27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਰੇਤ ਨਾਲ ਭਰੇ ਟਿੱਪਰ ਥੱਲੇ ਆਉਣ ਨਾਲ ਤਿੰਨ ਕਾਰ ਸਵਾਰਾਂ ਦੀ ਮੌਤ 6 ਹੋਰ ਕਾਰਾਂ ਨੂੰ ਪੁੱਜਾ ਨੁਕਸਾਨ

ਭਰਤਗੜ੍ਹ (ਰੂਪਨਗਰ), 26 ਨਵੰਬਰ (ਜਸਬੀਰ ਸਿੰਘ ਬਾਵਾ)-ਅੱਜ ਬਾਅਦ ਦੁਪਹਿਰ ਕਰੀਬ ਢਾਈ ਵਜੇ ਕੌਮੀ ਮਾਰਗ ’ਤੇ ਆਲੋਵਾਲ ਨੇੜੇ ਭਰਤਗੜ੍ਹ ਵਲੋਂ ਰੂਪਨਗਰ ਵੱਲ ਸਮਰੱਥਾ ਤੋਂ ਵੱਧ ਰੇਤੇ ਨਾਲ ਭਾਰੀ ਵਾਹਨ ਬੇਕਾਬੂ ਹੋ ਕੇ ਡਿਵਾਈਡਰ ’ਤੇ ਪਲਟਣ ਅਤੇ ਰੂਪਨਗਰ ਵਲੋਂ ਆ ਰਹੀ ਬਲੈਨੋ ਕਾਰ, ਇਸ ਭਾਰੀ ਵਾਹਨ ਦੇ ਥੱਲੇ ਦੱਬਣ ਨਾਲ ਵਾਪਰੇ ਦਰਦਨਾਕ ਹਾਦਸੇ ਵਿਚ ਤਿੰਨ ਜਣਿਆਂ ਦੀ ਮੌਕੇ ’ਤੇ ਮੌਤ ਹੋਣ ਦੇ ਨਾਲ-ਨਾਲ ਕਈ ਜਣੇ ਜ਼ਖਮੀ ਹੋਏ ਹਨ। ਉਕਤ ਹਾਦਸੇ ਦੌਰਾਨ ਨੁਕਸਾਨੀ ਬਲੈਨੋ ਕਾਰ ਸਮੇਤ ਹੋਰ ਕਾਰਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ, ਇਨ੍ਹਾਂ ਕਾਰਾਂ ’ਚ ਜ਼ਖਮੀ ਹੋਏ ਸਵਾਰਾਂ ਨੂੰ ਲੋੜੀਂਦੇ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ, ਜਦਕਿ ਭਾਰੀ ਵਾਹਨ ਨਾਲ ਸਬੰਧਿਤ ਚਾਲਕ ਮੌਕੇ ’ਤੇ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ।

ਅਜੀਤ ਡੈਸਕ 27-11-2026
ਭਰਤਗੜ੍ਹ (ਰੂਪਨਗਰ), 26 ਨਵੰਬਰ (ਜਸਬੀਰ ਸਿੰਘ ਬਾਵਾ)-ਅੱਜ ਬਾਅਦ ਦੁਪਹਿਰ ਕਰੀਬ ਢਾਈ ਵਜੇ ਕੌਮੀ ਮਾਰਗ ’ਤੇ ਆਲੋਵਾਲ ਨੇੜੇ ਭਰਤਗੜ੍ਹ ਵਲੋਂ ਰੂਪਨਗਰ ਵੱਲ ਸਮਰੱਥਾ ਤੋਂ ਵੱਧ ਰੇਤੇ ਨਾਲ ਭਾਰੀ ਵਾਹਨ ਬੇਕਾਬੂ ਹੋ ਕੇ ਡਿਵਾਈਡਰ ’ਤੇ ਪਲਟਣ ਅਤੇ ਰੂਪਨਗਰ ਵਲੋਂ ਆ ਰਹੀ ਬਲੈਨੋ ਕਾਰ, ਇਸ ਭਾਰੀ ਵਾਹਨ ਦੇ ਥੱਲੇ ਦੱਬਣ ਨਾਲ ਵਾਪਰੇ ਦਰਦਨਾਕ ਹਾਦਸੇ ਵਿਚ ਤਿੰਨ ਜਣਿਆਂ ਦੀ ਮੌਕੇ ’ਤੇ ਮੌਤ ਹੋਣ ਦੇ ਨਾਲ-ਨਾਲ ਕਈ ਜਣੇ ਜ਼ਖਮੀ ਹੋਏ ਹਨ। ਉਕਤ ਹਾਦਸੇ ਦੌਰਾਨ ਨੁਕਸਾਨੀ ਬਲੈਨੋ ਕਾਰ ਸਮੇਤ ਹੋਰ ਕਾਰਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ, ਇਨ੍ਹਾਂ ਕਾਰਾਂ ’ਚ ਜ਼ਖਮੀ ਹੋਏ ਸਵਾਰਾਂ ਨੂੰ ਲੋੜੀਂਦੇ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ, ਜਦਕਿ ਭਾਰੀ ਵਾਹਨ ਨਾਲ ਸਬੰਧਿਤ ਚਾਲਕ ਮੌਕੇ ’ਤੇ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ। ਸਥਾਨਕ ਪੁਲਿਸ, ਸੜਕ ਸੁਰੱਖਿਆ ਮੁਲਾਜ਼ਮਾਂ ਅਤੇ ਸਥਾਨਕ ਮੁਹਤਬਰਾਂ ਨੇ ਮਸ਼ੀਨਰੀ ਦੀ ਸਹਾਇਤਾ ਨਾਲ ਅੱਧੇ ਘੰਟੇ ਦੀ ਮਿਹਨਤ ਨਾਲ ਭਾਰੀ ਵਾਹਨ ਥੱਲਿਓਂ ਬਲੈਨੋ ਕਾਰ ਨੂੰ ਕੱਢਕੇ ਤਿੰਨ ਲਾਸ਼ਾਂ ਨੂੰ ਕੱਢਿਆ। ਪੁਲਿਸ ਚੌਂਕੀ ਭਰਤਗੜ੍ਹ ਦੇ ਇੰਚਾਰਜ ਸਰਤਾਜ ਸਿੰਘ, ਏ. ਐਸ. ਆਈ. ਸੁਰਜੀਤ ਸਿੰਘ ਮੱਲ੍ਹੀ, ਏ. ਐਸ. ਆਈ. ਗੁਰਮੀਤ ਸਿੰਘ ਭੁੰਬਲਾ ਨੇ ਦੱਸਿਆ ਕਿ ਜ਼ਖਮੀ ਹੋਏ ਵਿਅਕਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਹੈ, ਤਿੰਨ ਲਾਸ਼ਾਂ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਰੂਪਨਗਰ ਰੱਖਿਆ ਗਿਆ ਹੈ, ਜ਼ਖਮੀਆਂ ਅਤੇ ਮ੍ਰਿਤਕਾਂ ਦੀ ਸ਼ਨਾਖ਼ਤ ਅਜੇ ਹੋਣੀ ਬਾਕੀ ਹੈ। ਇਨ੍ਹਾਂ ਦੱਸਿਆ ਕਿ ਅਜੇ ਆਵਾਜਾਈ ਬਹਾਲ ਕਰਵਾਉਣ ’ਚ ਰੁੱਝੇ ਹੋਏ ਹਾਂ, ਮ੍ਰਿਤਕਾਂ ਦੇ ਵਾਰਸਾਂ ਅਤੇ ਜ਼ਖਮੀਆਂ ਦੇ ਬਿਆਨਾਂ ਮੁਤਾਬਿਕ ਸਬੰਧਿਤ ਚਾਲਕ ਖ਼ਿਲਾਫ਼ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਭਾਜਪਾ ਵਲੋਂ ਸੂਬਾ ਪੱਧਰੀ ‘ਸੰਵਿਧਾਨ ਗੌਰਵ ਦਿਵਸ’ ਮਨਾਇਆ ਪੰਜਾਬ ’ਚ ਡਬਲ ਇੰਜਣ ਦੀ ਸਰਕਾਰ ਬਣਨ ’ਤੇ ਲੋਕਤੰਤਰ ਅਤੇ ਸੰਵਿਧ... ਅਗਲੀ ਖ਼ਬਰ ਭਾਰਤ ਸਰਕਾਰ ਵਲੋਂ ਚਿੱਤਰਕਾਰ ਸੋਭਾ ਸਿੰਘ ਦੀ ਜਨਮ ਵਰ੍ਹੇਗੰਢ ਮੌਕੇ 125 ਰੁਪਏ ਦਾ ਯਾਦਗਾਰੀ ਸਿੱਕਾ ਕੀਤਾ ਜਾਵੇਗਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।