17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਮਾਲਵੇ ਦਾ ਪ੍ਰਸਿੱਧ ਰਿਵਾਇਤੀ ‘ਮੇਲਾ ਦੇਸ਼ ਭਗਤਾਂ ਦਾ’ ਸ਼ਾਨੋ ਸੌਕਤ ਨਾਲ ਸੰਪੰਨ ਹੋਇਆ

ਲੌਂਗੋਵਾਲ, 17 ਨਵੰਬਰ (ਵਿਨੋਦ, ਖੰਨਾ) - ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਸ਼ਹੀਦਾਂ ਦੀ ਯਾਦ ਵਿੱਚ ਬੱਬਰ ਅਕਾਲੀ ਲਹਿਰ ਅਤੇ ਨੌਜਵਾਨ ਭਾਰਤ ਸਭਾ ਦੇ 100 ਸਾਲਾਂ ਸਥਾਪਤੀ ਵਰ੍ਹੇ ਨੂੰ ਸਮਰਪਤ ਮਾਲਵੇ ਦਾ ਰਵਾਇਤੀ ਮੇਲਾ ਦੇਸ਼ ਭਗਤਾਂ ਦਾ ਸਮਾਜਿਕ ਏਕਤਾ ਦਾ ਸੁਨੇਹਾ ਦਿੰਦਾ ਹੋਇਆ ਸ਼ਾਨੋ ਸੌਕਤ ਨਾਲ ਸੰਪਨ ਹੋ ਗਿਆ। ਦਿਨ ਵੇਲੇ ਮੇਲੇ ਦਾ ਅਗਾਜ਼ ਅਜਮੇਰ ਅਕਲੀਆ ਦੇ ਗੀਤ “ਹਿੰਦ ਵਾਸੀਓ ਰੱਖਣਾ ਯਾਦ ਸਾਨੂੰ “ਨਾਲ ਹੋਇਆ।

ਮੇਲਾ ਦੇਸ਼ ਭਗਤਾਂ ਦਾ ਦੌਰਾਨ ਪੇਸ਼ ਕੀਤੇ ਨਾਟਕ ਦਾ ਇਕ ਦ੍ਰਿਸ਼ । ਤਸਵੀਰ - ਵਿਨੋਦ 18-11-2026
ਲੌਂਗੋਵਾਲ, 17 ਨਵੰਬਰ (ਵਿਨੋਦ, ਖੰਨਾ) - ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਸ਼ਹੀਦਾਂ ਦੀ ਯਾਦ ਵਿੱਚ ਬੱਬਰ ਅਕਾਲੀ ਲਹਿਰ ਅਤੇ ਨੌਜਵਾਨ ਭਾਰਤ ਸਭਾ ਦੇ 100 ਸਾਲਾਂ ਸਥਾਪਤੀ ਵਰ੍ਹੇ ਨੂੰ ਸਮਰਪਤ ਮਾਲਵੇ ਦਾ ਰਵਾਇਤੀ ਮੇਲਾ ਦੇਸ਼ ਭਗਤਾਂ ਦਾ ਸਮਾਜਿਕ ਏਕਤਾ ਦਾ ਸੁਨੇਹਾ ਦਿੰਦਾ ਹੋਇਆ ਸ਼ਾਨੋ ਸੌਕਤ ਨਾਲ ਸੰਪਨ ਹੋ ਗਿਆ। ਦਿਨ ਵੇਲੇ ਮੇਲੇ ਦਾ ਅਗਾਜ਼ ਅਜਮੇਰ ਅਕਲੀਆ ਦੇ ਗੀਤ “ਹਿੰਦ ਵਾਸੀਓ ਰੱਖਣਾ ਯਾਦ ਸਾਨੂੰ “ਨਾਲ ਹੋਇਆ। ਯਾਦਗਾਰ ਦੇ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਸੰਸਥਾ ਦੇ ਉਦੇਸ਼ਾਂ ਤੇ ਚਾਨਣਾ ਪਾਉਦਿਆਂ ਸਾਰੇ ਵਿਦਿਆਰਥੀਆਂ, ਅਧਿਆਪਕਾਂ,ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ। ਸੰਬੋਧਨ ਦੌਰਾਨ ਉਹਨਾਂ ਵੱਲੋਂ ਨਿੱਗਰ ਸਮਾਜ ਅਤੇ ਉਸਾਰੂ ਸਭਿਆਚਾਰ ਦੀ ਸਥਾਪਤੀ ਦੀ ਗੱਲ ਉਭਾਰੀ ਗਈ। ਇਸ ਤੋਂ ਬਾਅਦ ਸਕੂਲਾਂ ਦੇ ਵਿਦਿਆਥੀਆਂ ਦੇ ਭਾਸ਼ਣ,ਗਾਇਨ ਅਤੇ ਕੋਰੀਓਗ੍ਰਾਫੀ ਮੁਕਾਬਲੇ ਕਰਵਾਏ ਗਏ। ਰਾਤ ਵੇਲੇ ਦਾ ਸੈਸ਼ਨ ਦੌਰਾਨ ਬੱਬਰ ਅਕਾਲੀ ਲਹਿਰ ਦੇ ਸ਼ਹੀਦ ਕਾਕਾ ਸਿੰਘ ਚੱਠੇ ਸੇਖਵਾਂ ਦੇ ਪ੍ਰੀਵਾਰ ਦਾ ਸਨਮਾਨ ਕੀਤਾ ਗਿਆ ਅਤੇ ਪੰਜ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ। ਲੋਕ ਕਲਾ ਮੰਚ ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੇ ਨਿਰਦੇਸ਼ਨ ਹੇਠ “ਅਸੀਂ ਯੁੱਗ ਸਿਰਜਾਂਗੇ”, “ਮਸ਼ਾਲ ਬਾਲ ਕੇ ਰੱਖੀਂ “ਅਤੇ ਉਪੇਰਾ “ਤਖ਼ਤ ਬਦਲ ਦਿਓ, ਤਾਜ ਬਦਲ ਦਿਓ” ਨਾਟਕਾਂ ਦਾ ਮੰਚਨ ਜਿੱਥੇ ਬਾਕਮਾਲ ਰਿਹਾ ਉੱਥੇ ਆਪਣਾ ਸੁਨੇਹਾ ਦੇਣ ਵਿੱਚ ਵੀ ਸਫਲ ਰਿਹਾ। ਮੰਚ ਸੰਚਾਲਨ ਗੁਰਜੀਤ ਸਿੰਘ ਅਤੇ ਲਖਵੀਰ ਲੌਂਗੋਵਾਲ ਵੱਲੋਂ ਸਫਲਤਾ ਪੂਰਵਕ ਕੀਤਾ ਗਿਆ। ਸੰਸਥਾ ਦੇ ਜਨਰਲ ਸਕੱਤਰ ਜੁਝਾਰ ਲੌਂਗੋਵਾਲ ਵੱਲੋਂ ਯਾਦਗਾਰ ਵੱਲੋਂ ਵੱਖ ਖੇਤਰਾਂ ਵਿੱਚ ਕੀਤੀਆਂ ਜਾ ਰਹੀਆਂ ਸਰਗਰਮੀਆਂ ਤੇ ਚਾਨਣਾ ਪਾਇਆ ਗਿਆ। ਸਟੇਜ ਤੋਂ ਵੱਖ ਵੱਖ ਪੇਸ਼ਕਾਰੀਆਂ ਰਾਹੀਂ ਜਿੱਥੇ ਜਾਤ ਅਤੇ ਖਿਤਿਆਂ ਦੇ ਅਧਾਰ ਤੇ ਵੰਡ ਕੇ ਖੇਰੂ ਖੇਰੂ ਕਰਨ ਖ਼ਿਲਾਫ਼ ਇੱਕ ਜੁੱਟ ਹੋਣ ਦਾ ਸੁਨੇਹਾ ਦਿੱਤਾ ਗਿਆ,ਉੱਥੇ ਸਰਕਾਰਾਂ, ਪੁਲਿਸ, ਨਸ਼ਾ ਤਸਕਰਾਂ ਅਤੇ ਗੁੰਡਾ ਅਨਸਰਾਂ ਦੇ ਗੱਠਜੋੜ ਖ਼ਿਲਾਫ਼ ਵੀ ਇੱਕ ਜੁੱਟ ਹੋਣ ਲਈ ਅੱਗੇ ਆਉਣ ਦਾ ਹੋਕਾ ਦਿੱਤਾ ਗਿਆ l ਗੁਰਮੇਲ਼ ਸਿੰਘ ਦੀ ਅਗਵਾਈ ਵਿੱਚ ਸਾਰਾ ਦਿਨ ਚਾਹ ਪਾਣੀ ਦਾ ਲੰਗਰ ਚਲਦਾ ਰਿਹਾ l ਵੱਖ ਵੱਖ ਕਮੇਟੀਆਂ ਵਿੱਚ ਮੀਤ ਪ੍ਰਧਾਨ ਰਣਜੀਤ ਸਿੰਘ, ਖ਼ਜਾਨਚੀ ਅਨਿਲ ਸ਼ਰਮਾ, ਚਰਨਜੀਤ ਪਟਵਾਰੀ, ਦਾਤਾ ਸਿੰਘ ਨਮੋਲ, ਕਮਲਜੀਤ ਵਿੱਕੀ, ਮਾ. ਚੰਦਰ ਸ਼ੇਖਰ, ਬੱ ਗਾ ਸਿੰਘ ਨਮੋਲ, ਸੁਖਪਾਲ ਬਾਜਵਾ, ਮਾ. ਬੀਰਬਲ ਸਿੰਘ, ਸੰਦੀਪ ਸਿੰਘ, ਕੇਵਲ ਸਿੰਘ, ਚਰਨਾ ਸਿੰਘ,ਅਵਤਾਰ ਸਿੰਘ, ਲਾਭ ਛਾਜਲਾ, ਕੌਂਸਲਰ ਬਲਬੰਤ ਸਿੰਘ ਬੀਟਾ, ਬਲਬੀਰ ਬੱਬੀ, ਜੱਗਾ ਸਿੰਘ ਆਦਿ ਮੈਂਬਰਾਂ ਨੇ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ ਜਦਕਿ ਇਤਿਹਾਸਕਾਰ ਰਾਕੇਸ ਕੁਮਾਰ, ਡਾ ਅਵਤਾਰ ਸਿੰਘ ਢੀਂਡਸਾ,ਪ੍ਰੇਮ ਸਰੂਪ ਛਾਜਲੀ, ਗੁਰਮੇਲ਼ ਬਖ਼ਸ਼ੀਵਾਲਾ, ਸੁਖਜੀਤ ਚੀਮਾ ਨੇ ਵਿਦਿਆਰਥੀ ਮੁਕਾਬਲਿਆਂ ਵਿੱਚ ਨਿਰੀਖਕ ਦੀਆਂ ਸੇਵਾਵਾਂ ਦਿਤੀਆਂ l ਇਸ ਮੌਕੇ ਬਿੱਲੂ ਨਮੋਲ, ਹਰਪ੍ਰੀਤ ਕੌਰ ਨਮੋਲ, ਭੁਪਿੰਦਰ ਪਾਲ ਲਹਿਰਾ, ਗੈਰੀ ਅਤੇ ਮਨਰਾਜ ਵੱਲੋ ਇਨਕਲਾਬੀ, ਅਗਾਂਹਵਧੂ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ । ਅਗਾਂਹਵਧੂ ਸਾਹਿਤ ਦੀਆਂ ਕਿਤਾ ਬਾਂ ਦੀਆਂ ਸਟਾਲਾਂ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੀਆ।
ਪਿਛਲੀ ਖ਼ਬਰ ਖੇਡ ਸਟੇਡੀਅਮਾਂ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਆਹਮੋ-ਸਾਹਮਣੇ ਅਗਲੀ ਖ਼ਬਰ ਦਿੱਲੀ ਮੋਰਚੇ ਦੀ ਛੇਵੀਂ ਵਰ੍ਹੇਗੰਢ ਮਨਾਉਣ ਲਈ ਕਿਸਾਨ ਜਥੇਬੰਦੀ ਵਲੋਂ ਤਿਆਰੀਆਂ ਸ਼ੁਰੂ 26 ਨਵੰਬਰ ਨੂੰ ਪਟਿਆਲਾ ਵਿਖੇ ਮਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।