23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਡੀ.ਐੱਸ.ਪੀ. ਇੰਦਰਪਾਲ ਸਿੰਘ ਚੌਹਾਨ ਵਲੋਂ ਕੈਮਿਸਟ ਐਸੋਸੀਏਸ਼ਨ ਨਾਲ ਅਹਿਮ ਮੀਟਿੰਗ

ਖਨੌਰੀ, 22 ਸਤੰਬਰ (ਬਲਵਿੰਦਰ ਸਿੰਘ ਥਿੰਦ)- ਨਗਰ ਪੰਚਾਇਤ ਖਨੌਰੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਲਈ ਅੱਜ ਨਗਰ ਪੰਚਾਇਤ ਦਫ਼ਤਰ ਵਿਖੇ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਦੀ ਅਗਵਾਈ ਰਾਕੇਸ਼ ਪ੍ਰਕਾਸ਼, ਪੀ.

ਅਜੀਤ ਡੈਸਕ 23-09-2026
ਖਨੌਰੀ, 22 ਸਤੰਬਰ (ਬਲਵਿੰਦਰ ਸਿੰਘ ਥਿੰਦ)- ਨਗਰ ਪੰਚਾਇਤ ਖਨੌਰੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਲਈ ਅੱਜ ਨਗਰ ਪੰਚਾਇਤ ਦਫ਼ਤਰ ਵਿਖੇ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਦੀ ਅਗਵਾਈ ਰਾਕੇਸ਼ ਪ੍ਰਕਾਸ਼, ਪੀ.ਸੀ.ਐੱਸ., ਕਨਵੀਨਰ-ਕਮ-ਉਪ ਮੰਡਲ ਮੈਜਿਸਟ੍ਰੇਟ ਮੂਨਕ ਵਲੋਂ ਕੀਤੀ ਗਈ। ਇਸ ਦੌਰਾਨ ਸ਼ੀਨੂੰ ਗਰਗ ਨੂੰ ਲਗਾਤਾਰ ਦੂਜੀ ਵਾਰ ਨਗਰ ਪੰਚਾਇਤ ਖਨੌਰੀ ਦੀ ਸੀਨੀਅਰ ਮੀਤ ਪ੍ਰਧਾਨ ਅਤੇ ਨੀਰੂ ਗੋਇਲ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਇਸ ਚੋਣ ਦੇ ਨਾਲ ਨਗਰ ਪੰਚਾਇਤ ਖਨੌਰੀ ਦੇ ਤਿੰਨੋਂ ਅਹਿਮ ਅਹੁਦੇ-ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ-ਮਹਿਲਾਵਾਂ ਕੋਲ ਰਹੇ ਹਨ। ਇਸ ਤਰ੍ਹਾਂ ਨਗਰ ਪੰਚਾਇਤ ਦੀ ਅਗਵਾਈ ’ਚ ਲਗਾਤਾਰ ਦੂਜੇ ਸਾਲ ਵੀ ਮਹਿਲਾ ਨੁਮਾਇੰਦਗੀ ਕਾਇਮ ਰਹੀ ਹੈ। ਨਗਰ ਪੰਚਾਇਤ ਖਨੌਰੀ ਦੇ ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ੇਸ਼ ਮੀਟਿੰਗ ਦੌਰਾਨ ਨਗਰ ਪੰਚਾਇਤ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਜਾਣੀ ਸੀ। ਨਗਰ ਪੰਚਾਇਤ ਦੇ ਕੁੱਲ 13 ਮੈਂਬਰਾਂ ਵਿੱਚੋਂ 8 ਮੈਂਬਰ ਮੀਟਿੰਗ ਵਿੱਚ ਹਾਜ਼ਰ ਹੋਏ, ਜਿਸ ਕਾਰਨ ਮੀਟਿੰਗ ਲਈ ਲੋੜੀਂਦਾ ਕੋਰਮ ਪੂਰਾ ਹੋ ਗਿਆ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਵਿੱਚ ਵਾਰਡ ਨੰਬਰ 10 ਤੋਂ ਰੀਤੂ ਰਾਣੀ, ਵਾਰਡ ਨੰਬਰ 6 ਤੋਂ ਸ਼ੀਨੂੰ ਗਰਗ, ਵਾਰਡ ਨੰਬਰ 12 ਤੋਂ ਨੀਰੂ ਗੋਇਲ, ਵਾਰਡ ਨੰਬਰ 2 ਤੋਂ ਸ਼ਿੰਦਰਜੀਤ ਕੌਰ, ਵਾਰਡ ਨੰਬਰ 11 ਤੋਂ ਕ੍ਰਿਸ਼ਨ ਲਾਲ ਗੋਇਲ, ਵਾਰਡ ਨੰਬਰ 3 ਤੋਂ ਬਲਵਿੰਦਰ ਸਿੰਘ ਬਿਜਲੀ ਵਾਲੇ, ਵਾਰਡ ਨੰਬਰ 5 ਤੋਂ ਹਰਬੰਸ ਲਾਲ ਸੈਕਟਰੀ ਅਤੇ ਵਾਰਡ ਨੰਬਰ 4 ਤੋਂ ਅੰਕੁਰ ਸਿੰਗਲਾ (ਚਿੰਟੂ) ਸ਼ਾਮਿਲ ਸਨ। ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਮੈਂਬਰ ਬਲਵਿੰਦਰ ਸਿੰਘ ਵਲੋਂ ਸ਼ੀਨੂੰ ਗਰਗ ਦਾ ਨਾਂਅ ਤਜਵੀਜ਼ ਕੀਤਾ ਗਿਆ, ਜਿਸ ਦੀ ਤਾਈਦ ਕ੍ਰਿਸ਼ਨ ਲਾਲ ਗੋਇਲ ਵਲੋਂ ਕੀਤੀ ਗਈ। ਦੂਜੇ ਪਾਸੇ ਮੀਤ ਪ੍ਰਧਾਨ ਦੇ ਅਹੁਦੇ ਲਈ ਮੈਂਬਰ ਅੰਕੁਰ ਸਿੰਗਲਾ ਵਲੋਂ ਨੀਰੂ ਗੋਇਲ ਦਾ ਨਾਂਅ ਤਜਵੀਜ਼ ਕੀਤਾ ਗਿਆ, ਜਿਸ ਦੀ ਤਾਈਦ ਹਰਬੰਸ ਲਾਲ ਨੇ ਕੀਤੀ। ਚੋਣ ਪ੍ਰਕਿਰਿਆ ਦੌਰਾਨ ਹੋਈ ਵੋਟਿੰਗ ’ਚ ਸ਼ੀਨੂੰ ਗਰਗ ਨੂੰ 5 ਵੋਟਾਂ ਪ੍ਰਾਪਤ ਹੋਈਆਂ , ਜਦਕਿ ਨੀਰੂ ਗੋਇਲ ਨੂੰ 3 ਵੋਟਾਂ ਮਿਲੀਆਂ। ਇਸ ਉਪਰੰਤ ਸ਼ੀਨੂੰ ਗਰਗ ਨੂੰ ਨਗਰ ਪੰਚਾਇਤ ਖਨੌਰੀ ਦੀ ਸੀਨੀਅਰ ਮੀਤ ਪ੍ਰਧਾਨ ਅਤੇ ਨੀਰੂ ਗੋਇਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਸੰਜੇ ਸਿੰਗਲਾ ਸੂਬਾ ਮੈਂਬਰ ਅਗਰਵਾਲ ਭਲਾਈ ਬੋਰਡ, ਵਿਸ਼ਾਲ ਕਾਂਸਲ ਬਲਾਕ ਪ੍ਰਧਾਨ, ਰਣਜੀਤ ਸਿੰਘ ਨੰਬਰਦਾਰ, ਸੁਰਿੰਦਰ ਕਾਂਸਲ, ਤਰਸੇਮ ਸਿੰਗਲਾ, ਬਜਿੰਦਰ ਕੁਮਾਰ, ਬੀਰਭਾਨ ਕਾਂਸਲ ਪ੍ਰਧਾਨ ਟਰੱਕ ਯੂਨੀਅਨ ਖਨੌਰੀ, ਪਵਨ ਗੋਇਲ, ਅਨਿਲ ਗੋਇਲ, ਗੁਰਮੇਲ ਸਿੰਘ ਵਰਕਸ ਸੁਪਰੀਵਾਈਜ਼ਰ ਅਤੇ ਹਰਦੀਪ ਸਿੰਘ ਕਲਰਕ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਹੁਣ ਟ੍ਰੈਫਿਕ ਚਲਾਨ ਦੀ ਅਣਦੇਖੀ ਪਵੇਗੀ ਮਹਿੰਗੀ ਚਲਾਨ ਨਾ ਭਰਨ ’ਤੇ ਵਾਹਨ ਹੋਵੇਗਾ ਕਾਲ਼ੀ ਸੂਚੀ ’ਚ ਸ਼ਾਮਿਲ ਅਗਲੀ ਖ਼ਬਰ ਗੋਲਡੀ, ਦਾਮਨ ਥਿੰਦ, ਹਰਮਨ ਬਾਜਵਾ, ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।