13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਆਯੁਰਵੇਦ ਦੀ ਮਹੱਤਤਾ ਸੰਬੰਧੀ ਡਾ. ਲਵਮ ਸਿੰਗਲਾ ਦੀ ਅਗਵਾਈ ਹੇਠ ਸਮਾਗਮ ਡਾਕਟਰਾਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਖੋਜਕਰਤਾਵਾਂ ਨੇ ਲਿਆ ਹਿੱਸਾ

ਚੀਮਾ ਮੰਡੀ, 12 ਅਕਤੂਬਰ (ਜਗਰਾਜ ਮਾਨ)-ਆਯੁਰਵੇਦ ਨੂੰ ਦੇਸ਼ ਭਰ ’ਚ ਪ੍ਰਫੁੱਲਿਤ ਕਰਨ ਅਤੇ ਇਸ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਨੈਸ਼ਨਲ ਆਯੁਰਵੇਦ ਕਨਕਲੇਵ ਆਯੁਰਮਿਲਨ 2026 ਦਾ ਆਯੋਜਨ ਕ੍ਰਿਸ਼ਨ ਜਨਮ ਅਸ਼ਟਮੀ ਆਸ਼ਰਮ, ਵਰਿੰਦਾਵਨ ਵਿਖੇ ਕੀਤਾ ਗਿਆ। ਇਹ ਸਮਾਗਮ ਡਾ.

ਅਜੀਤ ਡੈਸਕ 13-10-2026
ਚੀਮਾ ਮੰਡੀ, 12 ਅਕਤੂਬਰ (ਜਗਰਾਜ ਮਾਨ)-ਆਯੁਰਵੇਦ ਨੂੰ ਦੇਸ਼ ਭਰ ’ਚ ਪ੍ਰਫੁੱਲਿਤ ਕਰਨ ਅਤੇ ਇਸ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਨੈਸ਼ਨਲ ਆਯੁਰਵੇਦ ਕਨਕਲੇਵ ਆਯੁਰਮਿਲਨ 2026 ਦਾ ਆਯੋਜਨ ਕ੍ਰਿਸ਼ਨ ਜਨਮ ਅਸ਼ਟਮੀ ਆਸ਼ਰਮ, ਵਰਿੰਦਾਵਨ ਵਿਖੇ ਕੀਤਾ ਗਿਆ। ਇਹ ਸਮਾਗਮ ਡਾ. ਲਵਮ ਸਿੰਗਲਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਦੋ ਦਿਨਾਂ ਸਮਾਗਮ ਵਿੱਚ ਦੇਸ਼ ਭਰ ਤੋਂ ਆਯੁਰਵੇਦ ਦੇ ਡਾਕਟਰਾਂ, ਵਿਦਿਆਰਥੀਆਂ, ਅਧਿਆਪਕਾਂ, ਖੋਜਕਰਤਾਵਾਂ ਅਤੇ ਆਯੁਰਵੇਦ ਉਦਯੋਗ ਨਾਲ ਜੁੜੇ ਪ੍ਰਤੀਨਿਧੀਆਂ ਨੇ ਭਾਗ ਲਿਆ। ਸਮਾਗਮ ਦੌਰਾਨ ਮਾਹਿਰਾਂ ਦੇ ਲੈਕਚਰ, ਪੈਨਲ ਚਰਚਾਵਾਂ, ਵਿਗਿਆਨਕ ਖੋਜ ਪੇਪਰਾਂ ਦੀਆਂ ਪੇਸ਼ਕਾਰੀਆਂ, ਵਰਕਸ਼ਾਪਾਂ, ਆਯੁਰਵੇਦ ਪ੍ਰਦਰਸ਼ਨੀ ਅਤੇ ਉਦਯੋਗ ਨਾਲ ਜੁੜੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੰਚ ਰਾਹੀਂ ਵਿਦਿਆਰਥੀਆਂ ਅਤੇ ਨੌਜਵਾਨ ਆਯੁਰਵੇਦ ਡਾਕਟਰਾਂ ਨੂੰ ਮਾਹਿਰਾਂ ਨਾਲ ਜੁੜਨ, ਨਵੀਂਆਂ ਸੰਭਾਵਨਾਵਾਂ ਦੀ ਪਛਾਣ ਕਰਨ ਅਤੇ ਆਪਣੇ ਪੇਸ਼ੇਵਰ ਹੁਨਰ ਨੂੰ ਵਿਕਸਤ ਕਰਨ ਦਾ ਮੌਕਾ ਮਿਲਿਆ। ਡਾ. ਲਵਮ ਸਿੰਗਲਾ ਨੇ ਆਯੁਰਵੇਦ ਨਾਲ ਜੁੜੇ ਵਿਦਿਆਰਥੀਆਂ, ਡਾਕਟਰਾਂ, ਅਕਾਦਮਿਕ ਮਾਹਿਰਾਂ ਅਤੇ ਉਦਯੋਗ ਦੇ ਪ੍ਰਤੀਨਿਧੀਆਂ ਨੂੰ ਇੱਕ ਸਾਂਝੇ ਮੰਚ ’ਤੇ ਲਿਆਉਣ ਦੀ ਪਹਿਲ ਕੀਤੀ। ਇਸ ਪਹਿਲ ਦਾ ਉਦੇਸ਼ ਆਯੁਰਵੇਦ ਭਾਈਚਾਰੇ ਵਿੱਚ ਆਪਸੀ ਸਹਿਯੋਗ ਵਧਾਉਣਾ ਅਤੇ ਭਾਰਤੀ ਚਿਕਿਤਸਾ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਾਂਝੇ ਯਤਨਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਮਾਗਮ ਦੀ ਸਫਲਤਾ ਲਈ ਆਯੋਜਕ ਟੀਮ ਵਿੱਚ ਡਾ. ਲਵਮ ਸਿੰਗਲਾ, ਡਾ. ਵੰਸ਼ ਛਾਬੜਾ ਅਤੇ ਡਾ. ਯਦਵਿੰਦਰ ਜੋਸ਼ੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਆਯੁਰਮਿਲਨ 2026 ਦਾ ਮੁੱਖ ਸੰਦੇਸ਼ ਆਯੁਰਵੇਦ ਦੀ ਵਧੇਰੇ ਪਛਾਣ, ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਅਤੇ ਆਉਣ ਵਾਲੀ ਪੀੜ੍ਹੀ ਲਈ ਨਵੇਂ ਮੌਕੇ ਪੈਦਾ ਕਰਨਾ ਸੀ। ਇਹ ਸਮਾਗਮ ਆਯੁਰਵੇਦ ਦੇ ਵਿਕਾਸ ਅਤੇ ਇਸ ਨਾਲ ਜੁੜੇ ਲੋਕਾਂ ਨੂੰ ਇੱਕਜੁੱਟ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ।
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਵਲੋਂ ਕਬੱਡੀ ਖਿਡਾਰੀਆਂ ਦਾ ਸਨਮਾਨ ਅਗਲੀ ਖ਼ਬਰ ਨਰਸਿੰਗ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਤੇ ਕਿਤਾਬਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।