਾਊਂਡ ਵਿਚ ਫੁੱਟਬਾਲ ਦੀ ਪ੍ਰੈਕਟਿਸ ਕਰ ਰਹੇ ਬੱਚਿਆਂ ਨੂੰ ਮਿਸਲ ਸਤਲੁਜ ਵਲੋਂ ਟੀ-ਸ਼ਰਟਾਂ ਵੰਡੀਆਂ ਗਈਆਂ ਤੇ ਉਨ੍ਹਾਂ ਨੂੰ ਖੇਡਾਂ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਮਿਸਲ ਸਤਲੁਜ ਦੇ ਜਨਰਲ ਸਕੱਤਰ ਮਾਨ ਸਿੰਘ ਕਿਲੀ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਬੱਚਿਆਂ ਨੂੰ ਨਾ ਤਾਂ ਕੋਈ ਸਰਕਾਰੀ ਕੋਚਿੰਗ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਨਾ ਹੀ ਕੋਈ ਵਿਸ਼ੇਸ਼ ਖੇਡ ਸਹੂਲਤ ਮਿਲ ਰਹੀ ਹੈ, ਫਿਰ ਵੀ ਬੱਚੇ ਆਪਣੇ ਦਮ ’ਤੇ ਲਗਾਤਾਰ ਮਿਹਨਤ ਕਰ ਰਹੇ ਹਨ।

16 ਦੇ ਧਰਨੇ ਵਿਚ ਸ਼ਾਮਿਲ ਹੋਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ। ਤਸਵੀਰ-ਕਪਿਲ ਕੰਧਾਰੀ 15-09-2026
ਫ਼ਿਰੋਜ਼ਪੁਰ, 14 ਸਤੰਬਰ (ਕੁਲਬੀਰ ਸਿੰਘ ਸੋਢੀ)-ਰੇਲਵੇ ਕਾਲੋਨੀ, ਫ਼ਿਰੋਜ਼ਪੁਰ ਵਿਖੇ ਸਥਿਤ ਗਰਾਊਂਡ ਵਿਚ ਫੁੱਟਬਾਲ ਦੀ ਪ੍ਰੈਕਟਿਸ ਕਰ ਰਹੇ ਬੱਚਿਆਂ ਨੂੰ ਮਿਸਲ ਸਤਲੁਜ ਵਲੋਂ ਟੀ-ਸ਼ਰਟਾਂ ਵੰਡੀਆਂ ਗਈਆਂ ਤੇ ਉਨ੍ਹਾਂ ਨੂੰ ਖੇਡਾਂ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਮਿਸਲ ਸਤਲੁਜ ਦੇ ਜਨਰਲ ਸਕੱਤਰ ਮਾਨ ਸਿੰਘ ਕਿਲੀ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਬੱਚਿਆਂ ਨੂੰ ਨਾ ਤਾਂ ਕੋਈ ਸਰਕਾਰੀ ਕੋਚਿੰਗ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਨਾ ਹੀ ਕੋਈ ਵਿਸ਼ੇਸ਼ ਖੇਡ ਸਹੂਲਤ ਮਿਲ ਰਹੀ ਹੈ, ਫਿਰ ਵੀ ਬੱਚੇ ਆਪਣੇ ਦਮ ’ਤੇ ਲਗਾਤਾਰ ਮਿਹਨਤ ਕਰ ਰਹੇ ਹਨ। ਇਨ੍ਹਾਂ ਵਿਚੋਂ ਚਾਰ ਬੱਚਿਆਂ ਦਾ ਸਟੇਟ ਪੱਧਰੀ ਮੁਕਾਬਲਿਆਂ ਲਈ ਜਾਣਾ ਫ਼ਿਰੋਜ਼ਪੁਰ ਲਈ ਮਾਣ ਵਾਲੀ ਗੱਲ ਹੈ। ਦਵਿੰਦਰ ਸਿੰਘ ਸੇਖੋਂ ਸਕੱਤਰ ਜਰਨਲ ਮਿਸਲ ਸਤਲੁਜ ਨੇ ਕੋਚ ਗੁਰਸਾਬ ਸਿੰਘ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਨਿਸ਼ਕਾਮ ਸੇਵਾ ਕਰਦੇ ਨੌਜਵਾਨ ਸਾਡਾ ਸਰਮਾਇਆ ਹਨ ਤੇ ਸਰਕਾਰ ਨੂੰ ਵੱਧ ਤੋਂ ਵੱਧ ਖੇਡ ਮੈਦਾਨਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ। ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਵੀ ਮਜ਼ਬੂਤ ਬਣਾਉਂਦੀਆਂ ਹਨ। ਮਿਸਲ ਸਤਲੁਜ ਨੇ ਬੱਚਿਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਹੋਣਹਾਰ ਬੱਚਿਆਂ ਨੂੰ ਸਰਕਾਰ ਅਤੇ ਸਮਾਜ ਵਲੋਂ ਹਰ ਸੰਭਵ ਸਹਿਯੋਗ ਮਿਲਣਾ ਚਾਹੀਦਾ ਹੈ। ਇਸ ਮੌਕੇ ਕਿਰਨਦੀਪ ਸਿੰਘ ਦੀਪ ਪੱਲਾ, ਗੁਰਲਾਲ ਸਿੰਘ ਪੱਤਰਕਾਰ, ਕਰਮਪਾਲ ਸਿੰਘ ਬੈਰਕਾਂ, ਰਣਜੀਤ ਸਿੰਘ ਲਾਡੀ ਬੱਬਰ, ਜਸਪ੍ਰੀਤ ਸਿੰਘ ਮਿੰਟਾ, ਗੁਰਪ੍ਰੇਮ ਸਿੰਘ, ਐਡਵੋਕੇਟ ਕੁਲਵਿੰਦਰ ਕੌਰ, ਸੰਦੀਪ ਮਹਾਜਨ, ਸੁਖਵਿੰਦਰ ਜੇਠੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਿੰਦੀ ਦਿਵਸ ਮੌਕੇ ਕੁਇਜ਼ ਮੁਕਾਬਲੇ ਕਰਵਾਏ ਭਾਕਿਯੂ ਲੱਖੋਵਾਲ ਦੇ ਬਲਾਕ ਮੀਤ ਪ੍ਰਧਾਨ ਨੈਬ ਸਿੰਘ ਸਨੇਰ ਨੂੰ ਸਦਮਾ, ਮਾਤਾ... ਅਗਲੀ ਖ਼ਬਰ ਅਜੀਤ, ਜਲੰਧਰ ਕਾਂਗਰਸ ਪਾਰਟੀ 2027 ’ਚ ਪੰਜਾਬ ਅੰਦਰ ਬਣਾਏਗੀ ਆਪਣੀ ਸਰਕਾਰ- ਖੋਸਾ, ਨੰਬਰਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।