30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕਾਲਜ ਪਹੁੰਚਣ ’ਤੇ ਵਿਦਿਆਰਥਣਾਂ ਦਾ ਸਨਮਾਨ

ਸਮਾਲਸਰ, 29 ਅਕਤੂਬਰ (ਗੁਰਜੰਟ ਕਲਸੀ ਲੰਡੇ)-ਖੇਡਾਂ ਵਤਨ ਪੰਜਾਬ ਦੀਆਂ ਵਿਚ ਮੋਗਾ ਦੀ ਲੜਕੀਆਂ ਦੀ ਕ੍ਰਿਕਟ ਟੀਮ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੋਡੇ ਅਤੇ ਅਲਪਾਈਨ ਕਾਲਜ ਜੀ. ਟੀ.

ਅਜੀਤ ਡੈਸਕ 30-10-2026
ਸਮਾਲਸਰ, 29 ਅਕਤੂਬਰ (ਗੁਰਜੰਟ ਕਲਸੀ ਲੰਡੇ)-ਖੇਡਾਂ ਵਤਨ ਪੰਜਾਬ ਦੀਆਂ ਵਿਚ ਮੋਗਾ ਦੀ ਲੜਕੀਆਂ ਦੀ ਕ੍ਰਿਕਟ ਟੀਮ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੋਡੇ ਅਤੇ ਅਲਪਾਈਨ ਕਾਲਜ ਜੀ. ਟੀ. ਬੀ. ਗੜ੍ਹ ਦੀਆਂ ਲੜਕੀਆਂ ਨੇ ਆਪਣੀ ਧਾਕ ਜਮਾਈ ਹੈ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਪ੍ਰਭਦੀਪ ਸਿੰਘ ਅਤੇ ਮੈਡਮ ਕੁਲਜਿੰਦਰ ਕੌਰ ਨੇ ਦੱਸਿਆ ਕਿ ਵੀਰਪਾਲ ਕੌਰ, ਖੁਸ਼ਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋਡੇ ਦੀਆਂ ਅਤੇ ਰਮਨਦੀਪ ਕੌਰ ਅਤੇ ਜੈਸਮੀਨ ਕੌਰ ਕਲਪਾਈਨ ਕਾਲਜ ਜੀ. ਟੀ. ਬੀ. ਗੜ੍ਹ ਦੀਆਂ ਵਿਦਿਆਰਥਣਾਂ ਹਨ। ਕਾਲਜ ਪਹੁੰਚਣ ’ਤੇ ਪ੍ਰਬੰਧਕ ਮੈਡਮ ਕੁਲਜਿੰਦਰ ਕੌਰ ਅਤੇ ਸਮੂਹ ਸਟਾਫ ਨੇ ਵਿਦਿਆਰਥਣਾਂ ਨੂੰ ਸਿਲਵਰ ਮੈਡਲ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਮਾਈ ਭਾਰਤ ਮੋਗਾ ਵਲੋਂ 6 ਨਵੰਬਰ ਨੂੰ ਵਿਕਸਿਤ ਭਾਰਤ ਯੁਵਾ ਸੰਸਦ 2026-27 ਕਰਵਾਇਆ ਜਾਵੇਗਾ ਅਗਲੀ ਖ਼ਬਰ ਸਾਬਕਾ ਸਪੈਸ਼ਲ ਸੁਪਰਡੈਂਟ ਬਲਦੇਵ ਸਿੰਘ ਵਿਰਦੀ ਨਮਿਤ ਸ਼ਰਧਾਂਜਲੀ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।