ਇੰਡੀਆ ਗੱਠਜੋੜ ਦੀ ਰੈਲੀ ਤੱਥਾਂ ਤੋਂ ਕੋਹਾਂ ਦੂਰ, ਵਪਾਰੀਆਂ ਅਤੇ ਸਿੱਖ ਭਾਵਨਾਵਾਂ ਨਾਲ ਕੋਝਾ ਮਜ਼ਾਕ - ਪ੍ਰੋ ਓਕਾਰ ਸਿੰਘ ਸਿੱਧੂ
ਧੂਰੀ, 1 ਨਵੰਬਰ (ਲਖਵੀਰ ਸਿੰਘ ਧਾਂਦਰਾ) - ਵਿਧਾਨ ਸਭਾ ਹਲਕਾ ਧੂਰੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਪ੍ਰੋਫੈਸਰ ਓਂਕਾਰ ਸਿੰਘ ਸਿੱਧੂ ਨੇ ਇੰਡੀਆ ਗੱਠਜੋੜ ’ਤੇ ਤਿੱਖੇ ਹਮਲੇ ਬੋਲਦਿਆਂ ਆਖਿਆ ਹੈ ਕਿ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਕੀਤੀ ਜਾ ਰਹੀ ਰੈਲੀ ਲੋਕਤੰਤਰ, ਨਿਆਂਪਾਲਿਕਾ ਅਤੇ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਭੱਦਾ ਮਜ਼ਾਕ ਹੈ। ਚੋਣ ਕਮਿਸ਼ਨ ਅਤੇ ਚੋਣ ਪ੍ਰਕਿਰਿਆਵਾਂ ’ਤੇ ਫੋਕੇ ਤੇ ਬੇਬੁਨਿਆਦ ਦੋਸ਼ ਲਾ ਕੇ ਕੀਤੀ ਗਈ ਇਹ ਰੈਲੀ ਮਹਿਜ਼ ਆਪਣੀ ਖੋਹਦੀ ਹੋਈ ਸਿਆਸੀ ਜ਼ਮੀਨ ਅਤੇ ਹੋਂਦ ਨੂੰ ਬਚਾਉਣ ਦਾ ਇੱਕ ਢੋਂਗ ਹੈ।
ਪ
ਪ੍ਰੋਫੈਸਰ ਓਂਕਾਰ ਸਿੰਘ ਸਿੱਧੂ
02-11-2026
ਧੂਰੀ, 1 ਨਵੰਬਰ (ਲਖਵੀਰ ਸਿੰਘ ਧਾਂਦਰਾ) - ਵਿਧਾਨ ਸਭਾ ਹਲਕਾ ਧੂਰੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਪ੍ਰੋਫੈਸਰ ਓਂਕਾਰ ਸਿੰਘ ਸਿੱਧੂ ਨੇ ਇੰਡੀਆ ਗੱਠਜੋੜ ’ਤੇ ਤਿੱਖੇ ਹਮਲੇ ਬੋਲਦਿਆਂ ਆਖਿਆ ਹੈ ਕਿ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਕੀਤੀ ਜਾ ਰਹੀ ਰੈਲੀ ਲੋਕਤੰਤਰ, ਨਿਆਂਪਾਲਿਕਾ ਅਤੇ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਭੱਦਾ ਮਜ਼ਾਕ ਹੈ। ਚੋਣ ਕਮਿਸ਼ਨ ਅਤੇ ਚੋਣ ਪ੍ਰਕਿਰਿਆਵਾਂ ’ਤੇ ਫੋਕੇ ਤੇ ਬੇਬੁਨਿਆਦ ਦੋਸ਼ ਲਾ ਕੇ ਕੀਤੀ ਗਈ ਇਹ ਰੈਲੀ ਮਹਿਜ਼ ਆਪਣੀ ਖੋਹਦੀ ਹੋਈ ਸਿਆਸੀ ਜ਼ਮੀਨ ਅਤੇ ਹੋਂਦ ਨੂੰ ਬਚਾਉਣ ਦਾ ਇੱਕ ਢੋਂਗ ਹੈ। ਪ੍ਰੋਫੈਸਰ ਸਿੱਧੂ ਨੇ ਆਖਿਆ ਕਿ ਜਦੋਂ ਵਿਰੋਧੀ ਧਿਰਾਂ ਦੇਸ਼ ਦੀਆਂ ਅਦਾਲਤਾਂ, ਮਾਣਯੋਗ ਰਾਸ਼ਟਰਪਤੀ ਜਾਂ ਜਨਤਾ ਸਾਹਮਣੇ ਗੜਬੜੀ ਦਾ ਕੋਈ ਇੱਕ ਵੀ ਠੋਸ ਸਬੂਤ ਪੇਸ਼ ਕਰਨ ਵਿੱਚ ਨਾਕਾਮ ਰਹੀਆਂ ਹਨ, ਤਾਂ ਅਜਿਹੀਆਂ ਗੁੰਮਰਾਹਕੁੰਨ ਰੈਲੀਆਂ ਦਾ ਕੋਈ ਆਧਾਰ ਨਹੀਂ ਰਹਿ ਜਾਂਦਾ। ਇਹ ਸਾਰਾ ਕੁੱਝ ਹਿਟਲਰ ਦੇ ਪ੍ਰਚਾਰ ਮੰਤਰੀ ਗੋਏਬਲਜ਼ ਦੇ ਉਸੇ ਨਕਾਰਾਤਮਕ ਸਿਧਾਂਤ ’ਤੇ ਟਿਕਿਆ ਹੋਇਆ ਹੈ, ਜਿਸ ਵਿੱਚ ਝੂਠ ਨੂੰ ਹਜ਼ਾਰ ਵਾਰ ਬੋਲ ਕੇ ਸੱਚ ਬਣਾਉਣ ਦਾ ਭੁਲੇਖਾ ਪਾਇਆ ਜਾਂਦਾ ਹੈ। ਪਰ ਅੱਜ ਦਾ ਜਾਗਰੂਕ ਮੁਲਕ ਇਨ੍ਹਾਂ ਦੀਆਂ ਚਲਾਕੀਆਂ ਨੂੰ ਚੰਗੀ ਤਰ੍ਹਾਂ ਤਾੜ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਦਾ ਇਹ ਸਮਾਂ ਦਿੱਲੀ ਸਮੇਤ ਪੂਰੇ ਦੇਸ਼ ਲਈ ਖੁਸ਼ੀਆਂ ਅਤੇ ਕਾਰੋਬਾਰ ਦਾ ਹੁੰਦਾ ਹੈ। ਛੋਟੇ-ਵੱਡੇ ਦਿਹਾੜੀਦਾਰ ਅਤੇ ਵਪਾਰੀ ਇਸ ਤਿਉਹਾਰੀ ਦਿਨਾਂ ਵਿੱਚ ਸਾਲ ਭਰ ਦੀ ਕਮਾਈ ਦੀ ਆਸ ਰੱਖਦੇ ਹਨ।