ਲੌਂਗੋਵਾਲ, 18 ਨਵੰਬਰ (ਸ.ਸ.ਖੰਨਾ, ਵਿਨੋਦ)-52 ਸ਼ਹੀਦਾਂ ਦੀ ਧਰਤੀ ਲੌਂਗੋਵਾਲ ਵਿਖੇ ਗੁਰਦੁਆਰਾ ਯਾਦਗਾਰ ਸ਼ਹੀਦਾਂ ਪੱਤੀ ਦੁੱਲਟ ਵਿਖੇ ਬਣ ਰਹੇ ਨਵੇਂ ਦਰਬਾਰ ਸਾਹਿਬ ਦੇ ਅੱਗੇ ਅੱਜ ਸੰਗਤਾਂ ਵਲੋਂ 101 ਫੁੱਟ ਦਾ ਨਵਾਂ ਨਿਸ਼ਾਨ ਸਾਹਿਬ ਲਗਾਇਆ ਗਿਆ। ਇਸ ਮੌਕੇ ਸੰਗਤਾਂ ਵੱਲੋਂ ਵੱਡੀ ਗਿਣਤੀ ਦੇ ਅੰਦਰ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਜੰਟ ਸਿੰਘ ਦੁਲੱਟ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਵੇਂ ਨਿਸ਼ਾਨ ਸਾਹਿਬ ਦੀ ਸੇਵਾ ਸਵਰਗਵਾਸੀ ਹਮੀਰ ਸਿੰਘ ਦੁੱਲਟ ਦੀ ਪਤਨੀ ਮਾਤਾ ਸੁਰਜੀਤ ਕੌਰ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਡਿਪਟੀ ਡਾਇਰੈਕਟਰ ਖਾਦੀ ਬੋਰਡ, ਭਰਪੂਰ ਸਿੰਘ ਦੁਲਟ ਅਤੇ ਸਾਬਕਾ ਇੰਸਪੈਕਟਰ ਪੀ,ਆਰ,ਟੀ,ਸੀ, ਬਿਕਰ ਸਿੰਘ ਦੁੱਲਟ ਦੇ ਵੱਲੋਂ ਕਰਵਾਈ ਗਈ ਹੈ। ਕਮੇਟੀ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਵੱਲੋਂ ਸਮੁੱਚੇ ਦੁੱਲਟ ਪਰਿਵਾਰ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਪ੍ਰਧਾਨ ਗੁਰਜੰਟ ਸਿੰਘ ਦੁਲਟ, ਮੁੱਖ ਗ੍ਰੰਥੀ ਭਾਈ ਹਰਜਿੰਦਰ ਸਿੰਘ,ਭਾਈ ਮਹਿੰਦਰ ਸਿੰਘ ਦੁੱਲਟ,ਡਾ, ਦਰਸ਼ਨ ਸਿੰਘ ਖੀਵੇ ਵਾਲੇ, ਪ੍ਰਧਾਨ ਗੁਰਜੰਟ ਸਿੰਘ ਦੁੱਲਟ, ਬਾਬਾ ਕੁਲਵੰਤ ਸਿੰਘ ਕਾਂਤੀ, ਨਿਰਮਲ ਸਿੰਘ ਨਿੰਮਾ, ਸੈਕਟਰੀ ਅਮਨਦੀਪ ਸਿੰਘ ਜੈ ਹੈਲੋ ,ਮਾਸਟਰ ਹਰਨੈਬ ਸਿੰਘ, ਜੁਗਰਾਜ ਸਿੰਘ ਫੌਜੀ, ਗੁਰਜੰਟ ਸਿੰਘ ਸਾਰੋ ਵਾਲਾ, ਇਕਬਾਲਪ੍ਰੀਤ ਸਿੰਘ ਚਹਿਲ, ਜੋਬਨਪ੍ਰੀਤ ਸਿੰਘ ਦੁੱਲਟ, ਰਣਪ੍ਰੀਤ ਸਿੰਘ ਚਹਿਲ,ਜਗਵੀਰ ਸਿੰਘ ਦੁੱਲਟ, ਗੁਰਸਿਮਰਤ ਸਿੰਘ ਧਾਲੀਵਾਲ, ਨਛੱਤਰ ਸਿੰਘ ਦੁਲਟ, ਜਗਦੀਪ ਸਿੰਘ ਬੱਬੀ ਆਦਿ ਸੰਗਤਾਂ ਹਾਜ਼ਰ ਸਨ।