ਚੈੱਕ ਦੇ ਕੇਸ ’ਚ ਵਿਅਕਤੀ ਨੂੰ ਇਕ ਸਾਲ ਦੀ ਸਜ਼ਾ, 10 ਲੱਖ ਰੁਪਏ ਹਰਜਾਨਾ
ਬਰਨਾਲਾ, 25 ਨਵੰਬਰ (ਨਰਿੰਦਰ ਅਰੋੜਾ)-ਜੁਡੀਸ਼ੀਅਲ ਮੈਜਿਸਟਰੇਟ ਫ਼ਸਟ ਕਲਾਸ ਬਰਨਾਲਾ ਮੈਡਮ ਅੰਕਿਤਾ ਧਵਨ ਦੀ ਅਦਾਲਤ ਵਲੋਂ ਐਡਵੋਕੇਟ ਮਨਿੰਦਰ ਸਿੰਘ ਗਿੱਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਹਰਪ੍ਰੀਤ ਸਿੰਘ ਵਾਸੀ ਰਾਏਪੁਰ ਨੂੰ ਚੈੱਕ ਦੇ ਕੇਸ ਵਿਚ ਇਕ ਸਾਲ ਦੀ ਸਖ਼ਤ ਸਜ਼ਾ, 10 ਲੱਖ ਰੁਪਏ ਹਰਜਾਨਾ ਭਰਨ ਦਾ ਹੁਕਮ ਸੁਣਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਮਨਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਕਤ ਹਰਪ੍ਰੀਤ ਸਿੰਘ ਨੇ ਮਨਪ੍ਰੀਤ ਸਿੰਘ ਪਾਸੋਂ ਉਸ ਨੂੰ ਬਾਹਰਲੇ ਮੁਲਕ ਭੇਜਣ ਲਈ ਮੁਬਲਿਗ 4 ਲੱਖ 15 ਹਜ਼ਾਰ ਰੁਪਏ ਲਏ ਸਨ।
ਬਰਨਾਲਾ, 25 ਨਵੰਬਰ (ਨਰਿੰਦਰ ਅਰੋੜਾ)-ਜੁਡੀਸ਼ੀਅਲ ਮੈਜਿਸਟਰੇਟ ਫ਼ਸਟ ਕਲਾਸ ਬਰਨਾਲਾ ਮੈਡਮ ਅੰਕਿਤਾ ਧਵਨ ਦੀ ਅਦਾਲਤ ਵਲੋਂ ਐਡਵੋਕੇਟ ਮਨਿੰਦਰ ਸਿੰਘ ਗਿੱਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਹਰਪ੍ਰੀਤ ਸਿੰਘ ਵਾਸੀ ਰਾਏਪੁਰ ਨੂੰ ਚੈੱਕ ਦੇ ਕੇਸ ਵਿਚ ਇਕ ਸਾਲ ਦੀ ਸਖ਼ਤ ਸਜ਼ਾ, 10 ਲੱਖ ਰੁਪਏ ਹਰਜਾਨਾ ਭਰਨ ਦਾ ਹੁਕਮ ਸੁਣਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਮਨਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਕਤ ਹਰਪ੍ਰੀਤ ਸਿੰਘ ਨੇ ਮਨਪ੍ਰੀਤ ਸਿੰਘ ਪਾਸੋਂ ਉਸ ਨੂੰ ਬਾਹਰਲੇ ਮੁਲਕ ਭੇਜਣ ਲਈ ਮੁਬਲਿਗ 4 ਲੱਖ 15 ਹਜ਼ਾਰ ਰੁਪਏ ਲਏ ਸਨ। ਪ੍ਰੰਤੂ ਸ਼ਰਤਾਂ ਅਨੁਸਾਰ ਨਾ ਤਾਂ ਉਹ ਮਨਪ੍ਰੀਤ ਸਿੰਘ ਨੂੰ ਸਹੀ ਜਗ੍ਹਾ ’ਤੇ ਭੇਜ ਸਕਿਆ ਅਤੇ ਨਾ ਹੀ ਉਸ ਨੂੰ ਕੰਮ ਦਿਵਾ ਸਕਿਆ। ਜਿਸ ’ਤੇ ਉਕਤ ਹਰਪ੍ਰੀਤ ਸਿੰਘ ਨੇ ਰਕਮ ਮੋੜਨ ਦੀ ਇਵਜ਼ ਵਿਚ ਮਨਪ੍ਰੀਤ ਸਿੰਘ ਨੂੰ ਉਸ ਦੇ ਵਿਦੇਸ਼ ਵਿਚ ਹੋਏ ਖ਼ਰਚੇ ਸਬੰਧੀ ਇਕ ਚੈੱਕ ਮਿਤੀ 5 ਦਸੰਬਰ 2017 ਦਾ ਜਾਰੀ ਕਰ ਦਿੱਤਾ ਸੀ, ਜੋ ਕਿ ਖਾਤੇ ਵਿਚ ਰਕਮ ਘੱਟ ਹੋਣ ਕਾਰਨ ਦੇ ਵਾਰ ਡਿਸਆਨਰ ਹੋ ਗਿਆ। ਜੋ ਉਕਤ ਚੈੱਕ ਦੇ ਡਿਸਆਨਰ ਹੋਣ ’ਤੇ ਮਨਪ੍ਰੀਤ ਸਿੰਘ ਵਲੋਂ ਆਪਣੇ ਵਕੀਲ ਮਨਿੰਦਰ ਸਿੰਘ ਗਿੱਲ ਐਡਵੋਕੇਟ ਜ਼ਿਲ੍ਹਾ ਕਚਹਿਰੀ ਬਰਨਾਲਾ ਰਾਹੀਂ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਇਕ ਕੰਪਲੇਂਟ ਜ਼ੇਰ ਦਫ਼ਾ 138 ਐਨ.ਆਈ. ਐਕਟ ਤਹਿਤ ਅਦਾਲਤ ਮੈਡਮ ਅੰਕਿਤਾ ਧਵਨ, ਜੇ.ਐਮ.ਆਈ.ਸੀ. ਬਰਨਾਲਾ ਪਾਸ ਦਾਇਰ ਕੀਤੀ ਗਈ। ਅਦਾਲਤ ਵਿਚ ਪੇਸ਼ ਕੀਤੀਆਂ ਠੋਸ ਦਲੀਲਾਂ ਸਹਿਮਤ ਹੁੰਦੀਆਂ ਹੋਇਆ ਹਰਪ੍ਰੀਤ ਸਿੰਘ ਨੂੰ ਉਕਤ ਕੇਸ ਵਿਚ ਇਕ ਸਾਲ ਦੀ ਸਜ਼ਾ ਅਤੇ 10 ਲੱਖ ਰੁਪਏ ਹਰਜਾਨਾ ਭਰਨ ਦਾ ਹੁਕਮ ਸੁਣਾਇਆ ਗਿਆ।