03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਨੇ ਕਰਵਾਇਆ ਐਥਲੈਟਿਕਸ ਖੇਡ ਮੇਲਾ

ਮਹਿਲ ਕਲਾਂ, 2 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਵਲੋਂ ਮਹਿਲ ਖੁਰਦ ਵਿਖੇ ਇੱਕ ਰੋਜ਼ਾ ਐਥਲੈਟਿਕਸ ਖੇਡ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿਚ ਪੰਡੋਰੀ, ਮਹਿਲ ਖੁਰਦ, ਮਹਿਲ ਕਲਾਂ ਸਮੇਤ ਆਸ-ਪਾਸ ਦੇ ਇਲਾਕੇ ਦੇ ਸੈਂਕੜੇ ਲੜਕੇ-ਲੜਕੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।

ਅਜੀਤ ਡੈਸਕ 03-10-2026
ਮਹਿਲ ਕਲਾਂ, 2 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਵਲੋਂ ਮਹਿਲ ਖੁਰਦ ਵਿਖੇ ਇੱਕ ਰੋਜ਼ਾ ਐਥਲੈਟਿਕਸ ਖੇਡ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿਚ ਪੰਡੋਰੀ, ਮਹਿਲ ਖੁਰਦ, ਮਹਿਲ ਕਲਾਂ ਸਮੇਤ ਆਸ-ਪਾਸ ਦੇ ਇਲਾਕੇ ਦੇ ਸੈਂਕੜੇ ਲੜਕੇ-ਲੜਕੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਖੇਡ ਮੇਲੇ ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ 100 ਮੀਟਰ, 60 ਮੀਟਰ, 3 ਕਿੱਲੋਮੀਟਰ ਦੌੜ, ਡੰਡ-ਬੈਠਕਾਂ ਤੇ ਡੀਟੀ ਚੱਕ ਦੇ ਮੁਕਾਬਲੇ ਕਰਵਾਏ ਗਏ। ਲੜਕਿਆਂ ਦੇ ਮੁਕਾਬਲਿਆਂ ਵਿਚ ਹਰਕੀਰਤ ਸਿੰਘ, ਕਰਨ, ਅਲੀ, ਸਾਗਰ, ਸੁਖਰਾਜ, ਜਸਕੀਰਤ, ਵੰਸ਼, ਪ੍ਰਦੀਪ, ਸਾਹਿਲਪ੍ਰੀਤ ਅਤੇ ਰਮਨਜੋਤ ਸਮੇਤ ਕਈ ਖਿਡਾਰੀਆਂ ਨੇ ਬਾਜ਼ੀ ਮਾਰੀ। ਇਸੇ ਤਰ੍ਹਾਂ ਲੜਕੀਆਂ ਦੇ ਵਰਗ ਵਿਚ ਜਸਨੀਲ ਕੌਰ, ਸੁਖਪ੍ਰੀਤ ਕੌਰ, ਸੁਮਨ ਕੌਰ, ਗੁਰਲੀਨ, ਮਨਰੀਤ, ਪ੍ਰਨੀਤ ਤੇ ਖੁਸ਼ਪ੍ਰੀਤ ਕੌਰ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਬੈੱਸਟ ਐਥਲੀਟ ਚੁਣੇ ਗਏ ਲੜਕੇ ਅਤੇ ਲੜਕੀ ਨੂੰ ਟਰਾਫ਼ੀਆਂ ਦੇ ਨਾਲ ਦੇਸੀ ਘਿਉ, ਕਾਜੂ ਤੇ ਬਦਾਮ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਜੇਤੂਆਂ ਨੂੰ ਨਕਦ ਇਨਾਮ ਅਤੇ ਮੈਡਲ ਵੰਡੇ ਗਏ। ਪ੍ਰਬੰਧਕਾਂ ਵਲੋਂ ਸਹਿਯੋਗ ਲਈ ਰਣਜੀਤ ਸਿੰਘ ਗਰੇਵਾਲ ਤੇ ਹਰਨੇਕ ਸਿੰਘ ਸੰਧੂ ਦਾ ਧੰਨਵਾਦ ਕੀਤਾ ਗਿਆ। ਇਨਾਮ ਵੰਡ ਮੌਕੇ ਕਲੱਬ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ, ਸਰਪ੍ਰਸਤ ਬਲਜੀਤ ਸਿੰਘ ਸਿੱਧੂ, ਨਵਦੀਪ ਬਾਠ, ਜਸਪਾਲ ਸਿੰਘ ਫ਼ੌਜੀ, ਕੋਚ ਹਰਜਿੰਦਰ ਸਿੰਘ, ਬਚਿੱਤਰ ਸਿੰਘ, ਪਲਵਿੰਦਰ ਸਿੰਘ ਪਿੰਦੀ ਤੇ ਗਗਨਦੀਪ ਸਿੰਘ ਢੀਂਡਸਾ ਹਾਜ਼ਰ ਸਨ।
ਪਿਛਲੀ ਖ਼ਬਰ ਫੁੱਟਬਾਲ ਮੁਕਾਬਲਿਆਂ ਵਿੱਚ ਲਹਿਰਾ ਦੀ ਟੀਮ ਨੇ ਪਹਿਲਾ ਅਤੇ ਸੁਨਾਮ ਦੀ ਟੀਮ ਨੇ ਦੂਜਾ ਸਥਾਨ ਕੀਤਾ ਹਾਸਲ ਅਗਲੀ ਖ਼ਬਰ ‘ਇਨਸਾਫ਼ ਟੀਮ ਪੰਜਾਬ’ ਦੇ ਵਰਕਰਾਂ ਨੇ ਜਵਾਨੀ ਤੇ ਕਿਸਾਨੀ ਬਚਾਓ ਮਹਾਂਰੈਲੀ ਲਈ ਵਹੀਰਾਂ ਘੱਤੀਆਂ ਸਪੈਸ਼ਲ ਕੇਡਰ ਅਧਿਆਪਕ ਫ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।