07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਜ਼ੀਰਾ ਰੈਲੀ ’ਚ ਸ਼ਾਮਿਲ ਹੋਣ ਲਈ ਗੁਰਪ੍ਰੀਤ ਸਿੰਘ ਸੇਖੋਂ ਦੇ ਸਮਰਥਕ ਮੁੱਦਕੀ ਤੋਂ ਵੱਡੀ ਗਿਣਤੀ ’ਚ ਹੋਏ ਰਵਾਨਾ

ਮੁੱਦਕੀ, 6 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਉੱਘੇ ਸਮਾਜ ਸੇਵੀ ਤੇ ਮੁੱਦਕੀ ਦੇ ਜੰਮਪਲ ਗੁਰਪ੍ਰੀਤ ਸਿੰਘ ਸੇਖੋਂ ਵਲੋਂ ਜ਼ੀਰਾ ਦੀ ਦਾਣਾ ਮੰਡੀ ’ਚ ਰੱਖੀ ਗਈ ਵਿਸ਼ਾਲ ਰੈਲੀ ’ਚ ਸ਼ਾਮਿਲ ਹੋਣ ਲਈ ਮੁੱਦਕੀ ਤੋਂ ਸੇਖੋਂ ਸਮਰਥਕ ਵੱਡੀ ਗਿਣਤੀ ’ਚ ਰਵਾਨਾ ਹੋਏ। ਇਸ ਦੌਰਾਨ ਸਮਰਥਕਾਂ ਵਲੋਂ ਰੈਲੀ ’ਚ ਭਾਰੀ ਇਕੱਠ ਨੂੰ ਦੇਖਦਿਆਂ ਪੀਣ ਲਈ ਸ਼ੁੱਧ ਪਾਣੀ ਦੀਆਂ ਬੋਤਲਾਂ ਤੇ ਹੋਰ ਪਦਾਰਥ ਭੰਡਾਰ ਕਰਕੇ ਲਿਜਾਏ ਗਏ।

ਅਜੀਤ ਡੈਸਕ 07-09-2026
ਮੁੱਦਕੀ, 6 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਉੱਘੇ ਸਮਾਜ ਸੇਵੀ ਤੇ ਮੁੱਦਕੀ ਦੇ ਜੰਮਪਲ ਗੁਰਪ੍ਰੀਤ ਸਿੰਘ ਸੇਖੋਂ ਵਲੋਂ ਜ਼ੀਰਾ ਦੀ ਦਾਣਾ ਮੰਡੀ ’ਚ ਰੱਖੀ ਗਈ ਵਿਸ਼ਾਲ ਰੈਲੀ ’ਚ ਸ਼ਾਮਿਲ ਹੋਣ ਲਈ ਮੁੱਦਕੀ ਤੋਂ ਸੇਖੋਂ ਸਮਰਥਕ ਵੱਡੀ ਗਿਣਤੀ ’ਚ ਰਵਾਨਾ ਹੋਏ। ਇਸ ਦੌਰਾਨ ਸਮਰਥਕਾਂ ਵਲੋਂ ਰੈਲੀ ’ਚ ਭਾਰੀ ਇਕੱਠ ਨੂੰ ਦੇਖਦਿਆਂ ਪੀਣ ਲਈ ਸ਼ੁੱਧ ਪਾਣੀ ਦੀਆਂ ਬੋਤਲਾਂ ਤੇ ਹੋਰ ਪਦਾਰਥ ਭੰਡਾਰ ਕਰਕੇ ਲਿਜਾਏ ਗਏ। ਸਮਰਥਕਾਂ ਦਾ ਕਹਿਣਾ ਸੀ ਕਿ ਗੁਰਪ੍ਰੀਤ ਸਿੰਘ ਸੇਖੋਂ ਦਾ ਬਿਨਾਂ ਕਿਸੇ ਪੱਖਪਾਤ ਦੇ ਕੰਮ ਕਰਨ ਦਾ ਅੰਦਾਜ਼ ਤੇ ਗਰੀਬ-ਅਮੀਰ ’ਚ ਕੋਈ ਫ਼ਰਕ ਨਾ ਰੱਖਣਾ ਇਹ ਸਭ ਤੋਂ ਉਹ ਕੀਲ੍ਹੇ ਹੋਏ ਹਨ। ਜ਼ਿਕਰਯੋਗ ਹੈ ਕਿ ਸਮਰਥਕਾਂ ’ਚ ਇਹ ਚਰਚਾ ਦਾ ਵਿਸ਼ਾ ਬਣਿਆ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰੈਲੀ ’ਚ ਪਹੁੰਚ ਕੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਨੂੰ ਪਾਰਟੀ ’ਚ ਸ਼ਾਮਿਲ ਕਰਨਾ ਸੇਖੋਂ ਲਈ ਇਕ ਬਹੁਤ ਵੱਡਾ ਸ਼ੁੱਭ ਸੰਕੇਤ ਹੈ।
ਪਿਛਲੀ ਖ਼ਬਰ ਵਿਵੇਕਾਨੰਦ ਜੂਨੀਅਰ ਸਕੂਲ ’ਚ ਰੋਬੋ ਮਾਈਂਡਸ ਲੈਬ ਦਾ ਉਦਘਾਟਨ ਅਗਲੀ ਖ਼ਬਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਖ਼ਾਲਸਾ ਸਕੂਲ ’ਚ ਅਧਿਆਪਕ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।