07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਖ਼ਾਲਸਾ ਸਕੂਲ ’ਚ ਅਧਿਆਪਕ ਦਿਵਸ ਮਨਾਇਆ

ਧਾਰੀਵਾਲ, 6 ਸਤੰਬਰ (ਸਵਰਨ ਸਿੰਘ)-ਸਾਹਿਬਜਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਧਾਰੀਵਾਲ ਵਿਚ ਅਧਿਆਪਕ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਉਪਰੰਤ ਭਾਰਤ ਦੇ ਸਾਬਕਾ ਰਾਸ਼ਟਰਪਤੀ ਤੇ ਮਹਾਨ ਸਿੱਖਿਆ ਸਾਸਤਰੀ ਡਾ.

ਅਜੀਤ ਡੈਸਕ 07-09-2026
ਧਾਰੀਵਾਲ, 6 ਸਤੰਬਰ (ਸਵਰਨ ਸਿੰਘ)-ਸਾਹਿਬਜਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਧਾਰੀਵਾਲ ਵਿਚ ਅਧਿਆਪਕ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਉਪਰੰਤ ਭਾਰਤ ਦੇ ਸਾਬਕਾ ਰਾਸ਼ਟਰਪਤੀ ਤੇ ਮਹਾਨ ਸਿੱਖਿਆ ਸਾਸਤਰੀ ਡਾ. ਸਰਵਪੱਲੀ ਰਾਧਾਕਿ੍ਸ਼ਨਨ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਵਲੋਂ ਅਧਿਆਪਕਾਂ ਦੇ ਸਨਮਾਨ ਵਿਚ ਇਕ ਸ਼ਾਨਦਾਰ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਲਈ ਵਿਸ਼ੇਸ਼ ਟਾਈਟਲ ਤੇ ਕੁਮੈਂਟ ਵੀ ਤਿਆਰ ਕੀਤੇ ਗਏ, ਜੋ ਅਧਿਆਪਕਾਂ ਨੂੰ ਸਟੇਜ ’ਤੇ ਬੁਲਾ ਕੇ ਪ੍ਰਦਾਨ ਕੀਤੇ ਗਏ। ਸਮਾਗਮ ਦੀ ਵਿਸ਼ੇਸ਼ ਖਿੱਚ ਵਿਦਿਆਰਥੀਆਂ ਵਲੋਂ ਵੋਟਿੰਗ ਰਾਹੀਂ ਚੁਣੇ ਗਏ ‘ਬੈਸਟ ਟੀਚਰ ਟਾਈਟਲ’ ਰਹੇ। ਇਸ ਦੌਰਾਨ ਸ੍ਰੀਮਤੀ ਰੇਨੂ ਦਿਵਾਸ ਨੂੰ ‘ਸਪਿਰਿਟ ਬੂਸਟਰ’, ਕੁਲਵਿੰਦਰ ਕੌਰ ਨੂੰ ‘ਸਭ ਤੋਂ ਪਾਪੂਲਰ ਅਧਿਆਪਕ’, ਅਰਜਿੰਦਰ ਕੌਰ ਨੂੰ ‘ਸਭ ਤੋਂ ਪਿਆਰਾ ਅਧਿਆਪਕ’, ਅਮਨਦੀਪ ਕੌਰ ਨੂੰ ‘ਸਭ ਤੋਂ ਵੱਧ ਅਨੁਸਾਸਨ ਵਾਲਾ ਅਧਿਆਪਕ’ ਤੇ ਸ੍ਰੀ ਸਿਵਪਰੀਤ ਨੂੰ ‘ਬੈਸਟ ਡਰੈੱਸਡ ਅਧਿਆਪਕ’ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੀ ਮੁੱਖ ਪਿ੍ੰਸੀਪਲ ਡਾ. ਗਗਨਜੀਤ ਕੌਰ ਵਲੋਂ ਇਕ ਵਿਸ਼ੇਸ਼ ‘ਸਪੈਸ਼ਲ ਟੈਲੈਂਟ ਐਵਾਰਡ’ ਵੀ ਪ੍ਰਦਾਨ ਕੀਤਾ ਗਿਆ। ਇਹ ਪੁਰਸਕਾਰ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕ ਸੋਨੀਆ ਨੂੰ ਉਨ੍ਹਾਂ ਦੀ ਪ੍ਰਤਿਭਾ ਤੇ ਸਮਰਪਣ ਲਈ ਦਿੱਤਾ ਗਿਆ। ਇਸ ਮੌਕੇ ਪਿ੍ੰਸੀਪਲ ਡਾ. ਗਗਨਜੀਤ ਕੌਰ ਵਲੋਂ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।
ਪਿਛਲੀ ਖ਼ਬਰ ਜ਼ੀਰਾ ਰੈਲੀ ’ਚ ਸ਼ਾਮਿਲ ਹੋਣ ਲਈ ਗੁਰਪ੍ਰੀਤ ਸਿੰਘ ਸੇਖੋਂ ਦੇ ਸਮਰਥਕ ਮੁੱਦਕੀ ਤੋਂ ਵੱਡੀ ਗਿਣਤੀ ’ਚ ਹੋਏ ਰਵਾਨਾ ਅਗਲੀ ਖ਼ਬਰ ਬਾਬਾ ਵਡਭਾਗ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।