ਲਵਜੋਤ ਸਿੰਘ ਪਿਤਾ : ਅਮਰੀਕ ਸਿੰਘ /ਮਾਤਾ : ਵੀਰਪਾਲ ਕੌਰ ਵਾਸੀ : ਭਦੌੜ (ਬਰਨਾਲਾ)
26 ਨੂੰ ‘ਆਪ’ ਦੇ ਸਥਾਪਨਾ ਦਿਵਸ ਨੂੰ ਲੈ ਕੇ ਵਰਕਰਾਂ ’ਚ ਭਾਰੀ ਉਤਸ਼ਾਹ
ਧੂਰੀ, 18 ਨਵੰਬਰ (ਲਖਵੀਰ ਸਿੰਘ ਧਾਂਦਰਾ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵਲੋਂ ਬਣਾਏ ਗਈ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ‘ਤੇ ਕੱਲ ਰਾਤ ਧੂਰੀ ਵਿਖੇ ਸਮੁੱਚੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਵਿਸ਼ਾਲ ਮੋਮਬੱਤੀ ਮਾਰਚ ਦਾ ਆਯੋਜਨ ਕੀਤਾ ਗਿਆ। ਇਹ ਮੋਮਬੱਤੀ ਮਾਰਚ ਧੂਰੀ ਦੇ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਕ੍ਰਾਂਤੀ ਚੌਕ ਵਿਖੇ ਸੀ.
ਲ
ਲਵਜੋਤ ਸਿੰਘ ਪਿਤਾ : ਅਮਰੀਕ ਸਿੰਘ /ਮਾਤਾ : ਵੀਰਪਾਲ ਕੌਰ ਵਾਸੀ : ਭਦੌੜ (ਬਰਨਾਲਾ)
19-11-2026
ਧੂਰੀ, 18 ਨਵੰਬਰ (ਲਖਵੀਰ ਸਿੰਘ ਧਾਂਦਰਾ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵਲੋਂ ਬਣਾਏ ਗਈ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ‘ਤੇ ਕੱਲ ਰਾਤ ਧੂਰੀ ਵਿਖੇ ਸਮੁੱਚੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਵਿਸ਼ਾਲ ਮੋਮਬੱਤੀ ਮਾਰਚ ਦਾ ਆਯੋਜਨ ਕੀਤਾ ਗਿਆ। ਇਹ ਮੋਮਬੱਤੀ ਮਾਰਚ ਧੂਰੀ ਦੇ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਕ੍ਰਾਂਤੀ ਚੌਕ ਵਿਖੇ ਸੀ.ਐਮ. ਦਫ਼ਤਰ ਵਿਖੇ ਸਮਾਪਤ ਹੋਇਆ। ਇਸ ਦੌਰਾਨ ਰਸਤੇ ਵਿੱਚ ਜੋਸ਼ੀਲੇ ਨਾਅਰੇ ਮਾਰਦੇ ਹੋਏ ਕਾਫਲੇ ਪੰਜਾਬ ਸਰਕਾਰ ਦੀ ਘਟੀਆ ਕਾਰਜਕਾਰੀ ਦੀ ਨਿੰਦਾ ਕਰ ਰਹੇ ਸਨ। ਧੂਰੀ ਦੇ ਸਮੂਹ ਬਾਜ਼ਾਰਾਂ ਦਾ ਦ੍ਰਿਸ਼ ਵੇਖਣ ਯੋਗ ਸੀ ਜਿੱਥੇ ਸਮੂਹ ਦੁਕਾਨਦਾਰ ਵੀਰਾਂ ਨੇ ਦੁਕਾਨਾਂ ਤੋਂ ਬਾਹਰ ਆ ਕੇ ਇਸ ਮਾਰਚ ਮੋਮਬੱਤੀ ਮਾਰਚ ਨੂੰ ਸਮਰਥਨ ਦਿੱਤਾ। ਪ੍ਰਦਰਸ਼ਨਕਾਰੀਆਂ ਕੋਲ ਬਲਦੀਆਂ ਹੋਈਆਂ ਮਸ਼ਾਲਾਂ ਅਤੇ ਜਗਦੀਆਂ ਮੋਮਬਤੀਆਂ ਸਨ ਜੋ ਕਿ ਇੱਕ ਵੱਖਰਾ ਜੋਸ਼ ਤੇ ਜਲੌਅ ਪੈਦਾ ਕਰ ਰਹੀਆਂ ਸਨ। ਇਸ ਮੌਕੇ ਸਾਂਝੀ ਤਾਲਮੇਲ ਕਮੇਟੀ ਦੇ ਜ਼ਿਲ੍ਹਾ ਆਗੂ ਅਸ਼ੋਕ ਕੁਮਾਰ, ਪੈਨਸ਼ਨਰ ਆਗੂ ਸੁਖਦੇਵ ਸ਼ਰਮਾ, ਜ਼ਿਲ੍ਹਾ ਆਗੂ ਮੇਲਾ ਸਿੰਘ ਪੁੰਨਾਵਾਲ , ਸਰਬਜੀਤ ਸਿੰਘ ਰਾਜੋਮਾਜਰਾ ਅਤੇ ਜਗਦੀਸ਼ ਸ਼ਰਮਾ ਨੇ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਤਿੰਦਰ ਜੋਤੀ,ਜਸਦੇਵ ਸਿੰਘ, ਯਾਦਵਿੰਦਰ ਪਾਲ, ਡਾਕਟਰ ਅਮਰਜੀਤ ਸਿੰਘ, ਗੁਰਜੀਤ ਘਨੌਰ, ਰਾਜ ਸਿੰਘ, ਚੰਦ ਸਿੰਘ ਹਥਨ, ਗਗਨਦੀਪ ਬੁਗਰਾ, ਗਗਨਦੀਪ ਧੁਰੀ , ਵਿਕਰਮਜੀਤ ਸਿੰਘ ਸਮੇਤ ਅਨੇਕਾਂ ਆਗੂ ਮੌਜੂਦ ਸਨ।