15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸਰਕਾਰੀ ਹਸਪਤਾਲ ਅਹਿਮਦਗੜ੍ਹ ਦੀ ਪਾਰਕਿੰਗ ’ਚ ਦਿਨ-ਰਾਤ ਖੜ੍ਹੀਆਂ ਰਹਿੰਦੀਆਂ ਨਿੱਜੀ ਗੱਡੀਆਂ ਤੋਂ ਡਾਕਟਰ ਅਤੇ ਮਰੀਜ਼ ਪ੍ਰੇਸ਼ਾਨ

ਅਹਿਮਦਗੜ੍ਹ, 14 ਅਕਤੂਬਰ (ਸੁਖਜੀਤ ਸਿੰਘ ਖੇੜਾ)-ਸਰਕਾਰੀ ਸਿਵਲ ਹਸਪਤਾਲ ਅਹਿਮਦਗੜ੍ਹ ਦੀ ਪਾਰਕਿੰਗ ’ਚ ਰਾਤ ਸਮੇਂ ਖੜ੍ਹੀਆਂ ਕੀਤੀਆਂ ਜਾਂਦੀਆਂ ਨਿੱਜੀ ਗੱਡੀਆਂ ਅਗਲੇ ਦਿਨ ਵੀ ਤਕਰੀਬਨ ਸਾਰਾ ਦਿਨ ਉੱਥੇ ਹੀ ਖੜ੍ਹੀਆਂ ਰਹਿੰਦੀਆਂ ਹਨ। ਇਨ੍ਹਾਂ ਗੱਡੀਆਂ ਦਾ ਸੰਬੰਧ ਨਾ ਤਾਂ ਹਸਪਤਾਲ ’ਚ ਇਲਾਜ ਕਰਵਾਉਣ ਆਉਣ ਵਾਲੇ ਮਰੀਜ਼ਾਂ ਨਾਲ ਹੈ ਅਤੇ ਨਾ ਹੀ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਅਤੇ ਨਾ ਹੀ ਡਾਕਟਰੀ ਸਟਾਫ ਨਾਲ ਹੈ ।

ਸਰਕਾਰੀ ਹਸਪਤਾਲ ਅਹਿਮਦਗੜ੍ਹ ਦੀ ਪਾਰਕਿੰਗ ’ਚ ਖੜ੍ਹੀਆਂ ਨਿੱਜੀ ਗੱਡੀਆਂ, ਨਾਲ ਐਸ.ਐਮ.ਓ. ਡਾ. ਜੋਤੀ ਕਪੂਰ ਹਿੰਦ ਤੇ ਅਕਾਲੀ ਆਗੂ ਮਾਸਟਰ ਬਲਵੀਰ ਸਿੰਘ ਧਲੇਰ । ਤਸਵੀਰ-ਸੁਖਜੀਤ ਸਿੰਘ ਖੇੜਾ 15-10-2026
ਅਹਿਮਦਗੜ੍ਹ, 14 ਅਕਤੂਬਰ (ਸੁਖਜੀਤ ਸਿੰਘ ਖੇੜਾ)-ਸਰਕਾਰੀ ਸਿਵਲ ਹਸਪਤਾਲ ਅਹਿਮਦਗੜ੍ਹ ਦੀ ਪਾਰਕਿੰਗ ’ਚ ਰਾਤ ਸਮੇਂ ਖੜ੍ਹੀਆਂ ਕੀਤੀਆਂ ਜਾਂਦੀਆਂ ਨਿੱਜੀ ਗੱਡੀਆਂ ਅਗਲੇ ਦਿਨ ਵੀ ਤਕਰੀਬਨ ਸਾਰਾ ਦਿਨ ਉੱਥੇ ਹੀ ਖੜ੍ਹੀਆਂ ਰਹਿੰਦੀਆਂ ਹਨ। ਇਨ੍ਹਾਂ ਗੱਡੀਆਂ ਦਾ ਸੰਬੰਧ ਨਾ ਤਾਂ ਹਸਪਤਾਲ ’ਚ ਇਲਾਜ ਕਰਵਾਉਣ ਆਉਣ ਵਾਲੇ ਮਰੀਜ਼ਾਂ ਨਾਲ ਹੈ ਅਤੇ ਨਾ ਹੀ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਅਤੇ ਨਾ ਹੀ ਡਾਕਟਰੀ ਸਟਾਫ ਨਾਲ ਹੈ । ਸ਼ਹਿਰ ਦੇ ਸਮਾਜ ਸੇਵੀ ਅਤੇ ਅਕਾਲੀ ਆਗੂ ਮਾਸਟਰ ਬਲਵੀਰ ਸਿੰਘ ਧਲੇਰ ਅਤੇ ਸ਼ਹਿਰ ਦੇ ਹੋਰ ਕਈ ਲੋਕਾਂ ਨੇ ਦੱਸਿਆ ਕਿ ਇਸ ਕਾਰਨ ਹਸਪਤਾਲ ’ਚ ਐਮਰਜੈਂਸੀ ਸਮੇਂ ਆਉਣ ਵਾਲੇ ਮਰੀਜ਼ਾਂ ਨੂੰ ਪਾਰਕਿੰਗ ਲਈ ਥਾਂ ਨਾ ਮਿਲਣ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਸਪਤਾਲ ਦੇ ਐਸ.ਐਮ.