ਪੰਜਾਬ ’ਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਖਿਡਾਰੀ ਦਾ ਪੰਚਾਇਤ ਵਲੋਂ ਸਨਮਾਨ
ਸਮਾਧ ਭਾਈ, 21 ਨਵੰਬਰ (ਜਗਰੂਪ ਸਿੰਘ ਸਰੋਆ)- ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਦੀਆਂ ਹੁਸ਼ਿਆਰਪੁਰ ਵਿਖੇ ਹੋਈਆਂ ਖੇਡਾਂ ਦੌਰਾਨ ਪਿੰਡ ਸਮਾਧ ਭਾਈ ਦੇ ਬਾਰਵੀਂ ਜਮਾਤ ਵਿਚ ਪੜ੍ਹਦੇ ਵਿਸ਼ੇਸ਼ ਲੋੜ ਵਾਲੇ ਖਿਡਾਰੀ ਸੁਖਮੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਮਾਨ ਨੇ ਬੈਡਮਿੰਟਨ ਅਤੇ ਲੰਬੀ ਛਾਲ ਵਿਚ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਕੋਚ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਸੋਰਸ ਰੂਮ ਵਿਚ ਪੜ੍ਹਦੇ ਇਸ ਖਿਡਾਰੀ ਸੁਖਮੰਦਰ ਸਿੰਘ ਨੇ 2023 ਅਤੇ 2024 ਵਿਚ ਵੀ ਪਹਿਲੇ ਸਥਾਨ ਹਾਸਿਲ ਕੀਤੇ ਸਨ।
ਅਜੀਤ ਡੈਸਕ
22-11-2026