ਲੋਹਟਬੱਦੀ, 10 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਨਾਨਕਸਰ ਠਾਠ ਈਸ਼ਰ ਦਰਬਾਰ ਪੱਤੀ ਰੋਕੋਂ, ਪਿੰਡ ਬੜੂੰਦੀ ਦੇ ਮੁੱਖ ਸੰਚਾਲਕ ਸੰਤ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲੇ ਅੱਜ ਸ਼ਾਮ ਕਰੀਬ 4:15 ਵਜੇ ਸੱਚਖੰਡ ਪਿਆਨਾ ਕਰ ਗਏ । ਉਨ੍ਹਾਂ ਆਪਣੇ ਆਖਰੀ ਸਾਹ ਨਾਨਕਸਰ ਠਾਠ, ਗ੍ਰੇਟਰ ਕੈਲਾਸ਼, ਨਵੀਂ ਦਿੱਲੀ ਵਿਖੇ ਲਏ । ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਨਾਲ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿਚ ਸੋਗ ਦੀ ਲਹਿਰ ਫੈਲ ਗਈ। ਸੰਤ ਬਾਬਾ ਅਮਰ ਸਿੰਘ ਜੀ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਕਰ ਵਿਖੇ ਪਿਤਾ ਬਖ਼ਤਾਵਰ ਸਿੰਘ ਅਤੇ ਮਾਤਾ ਭਗਵਾਨ ਕੌਰ ਦੇ ਘਰ ਹੋਇਆ । ਬਚਪਨ ਵਿਚ ਮਾਤਾ-ਪਿਤਾ ਦੇ ਦਿਹਾਂਤ ਤੋਂ ਬਾਅਦ ਉਹ ਨਾਨਕਸਰ ਦਰਬਾਰ ਕਲੇਰਾਂ ਵਿਖੇ ਰਹਿਣ ਲੱਗ ਪਏ । ਉਨ੍ਹਾਂ ਦਾ ਬਚਪਨ ਦਾ ਨਾਮ ਸਰੂਪ ਸਿੰਘ ਸੀ, ਜੋ ਅੰਮ੍ਰਿਤ ਛਕਣ ਉਪਰੰਤ ਅਮਰ ਸਿੰਘ ਰੱਖਿਆ ਗਿਆ । ਉਨ੍ਹਾਂ ਨੇ ਲਗਭਗ 14 ਸਾਲ ਬਾਬਾ ਈਸ਼ਰ ਸਿੰਘ ਕਲੇਰਾਂ ਵਾਲਿਆਂ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਈ ਤੇ ਸਿੱਖ ਧਰਮ ਦੇ ਪ੍ਰਚਾਰ, ਅੰਮ੍ਰਿਤ ਸੰਚਾਰ ਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੇਣ ਲਈ ਦੇਸ਼-ਵਿਦੇਸ਼ ਵਿਚ ਯੋਗਦਾਨ ਪਾਇਆ । ਉਨ੍ਹਾਂ ਕਲਕੱਤਾ, ਰਾਂਚੀ, ਪਟਨਾ, ਟਾਟਾ ਨਗਰ ਅਤੇ ਦਿੱਲੀ ਸਮੇਤ ਕਈ ਥਾਵਾਂ ’ਤੇ ਆਸ਼ਰਮ ਬਣਵਾਏ।ਪਿੰਡ ਬੜੂੰਦੀ ਵਿਖੇ ਉਨ੍ਹਾਂ ਨਾਨਕਸਰ ਠਾਠ ਈਸ਼ਰ ਦਰਬਾਰ ਦੀ ਸਥਾਪਨਾ ਕੀਤੀ । ਇਸ ਤੋਂ ਇਲਾਵਾ ਵਿੱਦਿਅਕ ਅਦਾਰਿਆਂ ਦੀ ਸਥਾਪਨਾ, ਲੋੜਵੰਦ ਬੱਚਿਆਂ ਦੀ ਪੜ੍ਹਾਈ ਤੇ ਪਿੰਡ ਵਿਚ ਸੀਵਰੇਜ ਤੇ ਵਾਟਰ ਟਰੀਟਮੈਂਟ ਪਲਾਂਟ ਦੇ ਨਿਰਮਾਣ ਵਰਗੇ ਲੋਕ ਭਲਾਈ ਕਾਰਜ ਵੀ ਕਰਵਾਏ । ਸ਼ਰਧਾਲੂ ਸੁਖਦੇਵ ਸਿੰਘ ਵਾਲੀਆ ਨੇ ਦੱਸਿਆ ਕਿ ਬਾਬਾ ਜੀ ਦੀ ਦੇਹ 12 ਨਵੰਬਰ ਨੂੰ ਨਾਨਕਸਰ ਠਾਠ ਈਸ਼ਰ ਦਰਬਾਰ, ਪੱਤੀ ਰੋਕੋਂ, ਪਿੰਡ ਬੜੂੰਦੀ ਵਿਖੇ ਸੰਗਤਾਂ ਦੇ ਅੰਤਿਮ ਦਰਸ਼ਨਾਂ ਲਈ ਲਿਆਂਦੀ ਜਾਵੇਗੀ ਤੇ ਉਨ੍ਹਾਂ ਦਾ ਸਰੀਰ 13 ਨਵੰਬਰ ਨੂੰ ਹਰੀਕੇ ਪੱਤਣ ਵਿਖੇ ਜਲ ਪ੍ਰਵਾਹ ਕੀਤਾ ਜਾਵੇਗਾ।
ਬਾਬਾ ਅਮਰ ਸਿੰਘ (ਨਾਨਕਸਰ ਠਾਠ) ਬੜੂੰਦੀ ਵਾਲੇ ਸੱਚਖੰਡ ਪਿਆਨਾ ਕਰ ਗਏ ਕੱਲ੍ਹ ਠਾਠ ਬੜੂੂੰਦੀ ਵਿਖੇ ਕਰਵਾਏ ਜਾਣਗੇ ਅੰਤਿਮ ਦਰਸ਼ਨ
ਲੋਹਟਬੱਦੀ, 10 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਨਾਨਕਸਰ ਠਾਠ ਈਸ਼ਰ ਦਰਬਾਰ ਪੱਤੀ ਰੋਕੋਂ, ਪਿੰਡ ਬੜੂੰਦੀ ਦੇ ਮੁੱਖ ਸੰਚਾਲਕ ਸੰਤ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲੇ ਅੱਜ ਸ਼ਾਮ ਕਰੀਬ 4:15 ਵਜੇ ਸੱਚਖੰਡ ਪਿਆਨਾ ਕਰ ਗਏ । ਉਨ੍ਹਾਂ ਆਪਣੇ ਆਖਰੀ ਸਾਹ ਨਾਨਕਸਰ ਠਾਠ, ਗ੍ਰੇਟਰ ਕੈਲਾਸ਼, ਨਵੀਂ ਦਿੱਲੀ ਵਿਖੇ ਲਏ ।
ਬਾਬਾ ਅਮਰ ਸਿੰਘ ਬੜੂੰਦੀ ਵਾਲੇ
11-11-2026