ਸੂਬਾ ਪੱਧਰੀ ਮੁਕਾਬਲਿਆਂ ’ਚ ਕੰਚਨਪ੍ਰੀਤ ਕੌਰ ਨੇ ਜਿੱਤੇ ਚਾਂਦੀ ਦੇ ਤਗਮੇ
ਸੰਗਰੂਰ, 19 ਸਤੰਬਰ (ਧੀਰਜ ਪਸ਼ੌਰੀਆ) - ਪੰਜਾਬ ਰਾਜ ਸਕੂਲ ਖੇਡਾਂ- 2026 ਜੋ ਰੂਪ ਨਗਰ ਵਿਖੇ ਸਮਾਪਤ ਹੋਈਆਂ ਵਿੱਚ ਅੰਡਰ- 17 ਲੜਕੀਆਂ ਦੇ ਏਅਰ ਪਿਸਟਲ ਮੁਕਾਬਲਿਆਂ ਵਿੱਚ ਸੰਗਰੂਰ ਦੀ ਕੰਚਨਪ੍ਰੀਤ ਕੌਰ ਧੀਮਾਨ ਨੇ ਨਿੱਗੀ ਤੌਰ ਤੇ ਚਾਂਦੀ ਦਾ ਤਗਮਾ ਜਿੱਤਣ ਦੇ ਨਾਲ ਨਾਲ ਟੀਮ ਵਰਗ ਵਿੱਚ ਵੀ ਚਾਂਦੀ ਦਾ ਤਗਮਾ ਹਾਸਲ ਕੀਤਾ। ਓਲੰਪੀਆ ਸ਼ੂਟਿੰਗ ਅਕੈਡਮੀ ਸੰਗਰੂਰ ਦੇ ਡਾਇਰੈਕਟਰ ਮਨਪ੍ਰੀਤ ਸਿੰਘ ਬੱਗਾ ਨੇ ਉਸ ਨੂੰ ਵਧਾਈਆਂ ਦਿੰਦਿਆਂ ਹੋਇਆਂ ਕਿਹਾ ਹੈ ਕਿ ਇਸ ਨਾਲ ਸੰਗਰੂਰ ਸ਼ਹਿਰ ਦਾ ਨਾਂ ਰੌਸ਼ਨ ਹੋਇਆ ਹੈ।
ਅਜੀਤ ਡੈਸਕ
20-09-2026