ਓ. ਡਾ. ਜੋਤੀ ਕਪੂਰ ਹਿੰਦ ਨਾਲ ਇਸ ਸੰਬੰਧੀ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਸ ਗੱਲ ਤੋਂ ਡਾਕਟਰੀ ਸਟਾਫ ਵੀ ਦੁਖੀ ਹੈ ਕਿਉਂਕਿ ਸਟਾਫ ਨੂੰ ਵੀ ਗੱਡੀਆਂ ਖੜੀਆਂ ਕਰਨ ਲਈ ਜਗ੍ਹਾ ਨਹੀਂ ਬਚਦੀ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦੇ ਸਾਈਕਲ ਸਟੈਂਡ ਦਾ ਠੇਕਾ ਸਰਕਾਰ ਵਲੋਂ ਇੱਕ ਲੱਖ ਰਪੈਰੀਅਨ ਤੱਕ ਰਾਖਵਾਂ ਰੱਖਿਆ ਹੋਇਆ ਹੈ ਜੋ ਕਿ ਬਹੁਤ ਜਿਆਦਾ ਹੋਣ ਕਾਰਨ ਠੇਕੇਦਾਰ ਲੈਣ ਤੋਂ ਇਨਕਾਰ ਕਰ ਗਏ ਹਨ । ਉਨ੍ਹਾਂ ਦੱਸਿਆ ਕਿ ਸਟੈਂਡ ਦਾ ਠੇਕਾ ਨਾ ਹੋਣ ਕਾਰਨ ਕੁਝ ਲੋਕ ਆਪਣੀਆਂ ਗੱਡੀਆਂ ਰਾਤ ਸਮੇਂ ਸਰਕਾਰੀ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀਆਂ ਕਰ ਦਿੰਦੇ ਹਨ, ਜੋ ਸਵੇਰ ਤੋਂ ਲੈ ਕੇ ਦਿਨ ਭਰ ਉੱਥੇ ਹੀ ਖੜ੍ਹੀਆਂ ਰਹਿੰਦੀਆਂ ਹਨ। ਇਸ ਨਾਲ ਹਸਪਤਾਲ ਆਉਣ ਵਾਲੇ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਡਾਕਟਰੀ ਸਟਾਫ ਲਈ ਪਾਰਕਿੰਗ ਦੀ ਸਮੱਸਿਆ ਪੈਦਾ ਹੋ ਰਹੀ ਹੈ। ਐਸ.ਐਮ.ਓ. ਡਾ. ਜੋਤੀ ਕਪੂਰ ਹਿੰਦ ਨੇ ਦੱਸਿਆ ਕਿ ਇਸ ਸਮੱਸਿਆ ਬਾਰੇ ਸਬੰਧਤ ਲੋਕਾਂ ਨੂੰ ਕਈ ਵਾਰ ਕਿਹਾ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਕੋਈ ਅਸਰ ਸਾਹਮਣੇ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਹ ਹੁਣ ਪੁਲਿਸ ਪ੍ਰਸ਼ਾਸਨ ਦੀ ਮਦਦ ਲੈਣਗੇ। ਅਕਾਲੀ ਆਗੂ ਮਾਸਟਰ ਬਲਵੀਰ ਸਿੰਘ ਧਲੇਰ ਅਤੇ ਆਮ ਲੋਕਾਂ ਨੇ ਸੰਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਹਸਪਤਾਲ ਦੀ ਪਾਰਕਿੰਗ ਨੂੰ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਲੋਕਾਂ ਲਈ ਸੁਚੱਜੇ ਢੰਗ ਨਾਲ ਵਰਤੋਂ ’ਚ ਲਿਆਉਣ ਵਾਸਤੇ ਢੁਕਵੇਂ ਪ੍ਰਬੰਧ ਕੀਤੇ ਜਾਣ ।
ਪਿਛਲੀ ਖ਼ਬਰ ਖੇਤਰੀ ਯੁਵਕ ਤੇ ਲੋਕ ਮੇਲੇ ਦੇ ਤੀਜੇ ਦਿਨ ਕਲਾ ਦੇ ਰੰਗ ਬਿਖਰੇ ਅਰਵਿੰਦ ਖੰਨਾ ਨੇ ਕੀਤਾ ਖੇਤਰੀ ਯੁਵਕ ਮੇਲੇ ਦੇ ਤੀਸਰੇ ਦਿ... ਅਗਲੀ ਖ਼ਬਰ ਜੱਸੀ ਮੰਨਵੀ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।