17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਬੈਠਕ ਉਪਰੰਤ ਐਸ.ਐਮ.ਓ. ਨੂੰ ਸੌਂਪਿਆ ਮੰਗ ਪੱਤਰ

ਕੋਟ ਈਸੇ ਖਾਂ, 16 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:) ਬਲਾਕ ਧਰਮਕੋਟ ਜ਼ਿਲ੍ਹਾ ਮੋਗਾ ਦੀ ਬੈਠਕ ਬਲਾਕ ਪ੍ਰਧਾਨ ਡਾ. ਜੱਗਾ ਸਿੰਘ ਕਾਦਰਵਾਲਾ ਦੀ ਅਗਵਾਈ ‘ਚ ਹੋਈ, ਜਿਸ ਵਿਚ ਉਚੇਚੇ ਤੌਰ ‘ਤੇ ਸੂਬਾ ਚੇਅਰਮੈਨ ਤੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਗਿੱਲ, ਗੁਰਦਿੱਤ ਸਿੰਘ ਜ਼ਿਲ੍ਹਾ ਜਰਨਲ ਸਕੱਤਰ ਅਤੇ ਕੈਸ਼ੀਅਰ ਧਰਮ ਸਿੰਘ ਤੇ ਹੋਰ ਸਾਥੀ ਵੀ ਸ਼ਾਮਲ ਹੋਏ।

ਅਜੀਤ ਡੈਸਕ 17-09-2026
ਕੋਟ ਈਸੇ ਖਾਂ, 16 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:) ਬਲਾਕ ਧਰਮਕੋਟ ਜ਼ਿਲ੍ਹਾ ਮੋਗਾ ਦੀ ਬੈਠਕ ਬਲਾਕ ਪ੍ਰਧਾਨ ਡਾ. ਜੱਗਾ ਸਿੰਘ ਕਾਦਰਵਾਲਾ ਦੀ ਅਗਵਾਈ ‘ਚ ਹੋਈ, ਜਿਸ ਵਿਚ ਉਚੇਚੇ ਤੌਰ ‘ਤੇ ਸੂਬਾ ਚੇਅਰਮੈਨ ਤੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਗਿੱਲ, ਗੁਰਦਿੱਤ ਸਿੰਘ ਜ਼ਿਲ੍ਹਾ ਜਰਨਲ ਸਕੱਤਰ ਅਤੇ ਕੈਸ਼ੀਅਰ ਧਰਮ ਸਿੰਘ ਤੇ ਹੋਰ ਸਾਥੀ ਵੀ ਸ਼ਾਮਲ ਹੋਏ। ਇਸ ਮੌਕੇ ਪੇਂਡੂ ਖੇਤਰਾਂ ਵਿਚ ਕੰਮ ਕਰ ਰਹੇ ਪ੍ਰਾਈਵੇਟ ਡਾਕਟਰ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਕਰਵਾਉਣ ਲਈ ਵਿਸਥਾਰ ਸਹਿਤ ਚਰਚਾ ਕੀਤੀ ਗਈ ਉਪਰੰਤ ਆਗੂਆਂ ਵਲੋਂ ਪ੍ਰਧਾਨ ਮਹਿੰਦਰ ਸਿੰਘ ਦੀ ਅਗਵਾਈ ‘ਚ ਇਕੱਤਰ ਹੁੰਦਿਆਂ ਐਸ.ਐਮ.ਓ. ਸੁਖਪ੍ਰੀਤ ਸਿੰਘ ਬਰਾੜ ਨਾਲ ਬੈਠਕ ਕਰਦਿਆਂ ਉਨ੍ਹਾਂ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਬਲਾਕ ਪ੍ਰਧਾਨ ਡਾ. ਜੱਗਾ ਸਿੰਘ ਕਾਦਰਵਾਲਾ ਨੇ ਕਿਹਾ ਕਿ ਐਸ.ਐਮ.ਓ. ਵਲੋਂ ਵੀ ਜਥੇਬੰਦੀ ਨੂੰ ਦੱਸਿਆ ਗਿਆ ਹੈ ਕਿ ਜੋ ਚਿੱਠੀ ਸਰਕਾਰ ਵਲੋਂ ਜਾਰੀ ਕੀਤੀ ਗਈ ਹੈ, ਉਹ ਸਿਵਲ ਸਰਜਨ ਮੋਗਾ ਦਫ਼ਤਰ ਤੋਂ ਆ ਗਈ ਹੈ, ਨੂੰ ਧਿਆਨ ਵਿਚ ਰੱਖਦੇ ਹੋਏ ਪਿੰਡਾਂ ਵਿਚ ਪ੍ਰੈਕਟਿਸ ਕਰ ਰਹੇ ਡਾਕਟਰ ਸਾਥੀਆਂ ਨੂੰ ਜਲਦ ਟਰੇਨਿੰਗ ਦੇ ਕੇ ਰਜਿਸਟਰ ਕੀਤਾ ਜਾਵੇਗਾ। ਐਸ.ਐਮ.ਓ. ਨਾਲ ਮੀਟਿੰਗ ਮੌਕੇ ਚੇਅਰਮੈਨ ਡਾ. ਸਤਨਾਮ ਸਿੰਘ ਕਮਾਲ ਕੇ, ਡਾ. ਬਹਾਦਰ ਸਿੰਘ ਜਨ: ਸਕੱਤਰ, ਡਾ. ਗੁਰਚਰਨ ਸਿੰਘ ਸਹਾਇਕ ਕੈਸ਼ੀਅਰ, ਡਾ. ਹਰਦਿਆਲ ਸਿੰਘ ਸਲਾਹਕਾਰ, ਡਾ. ਹਰਵਿੰਦਰ ਸਿੰਘ ਪ੍ਰੈੱਸ ਸਕੱਤਰ, ਡਾ. ਬਲਰਾਜ ਸਿੰਘ ਗਗੜਾ, ਗੁਰਚਰਨ ਸਿੰਘ ਕਮਾਲ ਕੇ, ਫ਼ੋਜਾ ਸਿੰਘ ਧਰਮਕੋਟ, ਗੁਰਸੰਗਤ ਸਿੰਘ, ਗੁਰਵਿੰਦਰ ਸਿੰਘ ਆਦਿ ਸ਼ਾਮਲ ਸਨ। ਜਥੇਬੰਦੀ ਵਲੋਂ ਜਗਮੀਤ ਸਿੰਘ ਕਲਰਕ ਸਰਕਾਰੀ ਹਸਪਤਾਲ ਕੋਟ ਈਸੇ ਖਾਂ ਨਾਲ ਵੀ ਬੈਠਕ ਕੀਤੀ ਗਈ।
ਪਿਛਲੀ ਖ਼ਬਰ ਨਿਰਮਲ ਆਸ਼ਰਮ ਡੇਰਾ ਭੋਰੇ ਵਾਲਾ ’ਚ ਹੋਈ ਨਿਰਮਲ ਸਾਧੂ ਸੰਘ ਦੀ ਅਹਿਮ ਮੀਟਿੰਗ ਨਿਰਮਲ ਭੇਖ ਦੀ ਚੜ੍ਹਦੀ ਕਲਾ, ਪੁਰਾਤਨ ਮਰਯਾ... ਅਗਲੀ ਖ਼ਬਰ ਸਵਰਨਕਾਰ ਸੰਘ ਅਤੇ ਬੰਗਾਲੀ ਕਾਰੀਗਰਾਂ ਵਲੋਂ ਵਿਸ਼ਵਕਰਮਾ ਪੂਜਾ ਭਲਕੇ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।