ਲੋੜਵੰਦ ਬਜ਼ੁਰਗ ਨੂੰ ਸਮਾਜ ਸੇਵੀ ਮੰਨਾ ਸੈਣੀ ਵਲੋਂ ਬੈਟਰੀ ਵਾਲਾ ਟਰਾਈ ਸਾਈਕਲ ਭੇਟ
ਮੰਡੀ ਲਾਧੂਕਾ, 18 ਅਕਤੂਬਰ(ਮਨਪ੍ਰੀਤ ਸਿੰਘ ਸੈਣੀ)- ਨੌਜਵਾਨ ਸਮਾਜ ਸੇਵੀ ਮੰਨਾ ਸੈਣੀ ਪਿੰਡ ਖੁੰਡ ਵਾਲਾ ਸੈਣੀਆਂ ਵਲੋਂ ਆਪਣੇ ਇਲਾਕੇ ਤੇ ਹੋਰ ਜ਼ਿਲ੍ਹਿਆਂ ਵਿਚ ਜਾ ਕੇ ਬਹੁਤ ਲੋੜਵੰਦ ਪਰਿਵਾਰਾਂ ਦੀ ਸੇਵਾ ਕੀਤੀ ਜਾਂਦੀ ਹੈ। ਉਨ੍ਹਾਂ ਵਲੋਂ ਲੜਕੀਆਂ ਦੇ ਵਿਆਹ, ਲੋੜਵੰਦ ਬਜ਼ੁਰਗਾਂ ਲਈ ਰਾਸ਼ਨ, ਜਿਸ ਲੋੜਵੰਦ ਪਰਿਵਾਰ ਦੇ ਸਿਰ ਤੇ ਛੱਤ ਨਹੀਂ ਉਸ ਪਰਿਵਾਰ ਨੂੰ ਛੱਤ ਪਾ ਕੇ ਦਿੱਤੀ ਜਾ ਰਹੀ ਹੈ।
ਅਜੀਤ ਡੈਸਕ
19-10-2026