17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਨਿਮੀਸ਼ਾ ਨੇ ਲਗਾਈ ਕੌਮੀ ਪੱਧਰ ’ਤੇ ਜਿੱਤ ਦੀ ਮੋਹਰ

ਧੂਰੀ, 17 ਨਵੰਬਰ (ਲਖਵੀਰ ਸਿੰਘ ਧਾਂਦਰਾ)- ਸਖ਼ਤ ਮਿਹਨਤ ਅਤੇ ਪੱਕੇ ਇਰਾਦਿਆਂ ਅੱਗੇ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਵੀ ਗੋਡੇ ਟੇਕ ਦਿੰਦੀਆਂ ਹਨ। ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ ਸਥਾਨਕ ਹੋਣਹਾਰ ਬੈਡਮਿੰਟਨ ਖਿਡਾਰਨ ਨਿਮੀਸ਼ਾ ਨੇ, ਜਿਸ ਨੇ ਕੌਮੀ ਪੱਧਰ ’ਤੇ ਆਪਣੀ ਖੇਡ ਦਾ ਲੋਹਾ ਮਨਵਾਉਂਦਿਆਂ ਇਲਾਕੇ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ।

ਮੈਡਲ ਜਿੱਤਣ ਵਾਲੀ ਵਿਦਿਆਰਥਣ ਨਿਮੀਸ਼ਾ। ਤਸਵੀਰ : ਲਖਵੀਰ ਸਿੰਘ ਧਾਂਦਰਾ 18-11-2026
ਧੂਰੀ, 17 ਨਵੰਬਰ (ਲਖਵੀਰ ਸਿੰਘ ਧਾਂਦਰਾ)- ਸਖ਼ਤ ਮਿਹਨਤ ਅਤੇ ਪੱਕੇ ਇਰਾਦਿਆਂ ਅੱਗੇ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਵੀ ਗੋਡੇ ਟੇਕ ਦਿੰਦੀਆਂ ਹਨ। ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ ਸਥਾਨਕ ਹੋਣਹਾਰ ਬੈਡਮਿੰਟਨ ਖਿਡਾਰਨ ਨਿਮੀਸ਼ਾ ਨੇ, ਜਿਸ ਨੇ ਕੌਮੀ ਪੱਧਰ ’ਤੇ ਆਪਣੀ ਖੇਡ ਦਾ ਲੋਹਾ ਮਨਵਾਉਂਦਿਆਂ ਇਲਾਕੇ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਤ੍ਰਿਵੇਂਦਰਮ ਵਿਖੇ ਹਾਲ ਹੀ ਵਿੱਚ ਸੰਪੰਨ ਹੋਈਆਂ 28ਵੀਆਂ ਨੈਸ਼ਨਲ ਡੀਫ ਸੀਨੀਅਰ ਸਪੋਰਟਸ ਚੈਂਪੀਅਨਸ਼ਿਪ ਅਤੇ 11ਵੀਂ ਨੈਸ਼ਨਲ ਡੀਫ ਜੂਨੀਅਰ ਤੇ ਸਬ-ਜੂਨੀਅਰ ਸਪੋਰਟਸ ਚੈਂਪੀਅਨਸ਼ਿਪ ਦੌਰਾਨ ਨਿਮੀਸ਼ਾ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਮਿਕਸ ਡਬਲਜ਼ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਆਪਣੇ ਨਾਂਅ ਕੀਤਾ ਹੈ। ਇਸ ਮਾਣਮੱਤੀ ਪ੍ਰਾਪਤੀ ਬਾਰੇ ਜਾਣਕਾਰੀ ਦਿੰਦਿਆਂ ਨਿਮੀਸ਼ਾ ਦੇ ਕੋਸਚ ਅਭਿਸ਼ੇਕ ਸਿੰਗਲਾ ਬੋਨੀ ਨੇ ਦੱਸਿਆ ਕਿ ਉਹ ਪਟਿਆਲਾ ਸਕੂਲ ਫ਼ਾਰ ਡੀਫ ਐਂਡ ਬਲਾਇੰਡ ਦੀ ਵਿਦਿਆਰਥਣ ਹੈ ਅਤੇ ਇੰਦਰਾ ਗਾਂਧੀ ਮਿਉਂਸਪਲ ਇਨਡੋਰ ਸਟੇਡੀਅਮ ਵਿਖੇ ਬੜੀ ਲਗਨ ਨਾਲ ਅਭਿਆਸ ਕਰਦੀ ਹੈ।
ਪਿਛਲੀ ਖ਼ਬਰ ਐੱਨ.ਐੱਚ.ਐੱਮ. ਮੁਲਾਜ਼ਮਾਂ ਨੇ 19 ਤੋਂ ਸਿਹਤ ਮੰਤਰੀ ਦੀ ਰਿਹਾਇਸ਼ ਅੱਗੇ ਪੱਕੇ ਮੋਰਚੇ ਦਾ ਕੀਤਾ ਐਲਾਨ, ਮੁਲਾਜ਼ਮਾਂ ਨੇ ਉਲੀ... ਅਗਲੀ ਖ਼ਬਰ ਸੁਨਾਮ ਦੇ ਸਟੇਡੀਅਮ ਵਿੱਚ ਲੰਮੀ ਛਾਲ ਲਈ ਮੈਦਾਨ ਦੇ ਇੱਕ ਪਾਸੇ ਬਣੇਗੀ ਪਿੱਟ—ਅਮਨ ਅਰੋੜਾ ਕੈਬਨਿਟ ਮੰਤਰੀ ਨੇ ਖਿਡਾਰੀਆਂ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।