13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਨੈਸ਼ਨਲ ਹਾਈਵੇ ਨੂੰ ਜੋੜਦੀ ਲੋਪੋ-ਬੱਧਨੀ ਲਿੰਕ ਰੋਡ ’ਤੇ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੇ ਨੁਮਾਇੰਦਿਆਂ ਦੀ ਇਕੱਤਰਤਾ

ਬੱਧਨੀ ਕਲਾਂ, 13 ਅਕਤੂਬਰ (ਸੰਜੀਵਕੋਛੜ)-ਨੈਸ਼ਨਲ ਹਾਈਵੇ ਨੰਬਰ 703 ਨੂੰ ਜੋੜਦੀ ਲੋਪੋ ਬੱਧਨੀ ਲਿੰਕ ਰੋਡ ‘ਤੇ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਕਸਬਾ ਬੱਧਨੀ ਕਲਾਂ ਦੇ ਗੁਰਦੁਆਰਾ ਸਾਹਿਬ ‘ਚ ਵੱਖ-ਵੱਖ ਪਿੰਡਾਂ ਦੇ ਨੁਮਾਇੰਦਿਆਂ, ਧਾਰਮਿਕ, ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਦਾ ਇਕੱਠ ਹੋਇਆ ਜਿਸ ਵਿਚ ਜਗਜੀਤ ਸਿੰਘ ਦੀਸ਼ਾ ਪ੍ਰਧਾਨ, ਬਲਦੇਵ ਸਿੰਘ ਭੰਗੂ, ਕਰਨੈਲ ਸਿੰਘ ਫ਼ੌਜੀ, ਸੁਖਚੈਨ ਸਿੰਘ ਪ੍ਰਧਾਨ, ਬੰਤ ਸਿੰਘ ਪ੍ਰਧਾਨ, ਨਿਰਮਲ ਸਿੰਘ ਨਿੰਮਾਂ, ਲਾਲ ਸਿੰਘ, ਕੁਲਵੰਤ ਸਿੰਘ, ਬਸੰਤ ਸਿੰਘ ਭੋਲਾ ਆਦਿ ਸਮੇਤ ਹੋਰਨਾਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਬੀਤੇ ਲੰਮੇ ਸਮੇਂ ਤੋਂ ਬੱਧਨੀ ਕਲਾਂ ਤੋਂ ਲੋਪੋ ਵੱਲ ਨੂੰ ਜਾਂਦੀ ਸੜਕ ਜੋ ਕਿ ਆਸ ਪਾਸ ਦੇ ਹੋਰਨਾਂ ਪਿੰਡਾਂ ਨੂੰ ਵੀ ਜੋੜਦੀ ਹੈ, ਨੂੰ ਇਸ ਨਵੇਂ ਬਣੇ ਨੈਸ਼ਨਲ ਹਾਈਵੇ ਨੇ ਦੋ ਹਿੱਸਿਆ ‘ਚ ਵੰਡਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇ ਦੇ ਇਕ ਪਾਸੇ ਬੱਧਨੀ ਕਲਾਂ ਸ਼ਹਿਰ ਅਤੇ ਦੂਸਰੇ ਪਾਸੇ ਬਹੁਤ ਵੱਡੀ ਅਨਾਜ ਮੰਡੀ, ਮਾਰਕੀਟ ਕਮੇਟੀ ਦੇ ਦਫ਼ਤਰ ਤੋਂ ਇਲਾਵਾ ਅਨੇਕਾਂ ਹੀ ਧਾਰਮਿਕ ਅਸਥਾਨਾ ’ਤੇ ਵੀ ਉਸ ਲੋਪੋ ਵਾਲੀ ਸੜਕ ਰਾਹੀਂ ਹੀ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ‘ਚ ਸ਼ਰਧਾਲੂ ਨਤਮਸਤਕ ਹੋਣ ਪਹੁੰਚਦੇ ਹਨ ਅਤੇ ਆਪਣੀ ਫ਼ਸਲ ਵੇਚਣ ਲਈ ਵੀ ਕਿਸਾਨਾਂ ਨੂੰ ਇਸੇ ਸੜਕ ’ਤੇ ਬਣੀ ਨਵੀਂ ਅਨਾਜ ਮੰਡੀ ‘ਚ ਜਾਣਾ ਪੈਂਦਾ ਹੈ ਪਰ ਇਸ ਨੈਸ਼ਨਲ ਹਾਈਵੇ ’ਤੇ ਪੁਲ ਬਣਾਉਣ ਦੀ ਜਗ੍ਹਾ ਇਸ ਤੇ ਕੱਟ ਹੈ ਜੋ ਕਿ ਅਕਸਰ ਹੀ ਹਾਦਸਿਆਂ ਨੂੰ ਅੰਜਾਮ ਦਿੰਦਾ ਹੈ ਤੇ ਅਨੇਕਾਂ ਹੀ ਵਿਅਕਤੀ ਇਸ ਕੱਟ ਤੇ ਆਪਣੀਆਂ ਕੀਮਤੀ ਜਾਨਾਂ ਵੀ ਗੁਆ ਚੁੱਕੇ ਹਨ।

ਨੈਸ਼ਨਲ ਹਾਈਵੇ ਨੂੰ ਜੋੜਦੀ ਲੋਪੋ-ਬੱਧਨੀ ਲਿੰਕ ਰੋਡ ਤੇ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੇ ਨੁਮਾਇੰਦਿਆਂ ਦੀ ਹੋਈ ਇਕੱਤਰਤਾ ਮੌਕੇ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰੇ ਤੇ ਹਾਜ਼ਰ ਇਕੱਠ। ਤਸਵੀਰਾਂ : ਸੰਜੀਵ ਕੋਛੜ 14-10-2026
ਬੱਧਨੀ ਕਲਾਂ, 13 ਅਕਤੂਬਰ (ਸੰਜੀਵਕੋਛੜ)-ਨੈਸ਼ਨਲ ਹਾਈਵੇ ਨੰਬਰ 703 ਨੂੰ ਜੋੜਦੀ ਲੋਪੋ ਬੱਧਨੀ ਲਿੰਕ ਰੋਡ ‘ਤੇ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਕਸਬਾ ਬੱਧਨੀ ਕਲਾਂ ਦੇ ਗੁਰਦੁਆਰਾ ਸਾਹਿਬ ‘ਚ ਵੱਖ-ਵੱਖ ਪਿੰਡਾਂ ਦੇ ਨੁਮਾਇੰਦਿਆਂ, ਧਾਰਮਿਕ, ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਦਾ ਇਕੱਠ ਹੋਇਆ ਜਿਸ ਵਿਚ ਜਗਜੀਤ ਸਿੰਘ ਦੀਸ਼ਾ ਪ੍ਰਧਾਨ, ਬਲਦੇਵ ਸਿੰਘ ਭੰਗੂ, ਕਰਨੈਲ ਸਿੰਘ ਫ਼ੌਜੀ, ਸੁਖਚੈਨ ਸਿੰਘ ਪ੍ਰਧਾਨ, ਬੰਤ ਸਿੰਘ ਪ੍ਰਧਾਨ, ਨਿਰਮਲ ਸਿੰਘ ਨਿੰਮਾਂ, ਲਾਲ ਸਿੰਘ, ਕੁਲਵੰਤ ਸਿੰਘ, ਬਸੰਤ ਸਿੰਘ ਭੋਲਾ ਆਦਿ ਸਮੇਤ ਹੋਰਨਾਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਬੀਤੇ ਲੰਮੇ ਸਮੇਂ ਤੋਂ ਬੱਧਨੀ ਕਲਾਂ ਤੋਂ ਲੋਪੋ ਵੱਲ ਨੂੰ ਜਾਂਦੀ ਸੜਕ ਜੋ ਕਿ ਆਸ ਪਾਸ ਦੇ ਹੋਰਨਾਂ ਪਿੰਡਾਂ ਨੂੰ ਵੀ ਜੋੜਦੀ ਹੈ, ਨੂੰ ਇਸ ਨਵੇਂ ਬਣੇ ਨੈਸ਼ਨਲ ਹਾਈਵੇ ਨੇ ਦੋ ਹਿੱਸਿਆ ‘ਚ ਵੰਡਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇ ਦੇ ਇਕ ਪਾਸੇ ਬੱਧਨੀ ਕਲਾਂ ਸ਼ਹਿਰ ਅਤੇ ਦੂਸਰੇ ਪਾਸੇ ਬਹੁਤ ਵੱਡੀ ਅਨਾਜ ਮੰਡੀ, ਮਾਰਕੀਟ ਕਮੇਟੀ ਦੇ ਦਫ਼ਤਰ ਤੋਂ ਇਲਾਵਾ ਅਨੇਕਾਂ ਹੀ ਧਾਰਮਿਕ ਅਸਥਾਨਾ ’ਤੇ ਵੀ ਉਸ ਲੋਪੋ ਵਾਲੀ ਸੜਕ ਰਾਹੀਂ ਹੀ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ‘ਚ ਸ਼ਰਧਾਲੂ ਨਤਮਸਤਕ ਹੋਣ ਪਹੁੰਚਦੇ ਹਨ ਅਤੇ ਆਪਣੀ ਫ਼ਸਲ ਵੇਚਣ ਲਈ ਵੀ ਕਿਸਾਨਾਂ ਨੂੰ ਇਸੇ ਸੜਕ ’ਤੇ ਬਣੀ ਨਵੀਂ ਅਨਾਜ ਮੰਡੀ ‘ਚ ਜਾਣਾ ਪੈਂਦਾ ਹੈ ਪਰ ਇਸ ਨੈਸ਼ਨਲ ਹਾਈਵੇ ’ਤੇ ਪੁਲ ਬਣਾਉਣ ਦੀ ਜਗ੍ਹਾ ਇਸ ਤੇ ਕੱਟ ਹੈ ਜੋ ਕਿ ਅਕਸਰ ਹੀ ਹਾਦਸਿਆਂ ਨੂੰ ਅੰਜਾਮ ਦਿੰਦਾ ਹੈ ਤੇ ਅਨੇਕਾਂ ਹੀ ਵਿਅਕਤੀ ਇਸ ਕੱਟ ਤੇ ਆਪਣੀਆਂ ਕੀਮਤੀ ਜਾਨਾਂ ਵੀ ਗੁਆ ਚੁੱਕੇ ਹਨ। ਇਸ ਸਬੰਧੀ ਅੱਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ 17 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਜੋ ਕਿ ਆਉਦੇਂ ਦਿਨਾਂ ‘ਚ ਹੋਰ ਭਾਰੀ ਇਕੱਠ ਕਰਕੇ ਅਗਲੇ ਸੰਘਰਸ਼ ਸਬੰਧੀ ਵਿਉਂਤਬੰਦੀ ਕਰੇਗੀ । ਇਸ ਮੌਕੇ ਜਗਜੀਤ ਸਿੰਘ ਦੀਸ਼ਾ ਪ੍ਰਧਾਨ, ਗੁਰਪ੍ਰੀਤ ਸਿੰਘ ਧਾਲੀਵਾਲ ਪ੍ਰਧਾਨ, ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਅਮਨਦੀਪ ਸਿੰਘ ਬੰਟੀ, ਜਗਰਾਜ ਸਿੰਘ ਜਾਂਜੀ ਨੰਬਰਦਾਰ, ਸੁਰਜੀਤ ਸਿੰਘ ਸਾਬਕਾ ਪ੍ਰਧਾਨ, ਅਮਰ ਸਿੰਘ ਧਾਲੀਵਾਲ, ਦਰਸ਼ਨ ਸਿੰਘ ਗੋਲੂ ਨੰਬਰਦਾਰ, ਕੁਲਦੀਪ ਸਿੰਘ ਬਾਬੇ ਕੇ, ਕਲਿਆਣ ਸਿੰਘ, ਚਮਕੌਰ ਸਿੰਘ , ਕਾਲਾ, ਜਗਦੀਪ ਸਿੰਘ ਬਾਬੇ ਕੇ, ਬਲਵੀਰ ਸਿੰਘ ਆੜ੍ਹਤੀ, ਚੰਨਾ ਨੰਬਰਦਾਰ, ਬਲਜਿੰਦਰ ਸਿੰਘ, ਕੈਪਟਨ ਬਿੱਕਰ ਸਿੰਘ, ਗੁਰਮੀਤ ਸਿੰਘ, ਜਰਨੈਲ ਸਿੰਘ ਜੈਲਾ, ਨਾਹਰ ਸਿੰਘ ਪ੍ਰਧਾਨ, ਪਰਮਜੀਤ ਸਿੰਘ, ਕਮਲ, ਸਾਧੂ ਸਿੰਘ ਮੱਲੇਆਣਾ, ਮਹਿੰਦਰ ਸਿੰਘ, ਚਰਨਜੀਤ ਸਿੰਘ ਗਿੱਲ, ਸ਼ਾਮ ਸਿੰਘ, ਮੰਦਰ ਖਹਿਰਾ ਸਮੇਤ ਵੱਡੀ ਗਿਣਤੀ ‘ ਚ ਪਿੰਡਾਂ ਦੇ ਨੁਮਾਇੰਦੇ ਹਾਜ਼ਰ ਸਨ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਹਤਿਆਰੇ ’ਤੇ ਹੋਵੇ ਸਖ਼ਤ ਕਾਰਵਾਈ-ਬਲਰਾਜ ਸਿੰਘ ਖ਼ਾਲਸਾ ਅਗਲੀ ਖ਼ਬਰ ਕਿਸਾਨ ਆਪਣੀ ਝੋਨੇ ਦੀ ਫ਼ਸਲ ਨੂੰ ਚੰਗੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ’ਚ ਲੈ ਕੇ ਆਉਣ-ਭੁਪਿੰਦਰ ਸਿੰਘ ਦੌਲਤਪੁਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।