25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸਵ: ਕਰਮਚੰਦ ਬਜਾਜ ਦੀ 41ਵੀਂ ਬਰਸੀ ਉਨ੍ਹਾਂ ਦੇ ਪਰਿਵਾਰ ਵਲੋਂ ਸ਼ਰਧਾ ਨਾਲ ਮਨਾਈ

ਮੋਗਾ, 25 ਨਵੰਬਰ (ਜਸਪਾਲ ਸਿੰਘ ਬੱਬੀ)-ਡਾ. ਦਰਸ਼ਨ ਸਿੰਘ ਸਾਬਕਾ ਬੈਂਕ ਅਫ਼ਸਰ, ਸੁਰਿੰਦਰਪਾਲ ਸਿੰਘ ਜ਼ਿਲ੍ਹਾ ਮੋਗਾ ਇੰਚਾਰਜ ‘ਅਜੀਤ’ ਉਪ ਦਫ਼ਤਰ, ਅਮਨਦੀਪ ਸਿੰਘ ਦੇ ਪੂਜਨੀਕ ਪਿਤਾ ਸਮਾਜ ਸੇਵੀ ਕਰਮ ਚੰਦ ਬਜਾਜ ਜੋ 25 ਨਵੰਬਰ 1985 ਨੂੰ ਭਰ ਜੁਆਨੀ ‘ਚ ਪਰਿਵਾਰ ਨੂੰ ਰੋਂਦੇ ਕੁਰਲਾਉਂਦੇ ਛੱਡ ਗਏ ਸਨ।

ਅਜੀਤ ਡੈਸਕ 26-11-2026
ਮੋਗਾ, 25 ਨਵੰਬਰ (ਜਸਪਾਲ ਸਿੰਘ ਬੱਬੀ)-ਡਾ. ਦਰਸ਼ਨ ਸਿੰਘ ਸਾਬਕਾ ਬੈਂਕ ਅਫ਼ਸਰ, ਸੁਰਿੰਦਰਪਾਲ ਸਿੰਘ ਜ਼ਿਲ੍ਹਾ ਮੋਗਾ ਇੰਚਾਰਜ ‘ਅਜੀਤ’ ਉਪ ਦਫ਼ਤਰ, ਅਮਨਦੀਪ ਸਿੰਘ ਦੇ ਪੂਜਨੀਕ ਪਿਤਾ ਸਮਾਜ ਸੇਵੀ ਕਰਮ ਚੰਦ ਬਜਾਜ ਜੋ 25 ਨਵੰਬਰ 1985 ਨੂੰ ਭਰ ਜੁਆਨੀ ‘ਚ ਪਰਿਵਾਰ ਨੂੰ ਰੋਂਦੇ ਕੁਰਲਾਉਂਦੇ ਛੱਡ ਗਏ ਸਨ। ਉਨ੍ਹਾਂ ਦੀ ਨਿੱਘੀ ਤੇ ਮਿੱਠੀ ਯਾਦ ਵਿਚ ਸਮੁੱਚੇ ਪਰਿਵਾਰ ਵਲੋਂ ਉਨ੍ਹਾਂ 41ਵੀਂ ਬਰਸੀ ਮੌਕੇ ਵਿਦ ਰਿੰਗ ਰੋਜ਼ਿਜ਼ ਮੈਮੋਰੀਅਲ ਚਾਈਲਡ ਕੇਅਰ ਸਕੂਲ ਮੋਗਾ ਦੇ ਸਕੂਲੀ ਵਿਦਿਆਰਥੀਆਂ ਨੂੰ ਤੁਸ਼ਾਰ ਗੋਇਲ ਚੇਅਰਮੈਨ ਤੇ ਉੱਘੇ ਸਮਾਜ ਸੇਵੀ, ਸਕੂਲ ਸਟਾਫ਼ ਵੀਨਾ ਅਰੋੜਾ, ਕਿਰਨ ਪੂਜਾ, ਬਲਵਿੰਦਰ ਕੌਰ ਤੇ ਹਰਜੀਤ ਸਿੰਘ ਪ੍ਰੈੱਸ ਫੋਟੋਗ੍ਰਾਫਰ ਨੇ ਫਰੂਟ, ਬਿਸਕੁਟ ਤੇ ਫਰੂਟੀਆਂ ਵੰਡੀਆਂ। ਇਸ ਮੌਕੇ ਸੁਰਿੰਦਰਪਾਲ ਸਿੰਘ ਇੰਚਾਰਜ ਉਪ ਦਫ਼ਤਰ ਮੋਗਾ ਨੇ ਕਿਹਾ ਕਿ ਉਹ ਪਰਿਵਾਰ ਵਲੋਂ ਅਪਣੇ ਪਿਤਾ ਜੀ ਦੀ ਯਾਦ ਵਿਚ ਹਰ ਸਾਲ ਬੱਚਿਆਂ ਦੀ ਸਹਾਇਤਾ ਕਰਨਗੇ। ਇਸ ਮੌਕੇ ਤੁਸ਼ਾਰ ਗੋਇਲ ਚੇਅਰਮੈਨ ਨੇ ਸੁਰਿੰਦਰਪਾਲ ਸਿੰਘ ਤੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦੇ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ’ ’ਚ ਪ੍ਰੋਫੈਸਰ ਬਲਵਿੰਦਰ ਕੌਰ ਨੇ ਸੋਨੇ ਅਤੇ ਚਾਂਦੀ ਦੇ ਜਿੱਤੇ ਤਗਮੇ ਅਗਲੀ ਖ਼ਬਰ ਅਮਿਤ ਸ਼ਾਹ ਨੇ ਅਕਾਲੀ ਦਲ ਨੂੰ ਵੱਡਾ ਭਰਾ ਅਤੇ ਸੁਖਬੀਰ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ-ਪੱਪੂ ਰਾਮੂੰਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।