13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਅਕਾਲੀ ਦਲ (ਬ) ਨੇ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ

ਜਖੇਪਲ, 12 ਅਕਤੂਬਰ (ਮੇਜਰ ਸਿੰਘ ਸਿੱਧੂ)-ਆਉਣ ਵਾਲੀਆਂ ਵਿਧਾਨ ਸਭਾ ਚੋਣਾ ਦੇ ਮੱਦੇਨਜਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਆਪਣੀਆਂ ਸਿਆਸੀ ਗਤੀਵਿਧੀਆਂ ਤੇਜ ਕਰਦਿਆਂ ਅੱਜ ਹਲਕਾ ਦਿੜਬਾ ਦੇ ਪਿੰਡ ਹੰਬਲਬਾਸ ਵਿਖੇ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਨਕ, ਹਲਕਾ ਸੁਨਾਮ ਦੇ ਆਬਜਰਵਰ ਬਿੱਕਰ ਸਿੰਘ ਪਾਟਿਆਂਵਾਲੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰ ਜਥੇਦਾਰ ਗੁਰਲਾਲ ਸਿੰਘ ਫਤਿਹਗੜ੍ਹ ਦੀ ਵਿਸ਼ੇਸ਼ ਅਗਵਾਈ ਹੇਠ ਗੁਰਦੁਆਰਾ ਸਹਿਬ ਹੰਬਲਬਾਸ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਚੜ੍ਹਦੀ ਕਲਾ ਦੀ ਅਰਦਾਸ ਕਰਨ ਉਪਰੰਤ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਹਲਕਾ ਇੰਚਾਰਜ ਗੁਲਜਾਰ ਸਿੰਘ ਮੂਨਕ ਨੇ ਦੱਸਿਆ ਕਿ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਜਖੇਪਲਬਾਸ, ਹੰਬਲਬਾਸ ਅਤੇ ਧਾਲੀਵਾਲਬਾਸ ਦੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡਾਂ ’ਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ।

ਅਜੀਤ ਡੈਸਕ 13-10-2026
ਜਖੇਪਲ, 12 ਅਕਤੂਬਰ (ਮੇਜਰ ਸਿੰਘ ਸਿੱਧੂ)-ਆਉਣ ਵਾਲੀਆਂ ਵਿਧਾਨ ਸਭਾ ਚੋਣਾ ਦੇ ਮੱਦੇਨਜਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਆਪਣੀਆਂ ਸਿਆਸੀ ਗਤੀਵਿਧੀਆਂ ਤੇਜ ਕਰਦਿਆਂ ਅੱਜ ਹਲਕਾ ਦਿੜਬਾ ਦੇ ਪਿੰਡ ਹੰਬਲਬਾਸ ਵਿਖੇ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਨਕ, ਹਲਕਾ ਸੁਨਾਮ ਦੇ ਆਬਜਰਵਰ ਬਿੱਕਰ ਸਿੰਘ ਪਾਟਿਆਂਵਾਲੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰ ਜਥੇਦਾਰ ਗੁਰਲਾਲ ਸਿੰਘ ਫਤਿਹਗੜ੍ਹ ਦੀ ਵਿਸ਼ੇਸ਼ ਅਗਵਾਈ ਹੇਠ ਗੁਰਦੁਆਰਾ ਸਹਿਬ ਹੰਬਲਬਾਸ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਚੜ੍ਹਦੀ ਕਲਾ ਦੀ ਅਰਦਾਸ ਕਰਨ ਉਪਰੰਤ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਹਲਕਾ ਇੰਚਾਰਜ ਗੁਲਜਾਰ ਸਿੰਘ ਮੂਨਕ ਨੇ ਦੱਸਿਆ ਕਿ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਜਖੇਪਲਬਾਸ, ਹੰਬਲਬਾਸ ਅਤੇ ਧਾਲੀਵਾਲਬਾਸ ਦੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡਾਂ ’ਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਪ੍ਰਚਾਰ ਦੌਰਾਨ ਲੋਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਨਾਲ ਸ਼੍ਰੋਮਣੀ ਅਕਾਲ਼ੀ ਦਲ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ । ਇਸ ਮੌਕੇ ਸਲਾਹਕਾਰ ਜਨਰਲ ਕੌਂਸਲ ਮੈਬਰ ਗੁਰਜੰਟ ਜਖੇਪਲ, ਸਕੱਤਰ ਗੁਰਮੇਲ ਸਿੰਘ ਫੌਜੀ, ਸੀਨੀਅਰ ਆਗੂ ਰੂਲਦੂ ਸਿੰਘ ਬੌਰੀਆ, ਸੀਨੀਅਰ ਆਗੂ ਹਰਵਿੰਦਰ ਸਿੰਘ ਸਿੱਧੂ, ਸਰਪੰਚ ਸੈਂਬਰ ਸਿੰਘ, ਦਰਸ਼ਨ ਸਿੰਘ ਆਬਜਰਵਰ ਜਖੇਪਲਬਾਸ, ਅਰਸ਼ਦੀਪ ਸਿੰਘ ਆਬਜਰਵਰ ਹੰਬਲਬਾਸ, ਨਵਜੋਤ ਸਿੰਘ ਜੋਤੀ ਆਬਜਰਵਰ ਧਾਲੀਵਾਲਬਾਸ, ਜਗਸ਼ੀਰ ਸਿੰਘ ਲੱਧੜ੍ਹ, ਚੇਅਰਮੈਨ ਯਾਦਵਿੰਦਰ ਸਿੰਘ, ਰੂਲਦੂ ਸਿੰਘ ਖਾਲਸਾ, ਵਰਕਿੰਗ ਕਮੇਟੀ ਮੈਬਰ ਹਰਬੰਸ ਸਿੰਘ ਮੈਦੇਵਾਸ, ਸਕੱਤਰ ਹਰਜੀਵਨ ਸਿੰਘ, ਪੰਚ ਗੁਰਤੇਜ ਸਿੰਘ ਮੌੜ, ਅਜੈਬ ਸਿੰਘ, ਦੇਵ ਸਿੰਘ ਚਹਿਲ, ਸੁਸਾਇਟੀ ਪ੍ਰਧਾਨ ਪ੍ਰਗਟ ਸਿੰਘ, ਦਰਸ਼ਨ ਸਿੰਘ ਚੌਹਾਨ, ਗੁਰਪਿਆਰ ਸਿੰਘ ਰੱਲੇਵਾਲਾ, ਡਾ. ਬਲਵੀਰ ਸਿੰਘ ਧਾਲੀਵਾਲ, ਮੱਖਣ ਸਿੰਘ ਦੌਲਾ ਸਿੰਘ ਵਾਲਾ, ਸਤਨਾਮ ਵਿਰਕ, ਪਟੇਲ ਵਿਰਕ, ਸੁਸਾਇਟੀ ਮੈਬਰ ਛੱਜੂ ਸਿੰਘ, ਪ੍ਰਧਾਨ ਪ੍ਰਗਟ ਸਿੰਘ, ਅਮਨਦੀਪ ਸਿੰਘ, ਗੁਰਜੰਟ ਸਿੰਘ, ਗੱਗੀ ਸਿੰਘ, ਸਵੇਗ ਸਿੰਘ, ਸੁੱਖਾ ਸਿੰਘ, ਕੁਲਵੀਰ ਸਿੰਘ, ਮਿੱਠੂ ਸਿੰਘ ਧਲੇਓ, ਪੰਚ ਲਖਵਿੰਦਰ ਤੇ ਕਲੱਬ ਪ੍ਰਧਾਨ ਸੁਖਵੀਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਮੋਹਤਵਰ ਵਿਅਕਤੀ ਹਾਜਰ ਸਨ ।
ਪਿਛਲੀ ਖ਼ਬਰ ਧਾਰਮਿਕ ਪੁਸਤਕ ਲੋਕ ਅਰਪਣ ਅਗਲੀ ਖ਼ਬਰ ਪੈਨਸ਼ਨਰ ਮਿਲਣੀ ਅਤੇ ਸਨਮਾਨ ਸਮਾਰੋਹ 13 ਨੂੰ-ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।