ਕੇਂਦਰੀ ਜੇਲ੍ਹ ਬਠਿੰਡਾ ਵਿਚ ਨਜ਼ਰਬੰਦ ਗੁਰਮੀਤ ਸਿੰਘ ਦੇ ਪਿਤਾ ਨਮਿਤ ਸ਼ਰਧਾਂਜਲੀ ਸਮਾਗਮ
ਮੋਗਾ, 7 ਸਤੰਬਰ (ਗੁਰਤੇਜ ਸਿੰਘ ਬੱਬੀ)-ਭਾਈ ਅੰਮ੍ਰਿਤਪਾਲ ਸਿੰਘ ਦੇ ਨੇੜਲੇ ਸਾਥੀ ਕੇਂਦਰੀ ਜੇਲ੍ਹ ਬਠਿੰਡਾ ਵਿਚ ਨਜ਼ਰਬੰਦ ਭਾਈ ਗੁਰਮੀਤ ਸਿੰਘ ਦੇ ਪਿਤਾ ਮੁਲਾਜ਼ਮ ਆਗੂ ਬਲਵਿੰਦਰ ਸਿੰਘ ਪਟਵਾਰੀ ਨਮਿਤ ਉਨ੍ਹਾਂ ਦੇ ਗ੍ਰਹਿ ਵਿਖੇ ਰਖਵਾਏ ਸਹਿਜ ਪਾਠ ਦੇ ਭੋਗ ਪਿੰਡ ਬੁੱਕਣ ਵਾਲਾ ਦੇ ਗੁਰਦੁਆਰਾ ਚੰਨੂ ਪੱਤੀ ਸਾਹਿਬ ਵਿਖੇ ਪਾਏ ਗਏ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।
ਮੋਗਾ, 7 ਸਤੰਬਰ (ਗੁਰਤੇਜ ਸਿੰਘ ਬੱਬੀ)-ਭਾਈ ਅੰਮ੍ਰਿਤਪਾਲ ਸਿੰਘ ਦੇ ਨੇੜਲੇ ਸਾਥੀ ਕੇਂਦਰੀ ਜੇਲ੍ਹ ਬਠਿੰਡਾ ਵਿਚ ਨਜ਼ਰਬੰਦ ਭਾਈ ਗੁਰਮੀਤ ਸਿੰਘ ਦੇ ਪਿਤਾ ਮੁਲਾਜ਼ਮ ਆਗੂ ਬਲਵਿੰਦਰ ਸਿੰਘ ਪਟਵਾਰੀ ਨਮਿਤ ਉਨ੍ਹਾਂ ਦੇ ਗ੍ਰਹਿ ਵਿਖੇ ਰਖਵਾਏ ਸਹਿਜ ਪਾਠ ਦੇ ਭੋਗ ਪਿੰਡ ਬੁੱਕਣ ਵਾਲਾ ਦੇ ਗੁਰਦੁਆਰਾ ਚੰਨੂ ਪੱਤੀ ਸਾਹਿਬ ਵਿਖੇ ਪਾਏ ਗਏ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਅੰਤਿਮ ਅਰਦਾਸ ਤੋਂ ਬਾਅਦ ਹੋਏ ਸ਼ਰਧਾਂਜਲੀ ਸਮਾਗਮ ਵਿਚ ਪਟਵਾਰੀ ਬਲਵਿੰਦਰ ਸਿੰਘ ਦੇ ਜੇਲ੍ਹ ਵਿਚ ਬੰਦ ਪੁੱਤਰ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਵਿਧਾਨ ਸਭਾ ਹਲਕਾ ਮੋਗਾ ਤੋਂ ਉਮੀਦਵਾਰ ਐਲਾਨੇ ਗਏ ਗੁਰਮੀਤ ਸਿੰਘ ਬੁੱਕਣ ਵਾਲਾ ਨੇ ਵੀ ਪੈਰੋਲ ‘ਤੇ ਆ ਕੇ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਬੁੱਕਣ ਵਾਲਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਡਿਬਰੂਗੜ੍ਹ ਦੀ ਜੇਲ੍ਹ ਵਿਚ ਐਨ.ਐਸ.