ਭਾਰਤ ਵਿਕਾਸ ਪ੍ਰੀਸ਼ਦ ਵਲੋਂ ਗੁਰੂ ਬੰਧਨ ਛਾਤਰ ਅਵਿਨੰਦਨ ਪ੍ਰੋਗਰਾਮ ਦਾ ਆਯੋਜਨ
ਸੁਨਾਮ ਊਧਮ ਸਿੰਘ ਵਾਲਾ 9 ਸਤੰਬਰ (ਰੁਪਿੰਦਰ ਸਿੰਘ ਸੱਗੂ) - ਭਾਰਤ ਵਿਕਾਸ ਪਰਿਸ਼ਦ ਸੁਨਾਮ ਵਲੋਂ ਅਧਿਆਪਕ ਦਿਵਸ ਮੌਕੇ ਗੁਰੂ ਗੁਰੂ ਵੰਧਨ ਛਾਤਰ ਅਭਿਨੰਦਨ ਪ੍ਰੋਗਰਾਮ ਅਧੀਨ ਅਧਿਆਪਕਾਂ ਦੀਆਂ ਸੇਵਾਵਾਂ, ਸਮਰਪਣ ਅਤੇ ਸਿੱਖਿਆ ਦੇ ਸਹਿਯੋਗ ਨੂੰ ਸਨਮਾਨਿਤ ਕਰਨ ਲਈ ਅਤੇ ਸਕੂਲੀ ਬੱਚਿਆਂ ਨੂੰ ਸਿੱਖਿਆ ਵਿੱਚ ਉੱਚ ਪ੍ਰਾਪਤੀਆਂ ਕਰਨ ਲਈ ਸ੍ਰੀ ਸੂਰਜਕੁੰਡ ਵਿਦਿਆ ਮੰਦਿਰ ਸੁਨਾਮ ਵਿਖੇ 11 ਸਕੂਲਾਂ ਦੇ 12 ਅਧਿਆਪਕਾਂ ਅਤੇ 22 ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਮੈਡਮ ਰੀਤੂ ਕਪੂਰ ਨਾਇਬ ਤਹਿਸੀਲਦਾਰ ਸੁਨਾਮ , ਰਕੇਸ਼ ਕੁਮਾਰ ਪ੍ਰਧਾਨ ਭਾਰਤ ਵਿਕਾਸ ਪਰਿਸ਼ਦ ਸੁਨਾਮ ਦੀ ਅਗਵਾਈ ਹੇਠ ਪ੍ਰੋਜੈਕਟ ਚੇਅਰਮੈਨ ਯਸ਼ਪਾਲ ਮੰਗਲਾ ਦੀ ਦੇਖ ਰੇਖ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਵਿੱਚ ਮਾਨਯੋਗ ਰੀਤੂ ਕਪੂਰ ਨਾਇਬ ਤਹਿਸੀਲਦਾਰ ਸੁਨਾਮ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸੁਨਾਮ ਊਧਮ ਸਿੰਘ ਵਾਲਾ 9 ਸਤੰਬਰ (ਰੁਪਿੰਦਰ ਸਿੰਘ ਸੱਗੂ) - ਭਾਰਤ ਵਿਕਾਸ ਪਰਿਸ਼ਦ ਸੁਨਾਮ ਵਲੋਂ ਅਧਿਆਪਕ ਦਿਵਸ ਮੌਕੇ ਗੁਰੂ ਗੁਰੂ ਵੰਧਨ ਛਾਤਰ ਅਭਿਨੰਦਨ ਪ੍ਰੋਗਰਾਮ ਅਧੀਨ ਅਧਿਆਪਕਾਂ ਦੀਆਂ ਸੇਵਾਵਾਂ, ਸਮਰਪਣ ਅਤੇ ਸਿੱਖਿਆ ਦੇ ਸਹਿਯੋਗ ਨੂੰ ਸਨਮਾਨਿਤ ਕਰਨ ਲਈ ਅਤੇ ਸਕੂਲੀ ਬੱਚਿਆਂ ਨੂੰ ਸਿੱਖਿਆ ਵਿੱਚ ਉੱਚ ਪ੍ਰਾਪਤੀਆਂ ਕਰਨ ਲਈ ਸ੍ਰੀ ਸੂਰਜਕੁੰਡ ਵਿਦਿਆ ਮੰਦਿਰ ਸੁਨਾਮ ਵਿਖੇ 11 ਸਕੂਲਾਂ ਦੇ 12 ਅਧਿਆਪਕਾਂ ਅਤੇ 22 ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਮੈਡਮ ਰੀਤੂ ਕਪੂਰ ਨਾਇਬ ਤਹਿਸੀਲਦਾਰ ਸੁਨਾਮ , ਰਕੇਸ਼ ਕੁਮਾਰ ਪ੍ਰਧਾਨ ਭਾਰਤ ਵਿਕਾਸ ਪਰਿਸ਼ਦ ਸੁਨਾਮ ਦੀ ਅਗਵਾਈ ਹੇਠ ਪ੍ਰੋਜੈਕਟ ਚੇਅਰਮੈਨ ਯਸ਼ਪਾਲ ਮੰਗਲਾ ਦੀ ਦੇਖ ਰੇਖ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਵਿੱਚ ਮਾਨਯੋਗ ਰੀਤੂ ਕਪੂਰ ਨਾਇਬ ਤਹਿਸੀਲਦਾਰ ਸੁਨਾਮ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਵੱਖ ਵੱਖ ਸੰਸਥਾਵਾਂ ਨਾਲ ਸੰਬੰਧਿਤ ਅਧਿਆਪਕ ਵੀ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਸ਼ਾਮਿਲ ਹੋਏ। ਸਮਾਗਮ ਦੌਰਾਨ ਸਕੂਲ ਪ੍ਰਿੰਸੀਪਲ ਸ੍ਰੀ ਅਮਿਤ ਡੋਗਰਾ ਵੱਲੋਂ ਪਹੁੰਚੇ ਸਮੂਹ ਮਹਿਮਾਨ ਅਧਿਆਪਕਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਰਵ ਹਿਤਕਾਰੀ ਵਿਦਿਆ ਮੰਦਰ ਦੇ ਬੱਚਿਆਂ ਵੱਲੋਂ ਸ਼ਬਦ ਕਾਇਣ ਕਵਿਤਾ ਅਤੇ ਸਮੂਹ ਗਾਣ ਸੱਭਿਆਚਾਰਕ ਆਈਟਮਾਂ ਪੇਸ਼ ਕੀਤੀਆਂ ਗਈਆਂ। ਰਾਕੇਸ਼ ਕੁਮਾਰ ਪ੍ਰਧਾਨ ਭਾਰਤ ਵਿਕਾਸ ਪਰਿਸ਼ਦ ਸੁਨਾਮ ਵੱਲੋਂ ਵਧਾਈ ਦਿੰਦੇ ਹੋਏ ਕਿਹਾ ਕਿ ਅਧਿਆਪਕ ਸਮਾਜ ਦੀ ਨਵੀਂ ਪੀੜੀ ਨੂੰ ਸਹੀ ਦਿਸ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਵਿਦਿਆਰਥੀ ਦੇ ਜੀਵਨ ਨੂੰ ਸਿੱਖਿਆ ਸੰਸਕਾਰਾਂ ਅਤੇ ਚੰਗੀਆਂ ਕਦਰਾਂ ਕੀਮਤਾਂ ਨਾਲ ਸੰਵਾਰਨ ਵਿੱਚ ਅਧਿਆਪਕਾਂ ਦਾ ਯੋਗਦਾਨ ਥਹੁਤ ਮਹੱਤਵਪੂਰਨ ਹੈ। ਪ੍ਰੋਜੈਕਟ ਚੇਅਰਮੈਨ ਸ਼੍ਰੀ ਯਸਪਾਲ ਮੰਗਲਾ ਵੱਲੋਂ ਸਕੂਲਾਂ ਵਿੱਚ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਸ੍ਰੀ ਮਤੀ ਰੀਤੂ ਕਪੂਰ ਨਾਇਬ ਤਹਿਸੀਲਦਾਰ ਵੱਲੋਂ ਅਧਿਆਪਕਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ, ਇਮਾਨਦਾਰੀ ਅਤੇ ਮਿਹਨਤ ਨਾਲ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ 11 ਸਕੂਲਾਂ ਦੇ 12 ਅਧਿਆਪਕ ਅਤੇ 22 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸ੍ਰੀ ਗੋਪਾਲ ਸ਼ਰਮਾ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਮੰਚ ਸੰਚਾਲਨ ਯਸ਼ਪਾਲ ਮੰਗਲਾ ਨੇ ਕੀਤਾ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਦੇ ਮੈਂਬਰ ਸ਼੍ਰੀ ਹਰੀਸ਼ ਸ਼ਰਮਾ, ਵੇਦ ਕਪੂਰ, ਕੇਵਲ ਕ੍ਰਿਸ਼ਨ ਗੋਇਲ, ਪ੍ਰਿੰਸੀਪਲ ਰਜਿੰਦਰ ਗੋਇਲ, ਅਸ਼ੋਕ ਵਰਮਾ, ਰਾਜ ਕੁਮਾਰ ਬਾਂਸਲ, ਨਵਦੀਪ ਬਾਂਸਲ, ਵਿਕਰਮ ਸ਼ਰਮਾ, ਹਰੀਸ਼ ਗਖੜ, ਸੁਰੇਸ਼ ਗਰਗ, ਸੀਮਾ ਰਾਣੀ, ਸ਼ਸ਼ੀ ਬਾਲਾ, ਸੰਜੀਵ ਜਿੰਦਲ, ਅਨਿਲ ਜੈਨ ਪ੍ਰਿੰਸੀਪਲ, ਬਲਵਿੰਦਰ ਭਾਰਦਵਾਜ, ਅਵਿਨਾਸ਼ ਰਾਣਾ, ਰਾਜਨ ਸਿੰਗਲਾ, ਸੁਭਾਸ਼ ਗੋਇਲ, ਗੋਪਾਲ ਸ਼ਰਮਾ, ਪ੍ਰਭਾਤ ਜਿੰਦਲ, ਵਿਕਰਮ ਗਰਗ, ਰਾਜੇਸ਼ ਗਰਗ, ਰਾਕੇਸ਼ ਜਿੰਦਲ, ਅਨੀਰੁਧ ਵਸ਼ਿਸ਼ਟ, ਭੂਸ਼ਨ ਕਾਂਸਲ, ਮੁਕੇਸ਼ ਐਲਆਈਸੀ, ਗਿਆਨ ਚੰਦ ਆਦਿ ਸ਼ਾਮਿਲ ਹੋਏ।