ਅੰਤਰਰਾਜੀ ਅਫੀਮ ਸਪਲਾਈ ਨੈੱਟਵਰਕ ਦਾ ਕੀਤਾ ਪਰਦਾਫਾਸ਼, 16 ਕਿੱਲੋ 364 ਗ੍ਰਾਮ ਅਫੀਮ ਬਰਾਮਦ
ਸੰਗਰੂਰ, 31 ਅਕਤੂਬਰ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ)-ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ ਕਾਉਂਟਰ ਇੰਟੈਲੀਜੈਂਸ ਪੁਲਿਸ ਦੇ ਨਾਲ ਸਾਂਝੀ ਕਾਰਵਾਈ ਕਰਦਿਆਂ ਇੱਕ ਕਾਰ ਸਵਾਰ ਵਿਅਕਤੀ ਨੂੰ 16 ਕਿੱਲੋ 364 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ.
ਸੰਗਰੂਰ, 31 ਅਕਤੂਬਰ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ)-ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ ਕਾਉਂਟਰ ਇੰਟੈਲੀਜੈਂਸ ਪੁਲਿਸ ਦੇ ਨਾਲ ਸਾਂਝੀ ਕਾਰਵਾਈ ਕਰਦਿਆਂ ਇੱਕ ਕਾਰ ਸਵਾਰ ਵਿਅਕਤੀ ਨੂੰ 16 ਕਿੱਲੋ 364 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ. ਰਵਜੋਤ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਸੰਗਰੂਰ ਅਧੀਨ ਆਉਂਦੀ ਪੁਲਿਸ ਚੌਂਕੀ ਬਡਰੁੱਖਾਂ ਦੇ ਇੰਚਾਰਜ ਜਸਵਿੰਦਰ ਸਿੰਘ ਅਤੇ ਕਾਉਂਟਰ ਇੰਟੈਲੀਜੈਂਸ ਦੀ ਟੀਮ ਵਲੋਂ ਸਮੇਤ ਪੁਲਿਸ ਪਾਰਟੀ ਦੇ ਪਿੰਡ ਬਡਰੁੱਖਾਂ ਸਥਿਤ ਨੈਸ਼ਨਲ ਹਾਈਵੇਅ ਰੋਡ ਓਵਰ ਬਰਿੱਜ ਨੇੜੇ ਕੀਤੀ ਨਾਕਾਬੰਦੀ ਦੌਰਾਨ ਸ਼ੱਕ ਦੇ ਆਧਾਰ ਉੱਤੇ ਕੀਤੀ ਚੈਕਿੰਗ ਦੌਰਾਨ ਇੱਕ ਕਾਰ ਚਾਲਕ ਸਰਬਜੀਤ ਸਿੰਘ ਸਰਬਾ ਵਾਸੀ ਠੀਕਰੀਵਾਲਾ ਬਰਨਾਲਾ ਨੂੰ ਕਾਬੂ ਕਰ ਕੇ ਉਸ ਦੇ ਕਬਜੇ ਵਿੱਚੋਂ 16 ਕਿੱਲੋ 364 ਗ੍ਰਾਮ ਅਫੀਮ ਬਰਾਮਦ ਕਰਵਾਈ ਗਈ। ਜਿਸ ਉੱਤੇ ਥਾਣਾ ਲੌਂਗੋਵਾਲ ਵਿਖੇ ਮੁਕੱਦਮਾ ਦਰਜ ਕਰ ਕੇ ਤਫਤੀਸ਼ ਆਰੰਭੀ ਗਈ ਹੈ। ਡਾ. ਗਰੇਵਾਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਰਬਜੀਤ ਸਿੰਘ ਸਰਬਾ ਨਾਂਅ ਦੇ ਵਿਅਕਤੀ ਉੱਤੇ ਪਹਿਲਾਂ ਵੀ ਭੁੱਕੀ ਅਤੇ ਅਫੀਮ ਦੀ ਤਸਕਰੀ ਕਰਨ ਦੇ 4 ਵੱਖ-ਵੱਖ ਮੁਕੱਦਮੇ ਦਰਜ ਹਨ ਅਤੇ ਮੌਜੂਦਾ ਸਮੇਂ ਵਿਚ ਵੀ ਸਰਬਾ ਜਮਾਨਤ ਉੱਤੇ ਰਿਹਾਅ ਹੋ ਕੇ ਆਇਆ ਹੋਇਆ ਸੀ। ਐਸ.ਪੀ. (ਡੀ) ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਸਰਬਜੀਤ ਸਿੰਘ ਵਲੋਂ ਇਹ ਅਫੀਮ ਬਾਹਰਲੇ ਕਿਸੇ ਸੂਬੇ ਵਿੱਚੋਂ ਲਿਆ ਕੇ ਪੰਜਾਬ ਵਿਚ ਸਪਲਾਈ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਥਾਣਾ ਚੀਮਾ ਦੇ ਇਲਾਕੇ ’ਚੋਂ ਸੀ.ਆਈ.ਏ. ਸਟਾਫ ਦੇ ਸਹਾਇਕ ਥਾਣੇਦਾਰ ਸੰਦੀਪ ਕੁਮਾਰ ਦੀ ਪੁਲਿਸ ਪਾਰਟੀ ਵਲੋਂ ਚੈਕਿੰਗ ਦੌਰਾਨ ਰਾਜ ਰਾਣੀ ਵਾਸੀ ਨਵੀਂ ਅਨਾਜ ਮੰਡੀ ਸੁਨਾਮ ਨੂੰ ਕਾਬੂ ਕਰ ਕੇ ਉਸ ਪਾਸੋਂ 25 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਵਾ ਕੇ ਥਾਣਾ ਚੀਮਾ ਵਿਖੇ ਮੁਕੱਦਮਾ ਦਰਜ ਕਰਦਿਆਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮੌਕੇ ਐਸ.ਪੀ. (ਡੀ) ਪਲਵਿੰਦਰ ਸਿੰਘ ਚੀਮਾ, ਡੀ.ਐਸ.ਪੀ (ਡੀ) ਹਰਸਿਮਰਨ ਸਿੰਘ, ਇੰਸਪੈਕਟਰ ਹਰਪ੍ਰੀਤ ਸਿੰਘ ਕਾਉਂਟਰ ਇੰਟੈਲੀਜੈਂਸ, ਥਾਣਾ ਮੁਖੀ ਲੌਂਗੋਵਾਲ ਇੰਸਪੈਕਟਰ ਗੁਲਾਬ ਸਿੰਘ ਅਤੇ ਬਡਰੁੱਖਾਂ ਚੌਂਕੀ ਇੰਚਾਰਜ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਸਮੇਤ ਹੋਰ ਪੁਲਿਸ ਮੁਲਾਜਮ ਵੀ ਮੌਜੂਦ ਸਨ।