07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਨੰਬਰਦਾਰਾਂ ਨੇ 5 ਅਕਤੂਬਰ ਦੀ ਰੈਲੀ ਨੂੰ ਲੈ ਕੇ ਕੀਤਾ ਵਿਚਾਰ- ਵਟਾਂਦਰਾ

ਸੰਗਰੂਰ, 6 ਸਤੰਬਰ (ਅਮਨਦੀਪ ਸਿੰਘ ਬਿੱਟਾ) ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਸੰਗਰੂਰ ਦੀ ਜ਼ਿਲ੍ਹਾ ਮੀਟਿੰਗ ਅੱਜ ਗੁਰਦੁਆਰਾ ਅਕਾਲਗੜ੍ਹ ਸਾਹਿਬ ਸੰਗਰੂਰ ਵਿਖੇ ਸ. ਕਰਮਜੀਤ ਸਿੰਘ ਨਮੋਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।

ਅਜੀਤ ਡੈਸਕ 07-09-2026
ਸੰਗਰੂਰ, 6 ਸਤੰਬਰ (ਅਮਨਦੀਪ ਸਿੰਘ ਬਿੱਟਾ) ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਸੰਗਰੂਰ ਦੀ ਜ਼ਿਲ੍ਹਾ ਮੀਟਿੰਗ ਅੱਜ ਗੁਰਦੁਆਰਾ ਅਕਾਲਗੜ੍ਹ ਸਾਹਿਬ ਸੰਗਰੂਰ ਵਿਖੇ ਸ. ਕਰਮਜੀਤ ਸਿੰਘ ਨਮੋਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਅੱਜ ਦੀ ਮੀਟਿੰਗ ਵਿਚ ਪੰਜਾਬ ਨੰਬਰਦਾਰ ਯੂਨੀਅਨ ਦੀ ਸਟੇਟ ਕਮੇਟੀ ਵਲੋਂ ਰੱਖੀ ਰੈਲੀ ਅਤੇ ਮੁੱਖ ਮੰਤਰੀ ਦਾ ਘਰ ਦਾ ਘਿਰਾਓ ਕਰਨ ਸਬੰਧੀ ਜੋ ਮਿਤੀ 5 ਅਕਤੂਬਰ ਨੂੰ ਰੱਖੀ ਗਈ ਹੈ ਉਸ ਸਬੰਧੀ ਵਿਚਾਰ- ਵਟਾਂਦਰਾ ਕੀਤਾ ਗਿਆ ਹੈ। ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਦੀਆਂ ਚੂਲਾਂ ਹਲਾ ਦੇਵਾਂਗੇ। ਕਿਉਂਕਿ ਇਨ੍ਹਾਂ ਨੇ ਸਾਢੇ ਚਾਰ ਸਾਲ ਹੋਣ ਦੇ ਬਾਵਜੂਦ ਵੀ ਕੋਈ ਮੰਗ ਨਹੀਂ ਮੰਨੀ। ਇਸ ਲਈ ਨੰਬਰਦਾਰਾਂ ਵਿੱਚ ਬਹੁਤ ਗੁੱਸਾ ਪਾਇਆ ਜਾ ਰਿਹਾ ਹੈ। ਇਸ ਰੈਲੀ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਇੱਕ ਸਬ ਕਮੇਟੀ ਬਣਾਈ ਗਈ ਜਿਸ ਵਿਚ ਸਾਰੀਆਂ ਤਹਿਸੀਲਾਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਅਤੇ ਜ਼ਿਲ੍ਹਾ ਬਾਡੀ ਦੇ ਸਾਰੇ ਅਹੁਦੇਦਾਰ ਇਸ ਸਬ ਕਮੇਟੀ ਵਿਚ ਸ਼ਾਮਲ ਕੀਤੇ ਗਏ ਹਨ। ਇਹ ਕਮੇਟੀ 11 ਸਤੰਬਰ ਨੂੰ ਪੰਜਾਬ ਬਾਡੀ ਨਾਲ ਮੀਟਿੰਗ ਕਰੇਗੀ ਤਾਂ ਕਿ ਰੈਲੀ ਚੰਗੇ ਮਾਹੌਲ ਵਿਚ ਕੀਤੀ ਜਾ ਸਕੇ। ਮੀਟਿੰਗ ਵਿਚ ਪਰਮਜੀਤ ਸੰਘ ਤਹਿਸੀਲ ਪ੍ਰਧਾਨ ਲੌਂਗੋਵਾਲ, ਅਮਨਦੀਪ ਸਿੰਘ ਝਾੜੋਂ ਤਹਿਸੀਲ ਪ੍ਰਧਾਨ ਚੀਮਾ, ਕੇਸਰ ਸਿੰਘ ਜੱਖਲ਼ਾਂ ਤਹਿਸੀਲ ਪ੍ਰਧਾਨ ਧੂਰੀ , ਮਨਜੀਤ ਸਿੰਘ ਨੰਗਲਾ ਤਹਿਸੀਲ ਪ੍ਰਧਾਨ ਲਹਿਰਾਗਾਗਾ, ਰਜਿੰਦਰ ਸਿੰਘ ਈਨਾਬਾਜਵਾ ਤਹਿਸੀਲ ਪ੍ਰਧਾਨ ਸ਼ੇਰਪੂਰ, ਭਰਪੂਰ ਸਿੰਘ ਗਹਿਲਾਂ ਤਹਿਸੀਲ ਪ੍ਰਧਾਨ ਭਵਾਨੀਗੜ੍ਹ, ਜਾਗਰ ਸਿੰਘ ਬੰਗਾਵਾਲੀ ਤਹਿਸੀਲ ਪ੍ਰਧਾਨ ਸੰਗਰੂਰ ਅਤੇ ਸੁਖਵਿੰਦਰ ਸਿੰਘ ਖੇੜੀ, ਬਲਜੀਤ ਸਿੰਘ ਫਰਵਾਹੀ, ਜਸਵਿੰਦਰ ਸਿੰਘ ਸੰਗਤੀਵਾਲਾ, ਸਿਕੰਦਰ ਸਿੰਘ, ਸੁਖਪਾਲ ਸਿੰਘ, ਮੰਗਵਾਲ, ਨਛੱਤਰ ਸਿੰਘ ਬੜੀ, ਜਰਨੈਲ ਸਿੰਘ, ਹਰਮਿਲਾਪ ਸਿੰਘ ਕਿਲਾ ਭਰੀਆਂ, ਰਜਿੰਦਰ ਸਿੰਘ ਮੂਲੋਵਾਲ, ਦਲਵਿੰਦਰ ਸਿੰਘ, ਸੁਖਦੇਵ ਸਿੰਘ ਲਿੱਦੜਾਂ, ਰਘਵੀਰ ਸਿੰਘ ਰੂਪਾਹੇੜੀ, ਪਿਆਰਾ ਸਿੰਘ ਬਖਸ਼ੀਵਾਲਾ, ਦਲਬਾਰਾ ਸਿੰਘ ਕਾਂਝਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਸੰਗਰੂਰ, ਹਰਵਿੰਦਰ ਸਿੰਘ ਕਾਂਝਲਾ, ਜਸਪਾਲ ਸਿੰਘ ਕਾਂਝਲਾ, ਧੀਰਜ ਸਿੰਘ ਖਿਲਰੀਆਂ, ਹਰਵਿੰਦਰ ਸਿੰਘ ਲਿੱਦੜਾਂ, ਨਛੱਤਰ ਸਿੰਘ, ਦਿੱਤਪੂਰ, ਦਰਸ਼ਨ ਸਿੰਘ ਭਿੰਡਰਾਂ, ਮਿੱਤ ਸਿੰਘ ਭੰਮਾਬੱਦੀ, ਸੁਖਮਹਿੰਦਰ ਸਿੰਘ ਮੌੜਾਂ, ਭੁਪਿੰਦਰ ਸਿੰਘ ਖਿਲਰੀਆਂ, ਕਰਨੈਲ ਸਿੰਘ ਗੱਗੜਪੁਰ, ਹਰਵਿੰਦਰ ਸਿੰਘ ਗੱਗੜਪੁਰ, ਬਲਵੀਰ ਸਿੰਘ ਈਲਵਾਲ, ਬਲਜਿੰਦਰ ਸਿੰਘ ਕਾਂਝਲਾ, ਜਗਤਾਰ ਸਿੰਘ, ਹਰੀ ਸਿੰਘ, ਹਰਜੀਤ ਸਿੰਘ, ਬਲਜਿੰਦਰ ਸਿੰਘ, ਬਲਵੀਰ ਸਿੰਘ ਸਾਰੇ ਈਲਵਾਲ। ਸੁਖਜਿੰਦਰ ਸਿੰਘ ਤੇ ਕੁਲਜੀਤ ਸਿੰਘ ਦੋਵੇਂ ਬਾਲੀਆਂ, ਬਲਵਿੰਦਰ ਸਿੰਘ ਲੱਡੀ ਸੁਖਵਿੰਦਰ ਸਿੰਘ ਲੌਂਗੋਵਾਲ ਅਤੇ ਸੁਖਵਿੰਦਰ ਸਿੰਘ ਸੰਗਰੂਰ, ਪ੍ਰੀਤਮ ਸਿੰਘ ਸੰਗਰੂਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਨੰਬਰਦਾਰਾਂ ਨੇ 5 ਅਕਤੂਬਰ ਦੀ ਰੈਲੀ ਨੂੰ ਲੈ ਕੇ ਕੀਤਾ ਵਿਚਾਰ- ਵਟਾਂਦਰਾ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਅਕਾਲ ਕੌਂਸਲ ਵਲੋਂ 350 ਦੇ ਕਰੀਬ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਦਾ ‘ਸੰਤ ਅਤਰ ਸਿੰਘ ਐਵਾਰਡ’ ਨਾਲ ਸਨਮਾਨ ਅਧਿਆਪਕ ਵਿਦਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।