18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਰਾਮਲੀਲਾ ਦੌਰਾਨ ਦੋ ਧਿਰਾਂ ਵਿਚਾਲੇ ਹੋਈ ਲੜਾਈ, ਇਕ ਨੌਜਵਾਨ ਲਹੂ-ਲੁਹਾਣ

ਜਗਰਾਉਂ (ਲੁਧਿਆਣਾ), 18 ਅਕਤੂਬਰ ( ਕੁਲਦੀਪ ਸਿੰਘ ਲੋਹਟ)- ਰਾਮ ਲੀਲਾ ਦੌਰਾਨ ਉਸ ਵੇਲੇ ਮਾਹੌਲ ਤਣਾਅਪੂਰਨ ਹੋ...

ਅਜੀਤ ਡੈਸਕ 18-10-2026

ਜਗਰਾਉਂ (ਲੁਧਿਆਣਾ), 18 ਅਕਤੂਬਰ ( ਕੁਲਦੀਪ ਸਿੰਘ ਲੋਹਟ)- ਰਾਮ ਲੀਲਾ ਦੌਰਾਨ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਨਿੱਜੀ ਮਸਲੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤਕਰਾਰ ਹੋ ਗਈ। ਦੇਖਦਿਆਂ ਹੀ ਦੇਖਦਿਆਂ ਤਕਰਾਰ ਨੇ ਖਿਚੋਤਾਣ ਅਤੇ ਲੜਾਈ ਦਾ ਰੂਪ ਧਾਰ ਲਿਆ। ਇਸ ਦੌਰਾਨ ਦੋਵਾਂ ਗੁੱਟਾਂ ਵਿਚਾਲੇ ਹੋਈ ਝੜਪ ਦੌਰਾਨ ਤਿਖੀ ਤਕਰਾਰ ਹੋਈ ਜਿਸ ਵਿਚ ਇਕ ਨੌਜਵਾਨ ਲਹੂ-ਲੁਹਾਣ ਹੋ ਗਿਆ।

ਇਸ ਘਟਨਾ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ। ਥਾਣਾ ਸਿਟੀ ਦੇ ਐੱਸ.ਐੱਚ.ਓ. ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਕੁੱਝ ਸ਼ਰਾਰਤੀ ਅਨਸਰਾਂ ਨੇ ਨਿੱਜੀ ਲੜਾਈ ਕਾਰਨ ਇਸ ਧਾਰਮਿਕ ਸਮਾਗਮ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਕੁੱਝ ਲੋਕਾਂ ਦੀ ਪਛਾਣ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਜਾਂਚ ਉਪਰੰਤ ਇਸ ਜ਼ੁਰਮ 'ਚ ਸ਼ਾਮਿਲ ਵਿਅਕਤੀਆਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਅਗਲੀ ਖ਼ਬਰ ਅਫ਼ਗਾਨ-ਪਾਕਿ ਸਰਹੱਦ ’ਤੇ ਮੁੜ ਖ਼ੂਨੀ ਝੜਪਾਂ, ਦੋਵਾਂ ਪਾਸਿਆਂ ਤੋਂ ਭਾਰੀ ਗੋਲਾਬਾਰੀ, ਬੇਸ ਕੈਂਪ ਤਬਾਹ