29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਅਜੀਤਵਾਲ ਕਾਲਜ ਦੇ ਬੀ.ਐਸ.ਸੀ. ਮੈਡੀਕਲ ਲੈਬ ਸਾਇੰਸ ਨਤੀਜੇ ਸ਼ਾਨਦਾਰ

ਅਜੀਤਵਾਲ, 28 ਅਕਤੂਬਰ (ਹਰਦੇਵ ਸਿੰਘ ਮਾਨ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਲੋਂ ਲਈਆਂ ਗਈਆਂ ਮਈ 2026 ਦੀਆਂ ਪ੍ਰੀਖਿਆਵਾਂ ਦੇ ਦੂਜੇ ਸਮੈਸਟਰ ਐਲਾਨੇ ਨਤੀਜਿਆਂ ਵਿਚੋਂ ਲਾਲਾ ਲਾਜਪਤ ਰਾਏ ਮੈਮੋਰੀਅਲ ਇੰਸਟੀਚਿਊਟ ਆਫ ਮੈਨੇਜ਼ਮੈਂਟ ਐਂਡ ਕੰਪਿਊਟਰ ਸਾਇੰਸ ਅਜੀਤਵਾਲ ਦੇ ਵਿਦਿਆਰਥਣਾਂ ਦੇ ਨਤੀਜੇ ਸ਼ਾਨਦਾਰ ਰਹੇ। ਇਨ੍ਹਾਂ ਵਿਚ ਵਿਦਿਆਰਥਣ ਕਿਰਨਦੀਪ ਕੌਰ ਨੇ ਪਹਿਲਾ, ਸੀਤਲ ਕੌਰ ਨੇ ਦੂਸਰਾ ਅਤੇ ਜੈਸਮੀਨ ਕੌਰ ਗਿੱਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਅਜੀਤ ਡੈਸਕ 29-10-2026
ਅਜੀਤਵਾਲ, 28 ਅਕਤੂਬਰ (ਹਰਦੇਵ ਸਿੰਘ ਮਾਨ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਲੋਂ ਲਈਆਂ ਗਈਆਂ ਮਈ 2026 ਦੀਆਂ ਪ੍ਰੀਖਿਆਵਾਂ ਦੇ ਦੂਜੇ ਸਮੈਸਟਰ ਐਲਾਨੇ ਨਤੀਜਿਆਂ ਵਿਚੋਂ ਲਾਲਾ ਲਾਜਪਤ ਰਾਏ ਮੈਮੋਰੀਅਲ ਇੰਸਟੀਚਿਊਟ ਆਫ ਮੈਨੇਜ਼ਮੈਂਟ ਐਂਡ ਕੰਪਿਊਟਰ ਸਾਇੰਸ ਅਜੀਤਵਾਲ ਦੇ ਵਿਦਿਆਰਥਣਾਂ ਦੇ ਨਤੀਜੇ ਸ਼ਾਨਦਾਰ ਰਹੇ। ਇਨ੍ਹਾਂ ਵਿਚ ਵਿਦਿਆਰਥਣ ਕਿਰਨਦੀਪ ਕੌਰ ਨੇ ਪਹਿਲਾ, ਸੀਤਲ ਕੌਰ ਨੇ ਦੂਸਰਾ ਅਤੇ ਜੈਸਮੀਨ ਕੌਰ ਗਿੱਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ’ਤੇ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਿੱਖਿਆ ਕੋਈ ਵੀ ਹੋਵੇ ਜੇਕਰ ਉਹ ਮਿਹਨਤ ਲਗਨ ਅਤੇ ਇਮਾਨਦਾਰੀ ਨਾਲ ਹਾਸਲ ਕੀਤੀ ਹੋਵੇ ਤਾਂ ਜ਼ਿੰਦਗੀ ਵਿਚ ਕਾਮਯਾਬੀ ਯਕੀਨਨ ਹੈ ਤੇ ਸਾਡਾ ਮਿਥਿਆ ਕਾਮਯਾਬੀ ਦਾ ਟੀਚਾ ਜ਼ਰੂਰ ਪੂਰਾ ਹੁੰਦਾ ਹੈ। ਉਨ੍ਹਾਂ ਕਾਮਯਾਬੀ ਤੋਂ ਪਛੜੇ ਦੂਸਰੇ ਵਿਦਿਆਰਥੀਆਂ ਨੂੰ ਅਜਿਹੀ ਸਫਲਤਾ ਪ੍ਰਾਪਤੀ ਲਈ ਵੀ ਪ੍ਰੇਰਤ ਕੀਤਾ। ਇਸ ਮੌਕੇ ਦਿਲਪ੍ਰੀਤ ਕੌਰ ਨੇ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਦਾ ਫਲ ਉਨ੍ਹਾਂ ਨੂੰ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਅਤੇ ਜ਼ਿੰਦਗੀ ਦੀ ਸਫਲਤਾ ਪ੍ਰਾਪਤੀ ਨਾਲ ਮਿਲਦਾ ਹੈ| ਨਤੀਜਿਆਂ ਵਿਚ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹਿੰਮਤ ਅਤੇ ਭਰੋਸੇ ਨਾਲ ਟੀਚਾ ਪ੍ਰਾਪਤ ਕਰਨ ਬਾਰੇ ਉਤਸ਼ਾਹਿਤ ਕੀਤਾ| ਸਮੂਹ ਅਧਿਆਪਕਾਂ ਅਤੇ ਸਟਾਫ ਨੇ ਵੀ ਵਿਦਿਆਰਥੀਆਂ ਨੂੰ ਵਧੀਆ ਨਤੀਜਿਆਂ ਦੀ ਪ੍ਰਾਪਤੀ ਤੇ ਮੁਬਾਰਕਾਂ ਦਿੰਦਿਆਂ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।
ਪਿਛਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਵਲੋਂ ਚੜਿੱਕ ਥਾਣੇ ਦਾ ਘਿਰਾਓ ਅਗਲੀ ਖ਼ਬਰ ਸੁਪਰੀਮ ਕਾਨਵੈਂਟ ਸਕੂਲ ’ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।