ਏ. ਅਧੀਨ ਵੀ ਨਜ਼ਰਬੰਦ ਰਹੇ ਹਨ, ਨੇ ਇਸ ਮੌਕੇ ਉਨ੍ਹਾਂ ਦੇ ਪਿਤਾ ਦੀ ਅੰਤਿਮ ਅਰਦਾਸ ਵਿਚ ਪੁੱਜੇ ਆਗੂਆਂ ਅਤੇ ਪਿੰਡ ਬੁੱਕਣ ਵਾਲਾ ਦੇ ਵਾਸੀਆਂ ਅਤੇ ਪੰਜਾਬ ਭਰ ‘ਚੋਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਡਵੋਕੇਟ ਇਮਾਨ ਸਿੰਘ ਖਾਰਾ, ਡਾ. ਸੁਖਪ੍ਰੀਤ ਸਿੰਘ ਉਗੋਕੇ, ਵਿਧਾਇਕ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਮਨਪ੍ਰੀਤ ਸਿੰਘ ਇਆਲੀ, ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਬੀਬੀ ਬਲਵਿੰਦਰ ਕੌਰ, ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ, ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਰਣੀਆ, ਸੀਨੀਅਰ ਆਗੂ ਅਮਰਜੀਤ ਸਿੰਘ ਲੰਢੇਕੇ, ਸ਼੍ਰੋਮਣੀ ਅਕਾਲੀ ਦਲ ਫ਼ਤਿਹ ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੀਨੀਅਰ ਕਾਂਗਰਸੀ ਆਗੂ ਅਤੇ ਕੌਂਸਲਰ ਮਨਜੀਤ ਸਿੰਘ ਮਾਨ, ਮਨਦੀਪ ਸਿੰਘ ਸਿੱਧੂ, ਨਿਹੰਗ ਸਿੰਘ ਜਥੇਬੰਦੀ ਦੇ ਜਥੇਦਾਰ ਬਾਬਾ ਰਾਜਾ ਰਾਮ ਸਿੰਘ ਅਤੇ ਭਾਈ ਸੰਦੀਪ ਸਿੰਘ ਰੁਪਾਲੋਂ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਟਵਾਰੀ ਬਲਵਿੰਦਰ ਸਿੰਘ ਗਿੱਲ ਦੇ ਇਸ ਫ਼ਾਨੀ ਸੰਸਾਰ ਤੋਂ ਜਾਣ ਨਾਲ ਪਰਿਵਾਰ ਅਤੇ ਇਲਾਕੇ ਨੂੰ ਵੱਡਾ ਘਾਟਾ ਪਿਆ ਹੈ, ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੱਤੀ ਕਿ ਉਹ ਸਿੱਖ ਕੌਮ ਤੇ ਸਿੱਖ ਨੌਜਵਾਨਾਂ ਨਾਲ ਧੱਕੇਸ਼ਾਹੀ ਕਰਨੀ ਬੰਦ ਕਰੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਲੋਕ ਇਸ ਨੂੰ ਗੱਦੀ ਤੋਂ ਲਾਹ ਕੇ ਚੱਲਦਾ ਕਰਨਗੇ। ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਸਿੱਖ ਨੌਜਵਾਨਾਂ ਨੂੰ 2027 ਵਿਚ ਐਮ.ਐਲ.ਏ. ਬਣਾ ਕੇ ਵਿਧਾਨ ਸਭਾ ਭੇਜਣ ਤਾਂ ਜੋ ਉਹ ਪੰਜਾਬ ਦੀ ਨੁਹਾਰ ਬਦਲ ਸਕਣ। ਇਸ ਮੌਕੇ ਬਾਬਾ ਬਲਦੇਵ ਸਿੰਘ ਜੋਗੇਵਾਲਾ, ਬਾਬਾ ਮਹਿੰਦਰ ਸਿੰਘ ਜਨੇਰ, ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ, ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਕੁਲਦੀਪ ਸਿੰਘ ਧੱਲੇਕੇ, ਬਾਬਾ ਇਕਬਾਲ ਸਿੰਘ ਬੁੱਕਣ ਵਾਲਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਤੇ ਪੀ.ਏ.ਸੀ. ਮੈਂਬਰ ਬਲਰਾਜ ਸਿੰਘ ਖ਼ਾਲਸਾ, ਬੀਬੀ ਮਨਦੀਪ ਕੌਰ ਖ਼ਾਲਸਾ, ਭਾਈ ਰਣਜੀਤ ਸਿੰਘ ਵਾਂਦਰ, ਕਾਂਗਰਸੀ ਆਗੂ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ, ਡਾਇਰੈਕਟਰ ਅਜੇ ਸ਼ਰਮਾ, ਮਜ਼ਦੂਰ ਆਗੂ ਐਡਵੋਕੇਟ ਵਿਜੇ ਧੀਰ, ਰਾਜਾ ਖੁਖਰਾਣਾ, ਤਰਨਦੀਪ ਸਿੰਘ ਸਿੰਘਾਂਵਾਲਾ, ਜਗਜਿੰਦਰ ਸਿੰਘ ਬੁੱਕਣ ਵਾਲਾ, ਗੁਰਜੰਟ ਸਿੰਘ ਭੁੱਟੋ ਰੋਡੇ, ਜੱਸ ਮੰਗੇਵਾਲਾ, ਸਿੱਖ ਆਗੂ ਭਾਈ ਬਲਵਿੰਦਰ ਸਿੰਘ ਰੋਡੇ, ਬੀਬੀ ਚਰਨਜੀਤ ਕੌਰ ਮਾਤਾ ਭਾਈ ਅਵਤਾਰ ਸਿੰਘ ਖੰਡਾ, ਸਾਬਕਾ ਮੇਅਰ ਪ੍ਰਵੀਨ ਕੁਮਾਰ ਪੀਨਾ, ਸਾਬਕਾ ਵਿਧਾਇਕ ਰਮਿੰਦਰ ਆਵਲਾ, ਕ੍ਰਿਸ਼ਨ ਸੂਦ, ਐਡਵੋਕੇਟ ਵਿਜੇ ਧੀਰ, ਤਜਿੰਦਰ ਸਿੰਘ ਕਾਹਨ ਸਿੰਘ ਵਾਲਾ, ਬਲਦੇਵ ਸਿੰਘ ਖੁਖਰਾਣਾ, ਅੰਗਰੇਜ਼ ਸਿੰਘ ਸਮਰਾ ਦੌਲਤਪੁਰਾ, ਸਾਬਕਾ ਸਰਪੰਚ ਨਰਿੰਦਰ ਸਿੰਘ ਬੁੱਕਣ ਵਾਲਾ, ਸਾਬਕਾ ਸਰਪੰਚ ਬਲਜੀਤ ਸਿੰਘ ਬੁੱਕਣ ਵਾਲਾ, ਸਾਬਕਾ ਸਰਪੰਚ ਸੁਖਜਿੰਦਰ ਸਿੰਘ ਬਿੱਟਾ, ਸਾਬਕਾ ਸਰਪੰਚ ਸੁਰਜੀਤ ਸਿੰਘ ਸੰਧੂਆਂ ਵਾਲਾ, ਸਰਪੰਚ ਤੀਰਥ ਸਿੰਘ ਕਾਲਾ ਸਿੰਘਾਂਵਾਲਾ, ਰਵਦੀਪ ਸਿੰਘ ਸੰਘਾ ਦਾਰਾਪੁਰ, ਕੁਲਵਿੰਦਰ ਸਿੰਘ ਚੋਟੀਆਂ, ਨਵਤੇਜ ਸਿੰਘ ਗਿੱਲ ਬੁੱਕਣ ਵਾਲਾ, ਸਰਪੰਚ ਅਰਸ਼ਦੀਪ ਸਿੰਘ ਬੁੱਕਣ ਵਾਲਾ, ਜਗਤਾਰ ਸਿੰਘ ਤਾਰੀ ਮੈਂਬਰ ਬੁੱਕਣ ਵਾਲਾ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਦੇ ਪੰਚ ਸਰਪੰਚ ਅਤੇ ਪਤਵੰਤੇ ਹਾਜ਼ਰ ਸਨ।