ਮੋਗਾ ਰੈਲੀ ਨਸ਼ਾ ਕਰਾਓ ਰੈਲੀ ਹੋ ਨਿੱਬੜੀ - ਜਥੇਦਾਰ ਪੰਜਗਰਾਈਆਂ
ਸ਼ੇਰਪੁਰ, 28 ਨਵੰਬਰ (ਦਰਸ਼ਨ ਸਿੰਘ ਖੇੜੀ) - ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਹਰੇਕ ਫਰੰਟ ਤੇ ਬੁਰੀ ਤਰ੍ਹਾਂ ਫੇਲ੍ਹ ਹੋਣ ਕਰਕੇ ਇਨ੍ਹਾਂ ਵਲੋਂ ਆਯੋਜਿਤ ਕੀਤੀ ਗਈ ਮੋਗਾ ਰੈਲੀ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ਅਤੇ ਇਸ ਰੈਲੀ ਸਮੇਂ ਨਸ਼ਿਆਂ ਵਿਚ ਗ਼ਲਤਾਨ ਹੋਏ ਵਰਕਰਾਂ ਦੀ ਹਾਲਤ ਵੇਖ ਕੇ ਇਹ ਸਿੱਧ ਹੁੰਦਾ ਹੈ ਕਿ ਇਹ ‘ ਨਸ਼ਾ ਕਰਾਓ ‘ ਰੈਲੀ ਹੋ ਨਿੱਬੜੀ। ਇਸ ਪਾਰਟੀ ਦੀ ਸਰਕਾਰ ਲੋਕਾਂ ਦੇ ਮਨਾਂ ਵਿਚੋਂ ਬੁਰੀ ਤਰ੍ਹਾਂ ਮਨਫੀ ਹੋਣ ਕਰਕੇ ਹੁਣ ਇਸਦੇ ਵਿਧਾਇਕਾਂ ਨੇ ਇਸ ਰਾਜਸੀ ਕਿਸ਼ਤੀ ਨੂੰ ਡੁੱਬਦਾ ਵੇਖਦੇ ਹੋਏ ਇਸ ਵਿਚੋਂ ਲਗਾਤਾਰ ਛਲਾਂਗਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ ਹਨ।
ਅਜੀਤ ਡੈਸਕ
29-11-2026