20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਬਾਲ ਕ੍ਰਿਸ਼ਨ ਬਾਲੀ ਦੀ ਚੋਣ ਮੁਹਿੰਮ ’ਚ ਇੰਟਰੀ ਨਾਲ ਵਾਰਡ ਨੰਬਰ 6 ਦੇ ਬਦਲੇ ਸਮੀਕਰਨ

ਬਾਘਾ ਪੁਰਾਣਾ, 19 ਨਵੰਬਰ (ਟਿੰਕੂ ਕਾਠਪਾਲ)-ਨਗਰ ਕੌਂਸਲ ਬਾਘਾ ਪੁਰਾਣਾ ਦੇ ਵਾਰਡ ਨੰਬਰ 6 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਵਨ ਗੋਇਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਨਗਰ ਕੌਂਸਲ ਬਾਘਾ ਪੁਰਾਣਾ ਦੇ ਸਾਬਕਾ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਨੇ ਸਨੀ ਬਰਾੜ ਦੇ ਗ੍ਰਹਿ ਵਿਖੇ ਅਮਰਜੀਤ ਸਿੰਘ ਚੇਅਰਮੈਨ ਮਾਣੂੰਕੇ, ਤੀਰਥ ਰਾਮ ਬਾਂਸਲ, ਰਕੇਸ਼ ਜਿੰਦਲ ਤੋਤਾ, ਰੌਸ਼ਨ ਲਾਲ ਰੋਸ਼ੀ, ਭੂਸ਼ਨ ਗੋਇਲ, ਦਵਿੰਦਰ ਚੀਕਾ ਦੀ ਅਗਵਾਈ ਵਿਚ ਸਨੀ ਬਰਾੜ ਦੇ ਗ੍ਰਹਿ ਵਿਖੇ ਪਵਨ ਗੋਇਲ ਦੇ ਹੱਕ ਵਿਚ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਲਈ। ਬਾਲੀ ਦੀ ਵਾਰਡ ਵਿਚ ਸਰਗਰਮ ਐਂਟਰੀ ਨਾਲ ਚੋਣ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਅਤੇ ਅਕਾਲੀ ਦਲ ਦੇ ਹੱਕ ਵਿਚ ਨਾਅਰੇਬਾਜ਼ੀ ਨਾਲ ਇਲਾਕਾ ਗੂੰਜ ਉੱਠਿਆ।

ਚੋਣ ਮੁਹਿੰਮ ਦੌਰਾਨ ਪ੍ਰਧਾਨ ਬਾਲਕ ਸਿੰਘ ਗਰਗ ਬਾਲੀ ਵਾਰਡ ਨੰਬਰ ਛੇ ਤੋਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਪਵਨ ਗੋਇਲ ਅਤੇ ਹੋਰ। ਤਸਵੀਰ : ਕਾਠਪਾਲ 20-11-2026
ਬਾਘਾ ਪੁਰਾਣਾ, 19 ਨਵੰਬਰ (ਟਿੰਕੂ ਕਾਠਪਾਲ)-ਨਗਰ ਕੌਂਸਲ ਬਾਘਾ ਪੁਰਾਣਾ ਦੇ ਵਾਰਡ ਨੰਬਰ 6 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਵਨ ਗੋਇਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਨਗਰ ਕੌਂਸਲ ਬਾਘਾ ਪੁਰਾਣਾ ਦੇ ਸਾਬਕਾ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਨੇ ਸਨੀ ਬਰਾੜ ਦੇ ਗ੍ਰਹਿ ਵਿਖੇ ਅਮਰਜੀਤ ਸਿੰਘ ਚੇਅਰਮੈਨ ਮਾਣੂੰਕੇ, ਤੀਰਥ ਰਾਮ ਬਾਂਸਲ, ਰਕੇਸ਼ ਜਿੰਦਲ ਤੋਤਾ, ਰੌਸ਼ਨ ਲਾਲ ਰੋਸ਼ੀ, ਭੂਸ਼ਨ ਗੋਇਲ, ਦਵਿੰਦਰ ਚੀਕਾ ਦੀ ਅਗਵਾਈ ਵਿਚ ਸਨੀ ਬਰਾੜ ਦੇ ਗ੍ਰਹਿ ਵਿਖੇ ਪਵਨ ਗੋਇਲ ਦੇ ਹੱਕ ਵਿਚ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਲਈ। ਬਾਲੀ ਦੀ ਵਾਰਡ ਵਿਚ ਸਰਗਰਮ ਐਂਟਰੀ ਨਾਲ ਚੋਣ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਅਤੇ ਅਕਾਲੀ ਦਲ ਦੇ ਹੱਕ ਵਿਚ ਨਾਅਰੇਬਾਜ਼ੀ ਨਾਲ ਇਲਾਕਾ ਗੂੰਜ ਉੱਠਿਆ। ਇਸ ਮੌਕੇ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਬਾਲ ਕ੍ਰਿਸ਼ਨ ਬਾਲੀ ਨੇ ਕਿਹਾ ਕਿ ਸ਼ਹਿਰ ਬਾਘਾ ਪੁਰਾਣਾ ਦੇ ਵਿਕਾਸ ਲਈ ਉਨ੍ਹਾਂ ਨੇ ਆਪਣੇ ਪ੍ਰਧਾਨਗੀ ਕਾਰਜਕਾਲ ਦੌਰਾਨ ਹਮੇਸ਼ਾ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕੀਤਾ। ਉਨ੍ਹਾਂ ਦੱਸਿਆ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਸਰਕਾਰ ਤੋਂ ਇਕ ਰੁਪਿਆ ਵੀ ਤਨਖ਼ਾਹ ਵਜੋਂ ਨਹੀਂ ਲਿਆ ਅਤੇ ਸ਼ਹਿਰ ਦੇ ਸਰਬਪੱਖੀ ਵਿਕਾਸ ਨੂੰ ਹੀ ਆਪਣਾ ਮੁੱਖ ਉਦੇਸ਼ ਬਣਾਇਆ। ਉਨ੍ਹਾਂ ਦੇ ਕਾਰਜਕਾਲ ਦੌਰਾਨ ਸ਼ਹਿਰ ਵਿਚ ਬੱਸ ਸਟੈਂਡ ਦੀ ਉਸਾਰੀ, ਸੀਵਰੇਜ ਪ੍ਰਣਾਲੀ ਸਮੇਤ ਕਈ ਅਹਿਮ ਵਿਕਾਸ ਪ੍ਰਾਜੈਕਟ ਮੁਕੰਮਲ ਕਰਵਾਏ ਗਏ। ਬਾਲੀ ਨੇ ਕਿਹਾ ਕਿ ਪਵਨ ਗੋਇਲ ਇਕ ਯੋਗ ਅਤੇ ਸਮਰਪਿਤ ਉਮੀਦਵਾਰ ਹਨ, ਜੋ ਵਾਰਡ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਨ ਅਤੇ ਉਨ੍ਹਾਂ ਦੇ ਹੱਲ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 28 ਨਵੰਬਰ ਨੂੰ ਆਪਣੀ ਇਕ-ਇਕ ਕੀਮਤੀ ਵੋਟ ਪਵਨ ਗੋਇਲ ਦੇ ਹੱਕ ਵਿਚ ਪਾ ਕੇ ਉਨ੍ਹਾਂ ਨੂੰ ਕਾਮਯਾਬ ਬਣਾਇਆ ਜਾਵੇ। ਉਨ੍ਹਾਂ ਭਾਵੁਕ ਅੰਦਾਜ਼ ਵਿਚ ਆਖਿਆ ਕਿ ਪਵਨ ਗੋਇਲ ਦੀ ਜਿੱਤ ਮੇਰੀ ਨਿੱਜੀ ਜਿੱਤ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੀ ਵੀ ਜਿੱਤ ਹੋਵੇਗੀ। ਇਸ ਮੌਕੇ ਵਾਰਡ ਵਾਸੀਆਂ ਨੇ ਹੱਥ ਖੜ੍ਹੇ ਕਰਕੇ ਬਾਲੀ ਨੂੰ ਭਰੋਸਾ ਦਿਵਾਇਆ ਕਿ ਉਹ ਪਵਨ ਗੋਇਲ ਦਾ ਡਟ ਕੇ ਸਾਥ ਦੇਣਗੇ ਅਤੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਵੱਡੀ ਗਿਣਤੀ ਵਿਚ ਮੌਜੂਦਗੀ ਨੇ ਪਾਰਟੀ ਦੀ ਚੋਣ ਮੁਹਿੰਮ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ। ਇਸ ਮੌਕੇ ਜਨਕ ਰਾਜ ਅਰੋੜਾ, ਟੀਟੀ ਸਿੰਗਲਾ, ਗੋਗੀ ਅਰੋੜਾ, ਚੀਨੂ ਪੰਜਾਬ ਕਰਿਆਨਾ ਵਾਲੇ, ਟੋਨੀ ਬਾਂਸਲ, ਅਮਿਤ ਜਿੰਦਲ ਲਲੀਤ ਗਰਗ, ਜੀਤ ਸਿੰਘ, ਪ੍ਰੇਮ ਗਰਗ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਬਾਪੂ ਨਿਰਭੈ ਸਿੰਘ ਬਰਾੜ ਕੋਟਲਾ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਭਾਈ ਘਨੱਈਆ ਏਕਤਾ ਕਾਲਜ ਆਫ਼ ਨਰਸਿੰਗ ਵਲੋਂ ਕੈਂਪਸ ਪਲੇਸਮੈਂਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।