ਸੁਖਬੀਰ ਸਿੰਘ ਬਾਦਲ ਕੈਨੇਡੀਅਨ ਪ੍ਰਿੰਸ ਰਿਜ਼ੌਰਟ, ਜੰਡਾਲੀ ਖੁਰਦ (ਅਹਿਮਦਗੜ੍ਹ ) ਵਿਖੇ ਵਪਾਰੀਆਂ, ਕਾਰੋਬਾਰੀਆਂ ਤੇ ਉਦਯੋਗਪਤੀਆਂ ਨਾਲ ਵਿਸ਼ੇਸ਼ ਗੱਲਬਾਤ ਕਰਨਗੇ ਅੱਜ
ਅਹਿਮਦਗੜ੍ਹ, 29 ਨਵੰਬਰ (ਰਣਧੀਰ ਸਿੰਘ ਮਹੌਲੀ)-ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਹਲਕੇ ਵਿੱਚ ਅਕਾਲੀ ਦਲ ਦੇ ਵਰਕਰਾਂ ਅਤੇ ਸਮੂਹ ਹਲਕਾ ਵਾਸੀਆਂ ਨਾਲ ਮੁਲਾਕਾਤ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤੁਹਾਡੀ ਗੱਲ ਪੰਜਾਬ ਦਾ ਕੱਲ੍ਹ ਮਿਸ਼ਨ ਦੇ ਤਹਿਤ ਵਪਾਰੀਆਂ ਅਤੇ ਉਦਯੋਗਪਤੀਆਂ ਲਈ ਅਕਾਲੀ ਦਲ ਦੇ ਭਵਿੱਖ ਦੇ ਵਿਜ਼ਨ ਬਾਰੇ ਵਿਚਾਰ-ਵਟਾਂਦਰੇ ਲਈ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਮੁਹਿੰਮ ਦੇ ਤਹਿਤ ਹਲਕਾ ਅਮਰਗੜ੍ਹ ਦੇ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀ ਵਲੋ ਕੈਨੇਡੀਅਨ ਪ੍ਰਿੰਸ ਰਿਜ਼ੌਰਟ, ਜੰਡਾਲੀ ਖੁਰਦ ਨੇੜੇ ਅਹਿਮਦਗੜ੍ਹ ਵਿਖੇ ਵਪਾਰੀਆਂ ਦੇ ਨਾਲ ਗੱਲਬਾਤ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ’ਤੇ 11 ਵਜੇ ਦੇ ਕਰੀਬ ਪੁੱਜ ਰਹੇ ਹਨ।
ਜ
ਜਸਵੀਰ ਸਿੰਘ ਜੱਸੀ ਮੰਨਵੀ ਹਲਕਾ ਇੰਚਾਰਜ ਅਮਰਗੜ੍ਹ
30-11-2026
ਅਹਿਮਦਗੜ੍ਹ, 29 ਨਵੰਬਰ (ਰਣਧੀਰ ਸਿੰਘ ਮਹੌਲੀ)-ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਹਲਕੇ ਵਿੱਚ ਅਕਾਲੀ ਦਲ ਦੇ ਵਰਕਰਾਂ ਅਤੇ ਸਮੂਹ ਹਲਕਾ ਵਾਸੀਆਂ ਨਾਲ ਮੁਲਾਕਾਤ ਕਰਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤੁਹਾਡੀ ਗੱਲ ਪੰਜਾਬ ਦਾ ਕੱਲ੍ਹ ਮਿਸ਼ਨ ਦੇ ਤਹਿਤ ਵਪਾਰੀਆਂ ਅਤੇ ਉਦਯੋਗਪਤੀਆਂ ਲਈ ਅਕਾਲੀ ਦਲ ਦੇ ਭਵਿੱਖ ਦੇ ਵਿਜ਼ਨ ਬਾਰੇ ਵਿਚਾਰ-ਵਟਾਂਦਰੇ ਲਈ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਮੁਹਿੰਮ ਦੇ ਤਹਿਤ ਹਲਕਾ ਅਮਰਗੜ੍ਹ ਦੇ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀ ਵਲੋ ਕੈਨੇਡੀਅਨ ਪ੍ਰਿੰਸ ਰਿਜ਼ੌਰਟ, ਜੰਡਾਲੀ ਖੁਰਦ ਨੇੜੇ ਅਹਿਮਦਗੜ੍ਹ ਵਿਖੇ ਵਪਾਰੀਆਂ ਦੇ ਨਾਲ ਗੱਲਬਾਤ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ’ਤੇ 11 ਵਜੇ ਦੇ ਕਰੀਬ ਪੁੱਜ ਰਹੇ ਹਨ। ਜੱਸੀ ਮੰਨਵੀ ਨੇ ਖੁੱਲਾ ਸੱਦਾ ਦਿੰਦੇ ਹੋਏ ਵਪਾਰੀਆਂ, ਕਾਰੋਬਾਰੀ ਅਤੇ ਉਦਯੋਗਪਤੀਆ ਨੂੰ ਇਕੱਠੇ ਹੋ ਕੇ ਆਪਣੇ ਮੁੱਖ ਮੁੱਦਿਆਂ, ਕੀਮਤੀ ਸੁਝਾਵਾਂ ਅਤੇ ਵਿਚਾਰਾਂ ਨੂੰ ਸਾਂਝਾ ਕਰਨ ਦੀ ਅਪੀਲ ਕੀਤੀ ਤਾਂ ਜੋ ਕਾਰੋਬਾਰ ਨੂੰ ਮਜ਼ਬੂਤ ਕਰਨ, ਉਦਯੋਗਾਂ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਦੇ ਆਰਥਿਕ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਬਾਰੇ ਚਰਚਾ ਕੀਤੀ ਜਾ ਸਕੇ।