14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਰਿਸ਼ਵਤਖੋਰੀ ਦੇ ਮਾਮਲੇ ਵਿਚ ਸੀ.ਬੀ.ਆਈ. ਵਲੋਂ ਨਿੱਜੀ ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਸਣੇ 3 ਗ੍ਰਿਫ਼ਤਾਰ, 2.23 ਕਰੋੜ ਦੀ ਨਕਦੀ ਬਰਾਮਦ

ਪੁਣੇ, 14 ਅਕਤੂਬਰ - ਸੀ.ਬੀ.ਆਈ. ਨੇ ਰਿਸ਼ਵਤਖੋਰੀ ਦੇ ਇਕ ਮਾਮਲੇ ਵਿਚ 'ਮਿਊਨੀਸ਼ਨਜ਼ ਇੰਡੀਆ ਲਿਮਿਟੇਡ' (ਐਮ.ਆਈ.ਐਲ.) ਦੇ...

ਅਜੀਤ ਡੈਸਕ 14-10-2026

ਪੁਣੇ, 14 ਅਕਤੂਬਰ -  ਸੀ.ਬੀ.ਆਈ. ਨੇ ਰਿਸ਼ਵਤਖੋਰੀ ਦੇ ਇਕ ਮਾਮਲੇ ਵਿਚ 'ਮਿਊਨੀਸ਼ਨਜ਼ ਇੰਡੀਆ ਲਿਮਿਟੇਡ' (ਐਮ.ਆਈ.ਐਲ.) ਦੇ ਕਾਰਜਕਾਰੀ ਨਿਰਦੇਸ਼ਕ ਅਤੇ ਦੋ ਹੋਰ ਨਿੱਜੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਮਾਮਲਾ 12 ਅਕਤੂਬਰ 2026 ਨੂੰ ਦਰਜ ਕੀਤਾ ਗਿਆ ਸੀ। ਦੋਸ਼ ਹੈ ਕਿ ਪੁਣੇ ਸਥਿਤ ਐਮ.ਆਈ.ਐਲ. ਵਿਚ ਕਾਰਜਕਾਰੀ ਨਿਰਦੇਸ਼ਕ ਵਜੋਂ ਤਾਇਨਾਤ ਉਕਤ ਸਰਕਾਰੀ ਅਧਿਕਾਰੀ ਨੇ ਨਿੱਜੀ ਠੇਕੇਦਾਰਾਂ ਅਤੇ ਵਿਕਰੇਤਾਵਾਂ ਨਾਲ ਮਿਲੀਭੁਗਤ ਕਰਕੇ, ਅਧਿਕਾਰਤ ਲਾਭ ਪਹੁੰਚਾਉਣ ਬਦਲੇ ਗੈਰ-ਕਾਨੂੰਨੀ ਰਿਸ਼ਵਤ ਦੀ ਮੰਗ ਕੀਤੀ ਅਤੇ ਉਸਨੂੰ ਪ੍ਰਾਪਤ ਕੀਤਾ।
ਪੁਣੇ ਵਿਚ ਸਰਕਾਰੀ ਅਧਿਕਾਰੀ ਦੇ ਟਿਕਾਣਿਆਂ ਦੀ ਤਲਾਸ਼ੀ ਦੌਰਾਨ, ਸੀ.ਬੀ.ਆਈ. ਨੇ 1.73 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ। ਮੈਸੂਰੂ, ਬੈਂਗਲੁਰੂ ਅਤੇ ਦਿੱਲੀ ਸਥਿਤ ਟਿਕਾਣਿਆਂ ਦੀ ਤਲਾਸ਼ੀ ਦੌਰਾਨ ਲਗਭਗ 50 ਲੱਖ ਰੁਪਏ ਦੀ ਨਕਦੀ ਅਤੇ ਅਪਰਾਧਿਕ ਸਬੂਤਾਂ ਵਾਲੇ ਦਸਤਾਵੇਜ਼ ਬਰਾਮਦ ਕੀਤੇ ਗਏ। ਮਾਮਲੇ ਦੀ ਜਾਂਚ ਜਾਰੀ ਹੈ।
ਰਿਸ਼ਵਤਖੋਰੀ ਦੇ ਇਸ ਮਾਮਲੇ ਵਿਚ ਸੀ.ਬੀ.ਆਈ. ਵਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮ  ਅਨਿਲ ਕੁਮਾਰ (ਕਾਰਜਕਾਰੀ ਨਿਰਦੇਸ਼ਕ, ਮਿਊਨੀਸ਼ਨਜ਼ ਇੰਡੀਆ ਲਿਮਿਟੇਡ - ਐਮ.ਆਈ.ਐਲ.), ਆਸ਼ੀਸ਼ ਕੰਸਲ (ਸੀਈਓ ਅਤੇ ਡਾਇਰੈਕਟਰ/ਪ੍ਰਮੋਟਰ,M/s SMPP ਲਿਮਿਟੇਡ), ਅਤੇ ਹਰਸ਼ਵਰਧਨ (ਅਨਿਲ ਕੁਮਾਰ ਦਾ ਭਰਾ) ਹਨ:।

ਪਿਛਲੀ ਖ਼ਬਰ ਚੌਥੇ ਟੀ-20 ''ਚ ਵੈਸਟ ਇੰਡੀਜ਼ ਨੇ 24 ਦੌੜਾਂ ਨਾਲ ਹਰਾਇਆ ਭਾਰਤ ਨੂੰ, ਲੜੀ 2-2 ਨਾਲ ਕੀਤੀ ਬਰਾਬਰ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਖ਼ਿਲਾਫ਼ ਪੰਜਾਬ ਬੰਦ ਦਾ ਸਮਰਥਨ ਕਰੇਗਾ ਸ਼੍ਰੋਮਣੀ ਅਕਾਲੀ ਦਲ ਬਾਦਲ - ਨੋਨੀ ਮਾਨ