10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ

ਦਿੜ੍ਹਬਾ ਮੰਡੀ, 9 ਸਤੰਬਰ (ਹਰਬੰਸ ਸਿੰਘ ਛਾਜਲੀ, ਜਸਵੀਰ ਸਿੰਘ ਔਜਲਾ)- ਪਿੰਡ ਤੂਰ ਬਨਜਾਰਾ ਦੇ ਵਿਵਾਦਿਤ ਖੁਦਕੁਸ਼ੀ ਦੇ ਮ੍ਰਿਤਕ ਗੁਲਜ਼ਾਰ ਸਿੰਘ ਦੇ ਸੰਸਕਾਰ ਤੋਂ ਅਗਲੇ ਦਿਨ ਉਸ ਦੇ ਘਰ ਪਿੰਡ ਵਾਸੀ ਅਫ਼ਸੋਸ ਪ੍ਰਗਟ ਲਈ ਪੁੱਜੇ । ਮ੍ਰਿਤਕ ਦੇ ਪਰਿਵਾਰ ਵਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਕੀਤੀ ਕਾਰਵਾਈ ’ਤੇ ਪੂਰੀ ਤਸੱਲੀ ਹੈ।

ਅਜੀਤ ਡੈਸਕ 10-09-2026
ਦਿੜ੍ਹਬਾ ਮੰਡੀ, 9 ਸਤੰਬਰ (ਹਰਬੰਸ ਸਿੰਘ ਛਾਜਲੀ, ਜਸਵੀਰ ਸਿੰਘ ਔਜਲਾ)- ਪਿੰਡ ਤੂਰ ਬਨਜਾਰਾ ਦੇ ਵਿਵਾਦਿਤ ਖੁਦਕੁਸ਼ੀ ਦੇ ਮ੍ਰਿਤਕ ਗੁਲਜ਼ਾਰ ਸਿੰਘ ਦੇ ਸੰਸਕਾਰ ਤੋਂ ਅਗਲੇ ਦਿਨ ਉਸ ਦੇ ਘਰ ਪਿੰਡ ਵਾਸੀ ਅਫ਼ਸੋਸ ਪ੍ਰਗਟ ਲਈ ਪੁੱਜੇ । ਮ੍ਰਿਤਕ ਦੇ ਪਰਿਵਾਰ ਵਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਕੀਤੀ ਕਾਰਵਾਈ ’ਤੇ ਪੂਰੀ ਤਸੱਲੀ ਹੈ। ਗੁਲਜਾਰ ਸਿੰਘ ਦੇ ਪੁੱਤਰਾਂ ਵਲੋਂ ਵੀ ਸਪੱਸ਼ਟੀਕਰਨ ਦਿੱਤਾ ਗਿਆ ਹੈ ਕਿ ਇਸ ਕੇਸ ’ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕੋਈ ਦੋਸ਼ ਨਹੀਂ, ਸਗੋਂ ਜਿਨ੍ਹਾਂ ਦੇ ਨਾਮ ਦੱਸੇ ਗਏ ਸਨ, ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਬੁੱਧਵਾਰ ਸਵੇਰੇ ਮ੍ਰਿਤਕ ਗੁਲਜ਼ਾਰ ਸਿੰਘ ਦੇ ਘਰ ਪਟਵਾਰੀ ਪੁੱਜਿਆ। ਜਿਸ ਤੋਂ ਬਾਅਦ ਪਰਿਵਾਰ ਨੌਕਰੀ ਸਬੰਧੀ ਦਸਤਾਵੇਜ਼ ਤਿਆਰ ਕਰਨ ਲੱਗ ਗਿਆ । ਪੁਲਿਸ ਥਾਣਾ ਦਿੜ੍ਹਬਾ ਵਿਖੇ ਖੁਦਕੁਸ਼ੀ ਮਾਮਲੇ ’ਚ ਸਰਪੰਚ ਸਮੇਤ ਪੰਜ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਸਰਪੰਚ ਬਲਵਿੰਦਰ ਕੌਰ, ਬਲਜੀਤ ਸਿੰਘ ਰਾਜ, ਵਿੱਕੀ ਸਿੰਘ ਅਤੇ ਗੋਨਾ ਸਿੰਘ ਨੂੰ ਪੁਲਿਸ ਨੇ ਅਦਾਲਤ ’ਚ ਪੇਸ਼ ਕੀਤਾ।
ਪਿਛਲੀ ਖ਼ਬਰ ‘ ਆਪ’ ਸਰਕਾਰ ’ਚ ਸਵਾਲ ਪੁੱਛਣ ਵਾਲਿਆਂ ਨੂੰ ਕੀਤਾ ਜਾ ਰਿਹਾ ਪ੍ਰੇਸ਼ਾਨ- ਡਾ. ਅਮਰ ਸਿੰਘ ਅਗਲੀ ਖ਼ਬਰ 12700 ਕੱਚੇ ਅਧਿਆਪਕ 12 ਨੂੰ ਕਰਨਗੇ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਅਧਿਆਪਕਾਂ ਨੂੰ ਪੱਕੇ ਕਰਨ ਦੇ ਸਰਕਾਰੀ ਦਾਅਵੇ ਝੂਠੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।